*ਪੰਜਾਬ ਪੁਲਿਸ ਦੀ ਜਾਣਕਾਰੀ ‘ਤੇ ਗੁਜਰਾਤ ਏਟੀਐੱਸ ਨੇ ਕੀਤੀ ਕਾਰਵਾਈ, ਬੰਦਰਗਾਹ ਤੋਂ ਮਿਲੀ 75 ਕਿੱਲੋ ਹੈਰੋਇਨ*

0
17

Punjab News 12 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ) : ਗੁਜਰਾਤ ATS ਨੂੰ ਵੱਡੀ ਕਾਮਯਾਬੀ ਮਿਲੀ ਹੈ  ਦਰਅਸਲ ਪੰਜਾਬ ਪੁਲਿਸ ਵੱਲੋਂ ਗੁਜਰਾਤ ਏਟੀਐੱਸ ਨੂੰ ਜਾਣਕਾਰੀ ਦਿੱਤੀ ਗਈ ਸੀ ਜਿਸ ਆਧਾਰ ‘ਤੇ ਗੁਜਰਾਤ ਏਟੀਐੱਸ ਵੱਲੋਂ ਮੁੰਦਰਾ ਬੰਦਰਗਾਹ ਤੋਂ 75 ਕਿੱਲੋਂ ਹੈਰੋਇਨ ਬਰਾਮਦ ਕੀਤੀ ਗਈ ਹੈ। ਗੁਜਰਾਤ Anti Terrorist Squad ਵੱਲੋਂ ਕਾਰਵਾਈ ਕਰਦੇ ਹੋਏ ਇਹ ਬਰਾਮਦਗੀ ਕੀਤੀ ਗਈ ਹੈ ਜੋ ਕਿ ਕੱਪੜੇ ‘ਚ ਲਪੇਟ ਕੇ ਇੱਕ ਕੰਟੇਨਰ ‘ਚ ਲੁਕਾਈ ਗਈ ਹੈ। ਅੱਗ ਦੀ ਜਾਂਚ ਕੀਤੀ ਜਾ ਰਹੀ ਹੈ । ਡੀਜੀਪੀ ਪੰਜਾਬ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। 

ਪੁਲਿਸ ਸੂਤਰਾਂ ਨੇ ਦੱਸਿਆ ਕਿ ਏਟੀਐਸ ਨੇ ਮੁੰਦਰਾ ਬੰਦਰਗਾਹ ‘ਤੇ ਨਸ਼ੀਲੇ ਪਦਾਰਥਾਂ ਦੇ ਭੰਡਾਰ ਬਾਰੇ ਸੂਚਨਾ ਦੇ ਆਧਾਰ ‘ਤੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨਾਲ ਮਿਲ ਕੇ ਮੁਹਿੰਮ ਚਲਾਈ ਹੈ। ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕੱਪੜਿਆਂ ਦੀ ਆੜ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਜਾਂਦੀ ਸੀ, ਜੋ ਕਿ ਡੱਬੇ ਰਾਹੀਂ ਦੁਬਈ ਦੇ ਜੇਬਲ ਅਲੀ ਬੰਦਰਗਾਹ ਤੋਂ ਲਿਆਂਦੇ ਗਏ ਸਨ। ਏਟੀਐਸ ਅਧਿਕਾਰੀ ਨੇ ਦੱਸਿਆ ਕਿ ਮੁੰਦਰਾ ਬੰਦਰਗਾਹ ‘ਤੇ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਵੀ ਗੁਜਰਾਤ ਏਟੀਐਸ ਨੇ ਵੱਡੀ ਕਾਰਵਾਈ ਕੀਤੀ ਸੀ। ਏਟੀਐਸ ਅਤੇ ਡੀਆਰਆਈ ਨੇ ਕੱਛ ਦੇ ਕੰਡਲਾ ਬੰਦਰਗਾਹ ‘ਤੇ ਇੱਕ ਕੰਟੇਨਰ ਵਿੱਚ ਛੁਪਾ ਕੇ 1,300 ਕਰੋੜ ਰੁਪਏ ਦੀ 260 ਕਿਲੋ ਹੈਰੋਇਨ ਜ਼ਬਤ ਕੀਤੀ ਸੀ।

NO COMMENTS