ਪੰਜਾਬ ਦੇ 9 ਸ਼ਹਿਰਾਂ ‘ਚ ਪਟਾਕੇ ਚਲਾਉਣ ‘ਤੇ ਬੈਨ, ਲੋਕਾਂ ਨੇ ਕੀਤੀ ਇਹ ਮੰਗ

0
136

ਖੰਨਾ 11 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਸਰਕਾਰ ਵਲੋਂ ਦੀਵਾਲੀ ਵਾਲੇ ਦਿਨ ਸਿਰਫ ਕੁਝ ਸਮੇਂ ਲਈ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਪਰ ਪੰਜਾਬ ਦੇ 9 ਸ਼ਹਿਰ ਅਜਿਹੇ ਹਨ ਜਿਥੇ ਗ੍ਰੀਨ ਟ੍ਰਿਬਿਊਨਲ ਨੇ ਪਟਾਕੇ ਚਲਾਉਣ ‘ਤੇ ਬੈਨ ਲਗਾ ਦਿੱਤਾ ਹੈ। ਇਨ੍ਹਾਂ ਸ਼ਹਿਰਾਂ ‘ਚ ਖੰਨਾ, ਮੰਡੀ ਗੋਬਿੰਦਗੜ੍ਹ ਵੀ ਸ਼ਾਮਿਲ ਹੈ।

ਇਥੋਂ ਦੇ ਬੱਚਿਆਂ ਅਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਵੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਲਾਂ ਬਾਅਦ ਖੁਸ਼ੀਆਂ ਭਰੇ ਤਿਉਹਾਰ ਆਉਂਦੇ ਹਨ। ਅਸੀਂ ਤਾਂ ਪਟਾਕੇ ਵੀ ਖਰੀਦ ਲਿਆਂਦੇ ਹਨ। ਉਨ੍ਹਾਂ  ਕਿਹਾ ਕਿ ਪਹਿਲਾਂ ਹੀ ਕੋਰੋਨਾ ਕਾਰਨ ਬੱਚੇ ਘਰਾਂ ‘ਚ ਬੰਦ ਹਨ ਉਪਰੋ ਪਟਾਕੇ ਵੀ ਨਹੀਂ ਚਲਾ ਸਕਦੇ।

ਉੱਥੇ ਹੀ ਐਸਡੀਐਮ ਖੰਨਾ ਹਰਬੰਸ ਸਿੰਘ ਨੇ ਕਿਹਾ ਕਿ ਸਾਨੂੰ ਅੱਜ ਹੀ ਪਤਾ ਲੱਗਾ ਹੈ ਕਿ ਗ੍ਰੀਨ ਟ੍ਰਿਬਿਊਨਲ ਨੇ ਪਟਾਕੇ ਚਲਾਉਣ ‘ਤੇ ਬੈਨ ਲਗਾ ਦਿੱਤਾ ਹੈ ਜਿਸ ਨੂੰ ਲਾਗੂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਰ ਉਹ ਪਹਿਲਾਂ ਹੀ ਖੰਨਾ ‘ਚ ਪਟਾਕੇ ਵੇਚਣ ਦੇ ਲਾਇਸੈਂਸ ਜਾਰੀ ਕਰ ਚੁੱਕੇ ਹਨ।

NO COMMENTS