*ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ‘ਚ ਜਿੱਤ ਲਈ ਕਾਲਾ ਕੱਟਾ ਕੀਤਾ ਦਾਨ*

0
83

19,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼)  : ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਸ਼ਨੀ ਦੇਵ ਨੂੰ ਖੁਸ਼ ਕਰਨ ਦੇ ਲਈ  ਮੋਤੀ ਬਾਗ ਪੈਲੇਸ ਵਿਖੇ ਵੋਟਾਂ ਤੋਂ ਪਹਿਲਾਂ ਕੱਟਾ ਦਾਨ ਕੀਤਾ ਗਿਆ। ਉਨ੍ਹਾਂ ਨੇ ਆਪਣੀ ਪਟਿਆਲਾ ਰਿਹਾਇਸ਼ ਨਿਊ ਮੋਤੀ ਮਹਿਲ ਵਿਖੇ ਪੰਡਿਤ ਦੀ ਮੌਜੂਦਗੀ ਵਿਚ ਇਕ ਕਾਲਾ ਕੱਟਾ ਦਾਨ ਕੀਤਾ ਹੈ।

ਮੰਨਿਆ ਜਾਂਦਾ ਹੈ ਕਿ ਬੀਤੇ ਦਿਨੀਂ  ਨੂੰ ਕਾਲਾ ਕੱਟਾ ਦਾਨ ਕਰਨ ’ਤੇ ਸ਼ਨੀ ਦੇਵ ਖੁਸ਼ ਹੁੰਦਾ ਹੈ ਤੇ ਉਸ ਦੀ ਰਹਿਮਤ ਦੀ ਵਰਖਾ ਹੁੰਦੀ ਹੈ। ਇਸ ਦੇ ਨਾਲ ਹੀ ਸ਼ਨੀ ਦੇਵ ਵੀ ਸ਼ਾਂਤ ਹੁੰਦਾ ਹੈ। ਚੰਗੇ ਕੰਮਾਂ ਵਿਚ ਰੁਕਾਵਟ ਦੂਰ ਹੁੰਦੀ ਹੈ।

ਦੱਸ ਦਈਏ ਕਿ ਪੰਜਾਬ ਲੋਕ ਕਾਂਗਰਸ, ਭਾਜਪਾ ਤੇ ਢੀਂਡਸਾ ਗੱਠਜੋੜ ਵੱਲੋਂ ਚੋਣ ਲੜ ਰਹੇ ਕੈਪਟਨ ਅਮਰਿੰਦਰ ਨੂੰ ਪਟਿਆਲਾ ਸੀਟ ਤੋਂ ਸਖ਼ਤ ਚੁਣੌਤੀ ਮਿਲ ਰਹੀ ਹੈ। ਵਾਇਰਲ ਹੋਈ ਵੀਡੀਓ ਵਿੱਚ ਪਟਿਆਲਾ ਦੇ ਨਿਊ ਮੋਤੀ ਮਹਿਲ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ  ਬ੍ਰਾਹਮਣ ਬੁਲਾਏ ਹੋਏ ਹਨ ਤੇ ਉਨ੍ਹਾਂ ਤੋਂ ਪੂਜਾ ਕਰਵਾਈ ਗਈ ਹੈ।

ਇਹ ਵੀ ਪੜ੍ਹੋ

ਪਟਿਆਲਾ/ਲੁਧਿਆਣਾ : ਪੰਜਾਬ ‘ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਅੱਜ ਤਿਆਰੀਆਂ ਜ਼ੋਰਾਂ ‘ਤੇ ਚਲ ਰਹੀਆਂ ਹਨ ।  ਪੋਲਿੰਗ ਸਬੰਧੀ ਪੋਲਿੰਗ ਪਾਰਟੀਆ ਨੂੰ ਰਿਟਰਨਿੰਗ ਅਫਸਰ ਚਰਨਜੀਤ ਸਿੰਘ ਵਲੋਂ ਜਾਣਕਾਰੀ ਦਿਤੀ ਗਈ ਅਤੇ ਉਨ੍ਹਾਂ ਨੂੰ ਪੋਲਿੰਗ ਸਬੰਧੀ ਟਰੇਨਿੰਗ ਦਿੱਤੀ । ਪਟਿਆਲਾ ‘ਚ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਵੀ ਤਾਇਨਾਤ ਹਨ । ਲਗਪਗ ਸਾਰੇ ਪੋਲਿੰਗ ਟੀਮਾਂ ਦੀ ਟਰੇਨਿੰਗ ਹੋ ਚੁੱਕੀ ਹੈ। ਬਸਾਂ ਰਾਂਹੀ ਪੋਲਿੰਗ ਟੀਮਾਂ ਨੂੰ ਰਵਾਨਾ ਕੀਤਾ ਜਾਏਗਾ। ਕੱਲ੍ਹ ਵੋਟਿੰਗ ਸਵੇਰ 8 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗੀ

182 ਪੋਲਿੰਗ ਸਟੇਸ਼ਨ ਪੁਰੇ ਪਟਿਆਲਾ ਵਿਚ ਹਨ । ਸੁਰੱਖਿਆ ਦੇ ਇੰਤਜਾਮ ਪੂਰੇ ਕੀਤੇ ਗਏ ਹਨ । ਸਾਰੀ ਪੋਲਿੰਗ ਬੂਥ ਤੇ ਵੈਬਕਾਸਟਿੰਗ ਹੋਏਗੀ । ਲਾਈਵ ਵੈਬਕਾਸਟਿੰਗ ਕੀਤੀ ਜਾਵੇਗੀ ।4 ਪੋਲਿੰਗ ਸਟੇਸ਼ਨ ਪਟਿਆਲਾ ਵਿਚ ਸੇਂਸਟਿਵ ਹਨ । 12 ਟਰਾਂਸਜੈਂਡਰ ਹਨ ਪਟਿਆਲਾ ਜ਼ਿਲ੍ਹੇ ਵਿਚ ਜੋ ਕਿ ਆਮ ਵੋਟਰ ਦੀ ਤਰ੍ਹਾਂ ਹੀ ਵੋਟ ਕਰਨਗੇ। ਸੀਨੀਅਰ ਸੀਟੀਜ਼ਨ ਨੂੰ ਪੋਸਟਲ ਬੈਲੇਟ ਦੇ ਰਾਹੀ ਵੋਟ ਪਵਾਈ ਗਈ ਹੈ।

NO COMMENTS