*ਪੰਜਾਬ ਨੰਬਰਦਾਰ ਯੂਨੀਅਨ ਰਜਿ. 643 ਜਿਲ੍ਹਾ ਮਾਨਸਾ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ*

0
18

ਮਾਨਸਾ 20 ਅਗਸਤ ( ਸਾਰਾ ਯਹਾਂ ਬੀਰਬਲ ਧਾਲੀਵਾਲ ): ਪੰਜਾਬ ਨੰਬਰਦਾਰ ਯੂਨੀਅਨ ਰਜਿ. 643 ਜਿਲ੍ਹਾ ਮਾਨਸਾ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਤਹਿਸੀਲ ਬਰੇਟਾ ਦੇ ਪ੍ਰਧਾਨ, ਤਹਿਸੀਲ ਜੋਗਾ ਦੇ ਪ੍ਰਧਾਨ ਅਤੇ ਹੋਰ ਤਹਿਸੀਲਾਂ ਦੇ ਵਿੱਚੋਂ ਹਾਜ਼ਰ ਨੰਬਰਦਾਰਾਂ ਨੇ ਸਰਕਾਰ ਪ੍ਰਤੀ ਰੋਸ ਜਾਹਿਰ ਕਰਦੇ ਹੋਏ ਆਪਣੀਆਂ ਮੰਗਾਂ ਵੱਲ ਪੰਜਾਬ ਸਰਕਾਰ ਦਾ ਧਿਆਨ ਦਿਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਕਿ ਨੰਬਰਦਾਰੀ ਜੱਦੀ-ਪੁਸ਼ਤੀ ਕੀਤੀ ਜਾਵੇ, ਨੰਬਰਦਾਰਾਂ ਦੇ ਮਾਣ ਭੱਤੇ ਵਿੱਚ ਵਾਧਾ ਕੀਤਾ ਜਾਵੇ, ਨੰਬਰਦਾਰਾਂ ਦਾ ਸਹਿਤ ਬੀਮਾ ਅਤੇ ਬੱਸ ਪਾਸ ਦੀ ਸਹੂਲਤ ਦਿੱਤੀ ਜਾਵੇ ਅਤੇ ਨੰਬਰਦਾਰਾਂ ਦੀ ਪੰਜਾਬ ਦੇ ਅਹੁੱਦੇਦਾਰਾਂ ਵੱਲੋਂ ਜੋ ਪੰਜਾਬ ਸਰਕਾਰ ਨੂੰ 10 ਅਗਸਤ ਦਾ ਸਮਾਂ ਦਿੱਤਾ ਸੀ ਉਹ ਵੀ ਲੰਘ ਚੁੱਕਾ ਹੈ। ਹੁਣ ਪੰਜਾਬ ਨੰਬਰਦਾਰ ਯੂਨੀਅਨ ਰਜਿ. 643 ਸਰਕਾਰ ਪ੍ਰਤੀ ਪੰਜਾਬ ਪੱਧਰ ਤੇ ਸੰਘਰਸ਼ ਕਰਨ ਜਾ ਰਹੀ ਹੈ। ਇਸ ਵਿੱਚ ਪ੍ਰਸ਼ਾਸ਼ਨ ਵੱਲੋਂ ਨੰਬਰਦਾਰਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। 15 ਅਗਸਤ ਉੱਪਰ ਨੰਬਰਦਾਰਾਂ ਨੂੰ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਿਕ ਸਨਮਾਣ ਨਹੀਂ ਦਿੱਤਾ ਗਿਆ, ਜਿਸ ਵਿੱਚ ਨੰਬਰਦਾਰਾਂ ਨੇ ਪ੍ਰਸ਼ਾਸ਼ਨ ਤੇ ਵੀ ਰੋਸ ਜਾਹਿਰ ਕੀਤਾ ਹੈ। ਇਸ ਸਮੇਂ ਅੰਮ੍ਰਿਤਪਾਲ ਸਿੰਘ ਕਿਸ਼ਨਗੜ੍ਹ, ਕਾਬਲ ਸਿੰਘ ਖੱਤਰੀ, ਬਲਦੇਵ ਸਿੰਘ ਭੁਪਾਲ, ਹਰਬੰਸ ਸਿੰਘ, ਦਰਸ਼ਨ ਸਿੰਘ ਚਹਿਲਾਂਵਾਲੀ, ਰਾਜਾ ਸਿੰਘ ਕੋਟਲੱਲੂ, ਕਰਮ ਸਿੰਘ ਭੀਖੀ, ਦਰਸ਼ਨ ਸਿੰਘ ਬੋਹਾ, ਸੁਰਜੀਤ ਸਿੰਘ, ਬਲਕਾਰ ਸਿੰਘ, ਛੋਟਾ ਸਿੰਘ, ਪਰਮਜੀਤ ਸਿੰਘ, ਸੁਖਪਾਲ ਸਿੰਘ, ਦਰਸ਼ਨ ਸਿੰਘ, ਗੁਰਮੀਤ ਸਿੰਘ ਆਦਿ ਨੰਬਰਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਜਾਰੀ ਕਰਤਾ:
ਅੰਮ੍ਰਿਤਪਾਲ ਸਿੰਘ,
ਮੋਬਾ ਨੰ. 98153-35837

NO COMMENTS