*ਪੰਜਾਬ ਪੁਲਿਸ ਨੇ ਖੂਨਦਾਨ ਕੈਂਪ ਲਗਾ ਕੇ ਮਨਾਇਆ ਸੁਤੰਤਰਤਾ ਦਿਵਸ*

0
13

ਚੰਡੀਗੜ, 17 ਅਗਸ (ਸਾਰਾ ਯਹਾਂ/ਮੁੱਖ ਸੰਪਾਦਕ) : :‘ਅਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ’ ਤਹਿਤ 75ਵੇਂ ਆਜਾਦੀ ਦਿਵਸ ਦੇ ਚੱਲ ਰਹੇ ਜਸ਼ਨਾਂ ਦੇ ਹਿੱਸੇ ਵਜੋਂ 82ਵੀਂ ਅਤੇ 13ਵੀਂ ਬਟਾਲੀਅਨ, ਪੰਜਾਬ ਪੁਲਿਸ ਦੀ ਪੰਜਾਬ ਆਰਮਡ ਪੁਲਿਸ (ਪੀਏਪੀ) ਨੇ ਪੀ.ਜੀ.ਆਈ. ਚੰਡੀਗੜ ਦੇ ਸਹਿਯੋਗ ਨਾਲ ਮੰਗਲਵਾਰ ਨੂੰ ਇੱਥੇ ਖੂਨਦਾਨ ਕੈਂਪ ਲਗਾਇਆ।
ਇਸ ਮੌਕੇ 100 ਤੋਂ ਵੱਧ ਪੁਲਿਸ ਕਰਮੀਆਂ ਨੇ ਨਾਮ ਦਰਜ ਕਰਵਾਏ ਅਤੇ ਖੂਨਦਾਨ ਕੀਤਾ।
ਕੈਂਪ ਦਾ ਉਦਘਾਟਨ 82ਵੀਂ ਬਟਾਲੀਅਨ ਪੀਏਪੀ ਦੇ ਕਮਾਂਡੈਂਟ ਗੁਰਮੀਤ ਸਿੰਘ ਚੌਹਾਨ ਨੇ ਕੀਤਾ। ਇਸ ਮੌਕੇ 13ਵੀਂ ਬਟਾਲੀਅਨ ਪੀ.ਏ.ਪੀ ਦੇ ਕਮਾਂਡੈਂਟ ਜਤਿੰਦਰ ਸਿੰਘ ਖਹਿਰਾ, ਬਟਾਲੀਅਨ ਦੇ ਮੈਡੀਕਲ ਅਫਸਰ ਡਾ: ਮੋਨਿਕਾ ਸੀ. ਅਰੋੜਾ ਅਤੇ ਡਾ: ਲਖਵਿੰਦਰ ਕੌਰ, ਡੀ.ਐਸ.ਪੀ. ਗੁਰਵਿੰਦਰ ਸਿੰਘ ਅਤੇ ਡੀ.ਐਸ.ਪੀ. ਮਨਦੀਪ ਕੌਰ ਵੀ ਹਾਜ਼ਰ ਸਨ।
ਇਸ ਮੌਕੇ ਬਟਾਲੀਅਨ ਦੇ ਗਜ਼ਟਿਡ ਅਧਿਕਾਰੀਆਂ ਸਮੇਤ ਸਾਰੇ ਕਰਮਚਾਰੀਆਂ ਅਤੇ ਸੀ.ਆਈ.ਐਸ.ਐਫ. ਦੇ ਜਵਾਨਾਂ ਨੇ ਹਿੱਸਾ ਲਿਆ ਅਤੇ  ਖੂਨਦਾਨ ਕੀਤਾ।
ਡਾ: ਮੋਨਿਕਾ ਅਤੇ ਪੀ.ਜੀ.ਆਈ. ਦੇ ਡਾਕਟਰਾਂ ਦੀ ਟੀਮ ਨੇ ਭਵਿੱਖ ਵਿੱਚ ਅਜਿਹੇ ਕੈਂਪਾਂ ਦੀ ਲੋੜ ‘ਤੇ ਜੋਰ ਦਿੱਤਾ ਤਾਂ ਜੋ ਸਮਾਜ ਵਿੱਚ ਇਸ ਨੇਕ ਕਾਰਜ ਰਾਹੀਂ ਲੋਕਾਂ ਖਾਸ ਕਰਕੇ ਥੈਲੇਸੀਮਿਕ, ਗਰਭਵਤੀ ਔਰਤਾਂ, ਬਲੱਡ ਕੈਂਸਰ ਦੇ ਮਰੀਜ਼ਾਂ ਜਿਨਾਂ ਨੂੰ ਲਗਾਤਾਰ ਖੂਨ ਚੜਾਉਣ ਦੀ ਜਰੂਰਤ ਹੰੁਦੀ ਹੈ, ਨੂੰ ਖੂਨ ਦੇ ਕੇ ਮਾਨਵਤਾ ਦੀ ਸੇਵਾ ਕੀਤੀ ਜਾ ਸਕੇ।
ਪੀ.ਜੀ.ਆਈ. ਦੇ ਬਲੱਡ ਟ੍ਰਾਂਸਫਿਊਜਨ ਯੂਨਿਟ ਦੀ ਟੀਮ ਨੇ ਖੂਨਦਾਨ ਕੈਂਪ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਕਿਉਂਕਿ ਲੋੜਵੰਦ ਮਰੀਜ਼ਾਂ ਲਈ ਹਮੇਸ਼ਾ ਨਾਜੁਕ ਸਮੇਂ ਖੂਨ ਦੀ ਕਮੀ ਰਹਿੰਦੀ ਹੈ ਅਤੇ ਅਜਿਹੇ ਸੁਹਿਰਦ ਉਪਰਾਲਿਆਂ ਨਾਲ ਨਾ ਸਿਰਫ  ਸਪਲਾਈ ਵਿੱਚ ਤੇਜ਼ੀ ਆਵੇਗੀ ਸਗੋਂ ਦੇਸ਼ ਦੀ ਆਜਾਦੀ ਦੀ 75ਵੀਂ ਵਰੇਗੰਢ ਦੇ ਜਸ਼ਨ ਮਨਾਉਣ ਦਾ ਇਹ ਸਭ ਵਧੀਆ ਢੰਗ ਵੀ ਹੈ।  

NO COMMENTS