*ਪੰਜਾਬ ਦੇ DGP ਤੇ AG ਨੂੰ ਬਦਲਣ ਦਾ ਰਾਹ ਹੋਇਆ ਸਾਫ*

0
236

ਚੰਡੀਗੜ੍ਹ (ਸਾਰਾ ਯਹਾਂ) : ਪੰਜਾਬ ਦੇ DGP ਤੇ AG ਨੂੰ ਬਦਲਣ ਦਾ ਰਾਹ ਹੋਇਆ ਪੱਧਰਾ। ਤਿੰਨ ਮੈਂਬਰੀ ਕਮੇਟੀ ਵੱਡੇ ਮਸਲਿਆਂ ਨੂੰ ਲੈਕੇ ਹਫ਼ਤੇ ‘ਚ ਦੋ ਵਾਰ ਮਿਲਿਆ ਕਰੇਗੀ। CM ਚੰਨੀ, ਪਾਰਟੀ ਪ੍ਰਧਾਨ ਸਿੱਧੂ ਤੇ ਹਰੀਸ਼ ਚੌਦਰੀ ਕਮੇਟੀ ‘ਚ ਹੋਣਗੇ। ਸਿੱਧੂ ਦਾ ਅਸਤੀਫ਼ਾ ਨਾ-ਮਨਜ਼ੂਰ ਹੋ ਸਕਦਾ ਹੈ। DGP ਲਈ ਅੱਜ ਰਾਤ ਹੀ ਪੈਨਲ UPSC ਨੂੰ ਭੇਜਿਆ ਜਾ ਸਕਦਾ ਹੈ।

ਨਵਜੋਤ ਸਿੱਧੂ ਨੇ ਅੱਜ ਇੱਕ ਟਵੀਟ ਦਾਗ ਕੇ IPS ਇਕਬਾਲ ਪ੍ਰੀਤ ਸਹੋਤਾ ਦੀ ਡੀਜੀਪੀ ਵਜੋਂ ਨਿਯੁਕਤੀ ‘ਤੇ ਸਵਾਲ ਚੁੱਕੇ ਹਨ। ਉਹ ਇਸ ਨਿਯੁਕਤੀ ਤੋਂ ਨਿਰਾਸ਼ ਹਨ। ਨਵਜੋਤ ਸਿੱਧੂ ਐਡਵੋਕੇਟ ਜਨਰਲ ਦੀ ਨਿਯੁਕਤੀ ਤੋਂ ਵੀ ਨਰਾਜ਼ ਚੱਲ ਰਹੇ ਹਨ।ਸਿੱਧੂ ਨੇ ਟਵੀਟ ਕਰਕੇ ਕਿਹਾ, “ਡੀਜੀਪੀ ਆਈਪੀਐਸ ਸਹੋਤਾ ਬਾਦਲ ਸਰਕਾਰ ਦੇ ਅਧੀਨ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ SIT ਦੇ ਮੁਖੀ ਸੀ। ਉਨ੍ਹਾਂ ਨੇ ਗਲਤ ਤਰੀਕੇ ਨਾਲ ਦੋ ਸਿੱਖ ਨੌਜਵਾਨਾਂ ਨੂੰ ਬੇਅਦਬੀ ਲਈ ਗ਼ਲਤ ਢੰਗ ਨਾਲ ਫਸਾਇਆ ਤੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ। 2018 ਵਿੱਚ, ਮੈਂ INC ਮੰਤਰੀਆਂ, ਉਸ ਸਮੇਂ ਦੇ PCC ਪ੍ਰਧਾਨ ਤੇ ਮੌਜੂਦਾ ਗ੍ਰਹਿ ਮੰਤਰੀ ਨਾਲ ਉਨ੍ਹਾਂ ਨੂੰ ਨਿਆਂ ਦੀ ਲੜਾਈ ਵਿੱਚ ਸਾਡੀ ਸਹਾਇਤਾ ਦਾ ਭਰੋਸਾ ਦਿੱਤਾ ਸੀ।” 

NO COMMENTS