ਪੰਜਾਬ ਪੁਲਸ ਨੇ ਰੇਂਜਾਂ ਦਾ ਪੁਨਰਗਠਨ ਕੀਤਾ, ਨਵੀਂ ਫਰੀਦਕੋਟ ਰੇਂਜ ਹੋਈ ਸ਼ਾਮਲ

0
48

ਬਠਿੰਡਾ 12 ਜੂਨ (ਸਾਰਾ ਯਹਾ/ ਰਘੂਵੰਸ਼ ਬਾਂਸਲ ) : ਪੰਜਾਬ ਸਰਕਾਰ ਨੇ ਇਕ ਨਵੀਂ ਪੁਲਸ ਰੇਂਜ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਕਾਰਣ ਰੇਂਜਾਂ ਦੀ ਗਿਣਤੀ 7 ਤੋਂ ਵਧ ਕੇ 8 ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਨਾਲ ਨਵੀਂ ਰੇਂਜ ਸਥਾਪਤ ਕੀਤੀ ਗਈ। ਇਸ ‘ਚ ਫ਼ਰੀਦਕੋਟ, ਮੋਗਾ ਅਤੇ ਮੁਕਤਸਰ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਨਵੀਂ ਪੁਲਸ ਰੇਂਜ ਦੇ ਹੋਂਦ ‘ਚ ਆਉਣ ਤੋਂ ਬਾਅਦ ਪੁਲਸ ਦੀ ਕਾਰਜ ਪ੍ਰਣਾਲੀ ‘ਚ ਹੋਰ ਤੇਜ਼ੀ ਆਵੇਗੀ। ਮਾਲਵਾ ਖੇਤਰ ‘ਚ ਲੰਬੇ ਸਮੇਂ ਤੋਂ ਨਵੀਂ ਪੁਲਸ ਰੇਂਜ ਸਥਾਪਤ ਕਰਨ ਦੀ ਮੰਗ ਚੱਲਦੀ ਆ ਰਹੀ ਸੀ। ਪੰਜਾਬ ਦੇ ਗ੍ਰਹਿ ਸਕੱਤਰ ਸਤੀਸ਼ ਚੰਦਰਾ ਨੇ ਇਸ ਸਬੰਧੀ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਫਰੀਦਕੋਟ ਰੇਂਜ ਦੇ ਹੋਂਦ ‘ਚ ਆਉਣ ਤੋਂ ਬਾਅਦ ਪੰਜਾਬ ‘ਚ ਪੁਲਸ ਰੇਂਜਾਂ ਦੇ ਤਹਿਤ ਆਉਣ ਵਾਲੇ ਜ਼ਿਲ੍ਹੇ ਹੇਠ ਲਿਖੇ ਅਨੁਸਾਰ ਹੋਣਗੇ : –

  1. ਬਾਰਡਰ ਰੇਂਜ ਅੰਮ੍ਰਿਤਸਰ (ਪੇਂਡੂ) ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ
  2. ਜਲੰਧਰ ਰੇਂਜ ਜਲੰਧਰ (ਪੇਂਡੂ), ਹੁਸ਼ਿਆਰਪੁਰ ਅਤੇ ਕਪੂਰਥਲਾ
  3. ਲੁਧਿਆਣਾ ਰੇਂਜ ਲੁਧਿਆਣਾ (ਪੇਂਡੂ), ਖੰਨਾ, ਐੱਸ. ਬੀ. ਐੱਸ. ਨਗਰ
  4. ਪਟਿਆਲਾ ਰੇਂਜ ਪਟਿਆਲਾ (ਪੇਂਡੂ), ਬਰਨਾਲਾ ਅਤੇ ਸੰਗਰੂਰ
  5. ਰੂਪਨਗਰ ਰੇਂਜ ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਐੱਸ. ਏ. ਐੱਸ. ਨਗਰ
  6. ਬਠਿੰਡਾ ਰੇਂਜ ਬਠਿੰਡਾ ਅਤੇ ਮਾਨਾਸਾ
  7. ਫਿਰੋਜ਼ਪੁਰ ਰੇਂਜ ਫਿਰੋਜ਼ਪੁਰ, ਫਾਜ਼ਿਲਕਾ ਅਤੇ ਤਰਨਤਾਰਨ
  8. ਫਰੀਦਕੋਟ ਰੇਂਜ ਫਰੀਦਕੋਟ, ਮੋਗਾ ਅਤੇ ਸ਼੍ਰੀ ਮੁਕਤਸਰ ਸਾਹਿਬ

NO COMMENTS