*ਪੰਜਾਬ ਦੇ ਲੋਕਾਂ ਨੇ ਭਾਜਪਾ ਨੂੰ ਸੱਤਾ ਚ ਲਿਆਉਣ ਦਾ ਬਣਾਇਆ ਮਨ:ਦਿਆਲ ਦਾਸ ਸੋਢੀ*

0
221

ਬੁਢਲਾਡਾ 21 ਮਾਰਚ(ਸਾਰਾ ਯਹਾਂ/ਮਹਿਤਾ ਅਮਨ)ਪਿਛਲੀਆਂ ਸਰਕਾਰਾਂ ਝੂਠੇ ਵਾਦਿਆਂ ਅਤੇ ਗਾਰੰਟੀਆਂ ਤੋਂ ਪ੍ਰੇਸ਼ਾਨ ਪੰਜਾਬ ਦੇ ਲੋਕਾਂ ਨੇ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਦਾ ਮਨ ਬਣਾ ਲਿਆ ਹੈ। ਇਹ ਸ਼ਬਦ ਅੱਜ ਇੱਥੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਦਿਆਲ ਦਾਸ ਸੋਢੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਮੁੱਖ ਉਦੇਸ਼ ਵਰਕਰਾਂ ਅਤੇ ਅਹੁੱਦੇਦਾਰਾਂ ਨੂੰ ਬੂਥ ਪੱਧਰ ਤੇ ਵੋਟਰ ਦੀ ਨਬਜ ਟਟੋਲਨ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਪਿੰਡ ਦੀਆਂ ਸੱਥਾਂ ਵਿੱਚ ਜਾ ਕੇ ਮੋਦੀ ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਦੇ ਲਾਭ ਲੈਣ ਦਾ ਸਹੀ ਤਰੀਕਾ ਦੱਸ ਰਹੇ ਹਨ। ਜਿਸ ਨਾਲ ਬੂਥ ਪੱਧਰ ਤੇ ਵੋਟ ਬੈਂਕ ਨੂੰ ਮਜਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਦੀਆਂ ਸਕੀਮਾਂ ਦਾ ਸਹਾਰਾ ਲੈ ਕੇ ਆਪਣਾ ਡੰਗ ਟਪਾ ਰਹੀ ਹੈ। ਜਦੋਂ ਕਿ ਇਨ੍ਹਾਂ ਦਾ ਲੋਕਾਂ ਪ੍ਰਤੀ ਠੋਸ ਏਜੰਡਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਮੁੱਦੇ ਤੇ ਸੱਤਾ ਚ ਆਈ ਮਾਨ ਸਰਕਾਰ ਨੇ ਦੋਨਾਂ ਹੀ ਮੁੱਦਿਆਂ ਤੋਂ ਲਾਂਭੇ ਹੋ ਕੇ ਲੋਕਾਂ ਨੂੰ ਕੁੱਟਣਾ ਅਤੇ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਵੱਧ ਗੈਂਗਸ਼ਟਰਵਾਦ ਅਤੇ ਨਸ਼ਿਆ ਦੇ ਕਾਰੋਬਾਰ ਕਾਰਨ ਅੱਜ ਪੰਜਾਬ ਦਾ ਕੋਈ ਵੀ ਵਪਾਰੀ ਵਰਗ ਆਪਣੇ ਆਪ ਨੂੰ ਸੁਰਖਿਅਤ ਮਹਿਸੂਸ ਨਹੀਂ ਕਰਦਾ।  ਇਸ ਮੌਕੇ ਬੋਲਦਿਆਂ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਨੇ ਕਿਹਾ ਕਿ ਦੇਸ਼ ਅੰਦਰ ਭਾਜਪਾ ਦੇ ਹੱਕ ਵਿੱਚ ਚੱਲੀ ਲਹਿਰ ਕਾਰਨ ਤੀਸਰੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਪੰਜਾਬ ਦੀਆਂ ਅਣਖੀ ਔਰਤਾਂ ਨਾਲ ਕੀਤੀ ਆਪ ਦੀ ਸਰਕਾਰ ਵੱਲੋਂ ਕੀਤੀ ਵਾਅਦਾਖਿਲਾਫੀ ਦਾ ਜੁਆਬ ਔਰਤਾਂ ਲੋਕ ਸਭਾ ਚੋਣਾਂ ਵਿੱਚ ਦੇਣਗੀਆਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਵੱਖ ਵੱਖ ਯੋਜਨਾ ਮਹਿਲਾਵਾਂ ਨੂੰ ਧੂੰਆਂ ਮੁਕਤ ਰਸੋਈ, ਪੰਜਾਬ ਮੰਤਰੀ ਜਨ ਅਰੋਗਯ ਯੋਜਨਾ ਤਹਿਤ 5 ਲੱਖ ਦਾ ਸਿਹਤ ਬੀਮਾ, ਪੀ.ਐਮ. ਕਿਸਾਨ ਭਲਾਈ ਯੋਜਨਾ ਤਹਿਤ 6 ਹਜਾਰ ਪ੍ਰਤੀ ਸਾਲ ਨੂੰ ਯਕੀਨੀ ਬਨਾਉਣਾ, ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਸੁਕੰਨਿਆ ਸਮ੍ਰਿੱਧੀ ਯੋਜਨਾ, ਸਹੀ ਪੋਸ਼ਣ ਦੇਸ਼ ਰੋਸ਼ਨ ਤਹਿਤ ਔਰਤਾਂ ਨੂੰ ਵੱਡੀ ਪੱਧਰ ਤੇ ਲਾਭ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਤੇ ਮੰਡਲ ਪ੍ਰਧਾਨ ਵਿਵੇਕ ਗਰਗ, ਓਮ ਪ੍ਰਕਾਸ਼ ਖਟਕ, ਹਰਜੀਤ ਸਿੰਘ ਵਿਰਦੀ, , ਕੁਸ਼ਦੀਪ ਸ਼ਰਮਾਂ, ਯਸ਼ਪਾਲ ਗਰਗ, ਦਲਜੀਤ ਸਿੰਘ ਦਰਸ਼ੀ, ਰਿੰਕੂ ਸ਼ਰਮਾਂ, ਦੀਪਕ ਸ਼ਾਨਾ, ਜਸਪਾਲ ਜੱਸੀ, ਸੁਰਿੰਦਰ ਕੌਰ  ਬਲਵਾਨ ਚੰਦ , ਮਨਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਭਾਜਪਾ ਵਰਕਰ ਹਾਜਰ ਸਨ।

NO COMMENTS