ਪੰਜਾਬ ਦੇ 21 ਜ਼ਿਲ੍ਹਿਆਂ ‘ਚ ਅਜੇ ਕਰਫ਼ਿਊ ‘ਚ ਕੋਈ ਢਿੱਲ ਨਹੀਂ

0
274

ਚੰਡੀਗੜ੍ਹ 30 ਅਪ੍ਰੈਲ ( ਸਾਰਾ ਯਹਾ,ਬਲਜੀਤ ਸ਼ਰਮਾ))ਲੁਧਿਆਣਾ ਨੂੰ ਛੱਡ ਕੇ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਚ ਅਜੇ ਨਹੀਂ ਦਿੱਤੀ ਗਈ ਕਰਫ਼ਿਊ ਚ ਢਿੱਲ… 21 ਜ਼ਿਲ੍ਹਿਆਂ ਦੇ ਡੀਸੀ ਨੇ ਫਿਲਹਾਲ ਰਿਆਇਤ ਦੇਣ ਤੋਂ ਕੀਤਾ ਇਨਕਾ..ਸਰਕਾਰ ਨੇ ਅੱਜ ਤੋਂ ਚਾਰ ਘੰਟਿਆਂ ਦੀ ਢਿੱਲ ਦੇਣ ਦਾ ਕੀਤਾ ਸੀ ਐਲਾਨ ਪੰਜਾਬ ਦੇ 21 ਜਿਲ੍ਹਿਆਂ ਵਿਚ ਅਜੇ ਵੀ ਕਰਫਿਊ ਨੂੰ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ ਹੈ।ਪੰਜਾਬ ਵਿਚ ਸਿਰਫ ਇਕ ਲੁਧਿਆਣਾ ਹੈ ਜਿੱਥੇ ਪ੍ਰਸ਼ਾਸਨ ਨੇ ਢਿੱਲ ਦੇਣ ਦੇ ਹੁਕਮ ਜਾਰੀ ਕੀਤੇ ਹਨ। ਲੁਧਿਆਣਾ ਵਿਚ ਸਵੇਰੇ 7 ਵਜੇ ਤੋਂ 11 ਵਜੇ ਤੱਕ ਦੁਕਾਨਾਂ ਖੋਲਣ ਦੀ ਢਿੱਲ ਦਿੱਤੀ ਗਈ ਹੈ।ਇਸ ਤੋਂ ਇਲਾਵਾ ਇੰਡਸਟਰੀ ਖੋਲਣ ਲਈ ਪਾਸ ਦੀ ਲੋੜ ਨਹੀ ਹੈ ਪਰ ਇੰਸਟਰੀ ਖੋਲਣ ਵਿਚ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਣ ਦੀ ਗੱਲ ਕਹੀ ਹੈ।

ਸਿਰਫ਼ ਲੁਧਿਆਣਾ ਪ੍ਰਸ਼ਾਸਨ ਨੇ ਢਿੱਲ ਦੇਣ ਦੇ ਹੁਕਮ ਜਾਰੀ ਕੀਤੇ ਇਸ ਤੋਂ ਬਿਨਾ ਬਾਕੀ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦਾ ਫਿਲਹਾਲ ਢਿੱਲ ਦੇਣ ਤੋਂ ਇਨਕਾਰ ਕਰ ਰਹੇ ਹਨ।ਪੰਜਾਬ ਦੇ ਕਈ ਜ਼ਿਲ੍ਹਿਆਂ ਦੇ DC ਨੇ ਸ਼ਾਮ ਤੱਕ ਫੈਸਲਾ ਲੈਣ ਦੀ ਗੱਲ ਕਹੀ  ਹੈ।ਪੰਜਾਬ ਸਰਕਾਰ ਨੇ ਅੱਜ ਤੋਂ 4 ਘੰਟਿਆਂ ਦੀ ਢਿੱਲ ਦਾ ਐਲਾਨ ਕੀਤਾ ਸੀ।ਸਵੇਰੇ 7 ਤੋਂ 11 ਵਜੇ ਤੱਕ ਢਿੱਲ ਦੇਣ ਦੀ ਗੱਲ ਕਹੀ ਸੀ ।

NO COMMENTS