ਪੰਜਾਬ ਦੇ ਮੰਤਰੀ ਵਿਧਾਇਕ ਕੋਰੋਨਾ ਨਾਲ ਲੜਨ ਦੀ ਥਾਂ ਆਪਸ ਵਿੱਚ ਲੜ ਰਹੇ ਹਨ*

0
68

  ਮਾਨਸਾ 19ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ )ਪੰਜਾਬ ਵਿੱਚ ਜਿੱਥੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਸਾਰੀਆਂ ਹੀ ਵਿਰੋਧੀ ਧਿਰ ਕਾਂਗਰਸ ਪਾਰਟੀ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਰਹੀਆਂ ਹਨ। ਕਿ ਇਸ ਸਰਕਾਰ ਤੋਂ ਪੰਜਾਬ ਦੇ  ਸਿਹਤ ਵਿਭਾਗ ਦੇ ਕੰਮਾਂ ਵਿੱਚ  ਇਸ ਸੁਧਾਰ ਨਹੀਂ ਕੀਤਾ ਜਾ ਰਿਹਾ ਹੈ ਹਸਪਤਾਲਾਂ ਤੋਂ ਆਕਸੀਜ਼ਨ ਨਹੀਂ ਮਿਲ ਰਹੀ ।ਅਤੇ ਡਾਕਟਰੀ ਸਟਾਫ ਦੀ ਬਹੁਤ ਵੱਡੀ ਘਾਟ ਹੈ। ਇਹ ਸਮਾਂ ਸੀ ਜਦੋਂ ਸਮੁੱਚੀ ਕਾਂਗਰਸ ਪਾਰਟੀ ਨੇ ਸਰਕਾਰ ਨਾਲ ਮਿਲ ਕੇ ਪੰਜਾਬ  ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣਾ ਸੀ। ਪਰ ਹੋ ਸਭ ਉਲਟ ਰਿਹਾ ਕਾਂਗਰਸ ਦੇ ਵਿਧਾਇਕ ਸੰਸਦ ਮੈਂਬਰ ਅਤੇ ਮੰਤਰੀ ਆਪਸ ਵਿਚ ਹੀ ਛਿੱਤਰੋ ਛਿੱਤਰੀ ਹੋ ਰਹੇ ਹਨ। ਹਰੇਕ ਇੱਕ ਦੂਜੇ ਦੀਆਂ ਟੰਗਾਂ ਖਿੱਚ ਰਿਹਾ ਹੈ ।ਕੈਪਟਨ ਅਮਰਿੰਦਰ ਖ਼ਿਲਾਫ਼ ਹਰ ਰੋਜ਼ ਵਿਧਾਇਕ ਮੰਤਰੀ ਅਤੇ ਸੰਸਦ ਮੈਂਬਰ ਬਿਆਨ ਦਾਗ ਰਹੇ ਹਨ। ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਇਸ ਸਮੇਂ  ਸਾਰੇ ਵਿਧਾਇਕਾਂ ਮੰਤਰੀਆਂ ਨੂੰ ਮਿਲ ਕੇ ਕਾਂਗਰਸ ਪਾਰਟੀ ਦੀ ਸਰਕਾਰ ਦਾ ਸਾਥ ਦੇਣਾ ਚਾਹੀਦਾ। ਸੀ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਇਆ ਜਾ ਸਕੇ ਪਰ ਹੋ ਸਭ ਉਲਟ ਰਿਹਾ ਹੈ।  ਇਸ ਦਾ ਨੁਕਸਾਨ ਸਾਰਾ ਹੀ ਪੰਜਾਬ ਦੇ ਲੋਕਾਂ ਨੂੰ ਹੋ ਰਿਹਾ ਹੈ ।ਵਿਰੋਧੀ ਪਾਰਟੀਆਂ ਇਸ ਦਾ ਲਾਹਾ ਲੈਣ ਦੀ ਤਾਕ ਵਿੱਚ ਹਨ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਨਹੀਂ ਹਰੇਕ ਆਉਂਦੀਆਂ ਵਿਧਾਨ ਸਭਾ  ਲਈ ਆਪਣੀ ਜ਼ਮੀਨ ਤਿਆਰ ਕਰ ਰਿਹਾ ਹੈ। ਅਜਿਹੇ ਸਮੇਂ ਵਿੱਚ ਜਦੋਂ ਇੱਕ ਜੁੱਟ ਹੋ ਕੇ ਪੰਜਾਬ ਵਾਸੀਆਂ ਲਈ ਕੁਝ ਕਰਨ ਦੀ ਸੀ ਤਾਂ ਸਾਰੇ ਹੀ ਆਪਣੀ ਕੁਰਸੀ ਪੱਕੀ ਕਰਨ ਵੱਲ ਲੱਗੇ ਹੋਏ ਹਨ ।ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਆਗੂਆਂ ਵਿਚ ਮਿਲ ਬੈਠ ਸੁਲ੍ਹਾ ਕਰਵਾਵੇ ਇਸ ਰਾਜਨੀਤੀ ਤਕ ਹਸਪਤਾਲਾਂ  ਅਤੇ ਸੂਬੇ ਦੇ ਲੋਕਾਂ ਉਪਰ ਧਿਆਨ ਕੇਂਦਰਿਤ ਕੀਤਾ ਜਾਵੇ ।ਘਰਾਂ ਵਿੱਚ ਇਲਾਜ ਕਰਵਾ ਰਹੇ ਲੋਕਾਂ ਨੂੰ ਵੀ ਸਾਰੀਆਂ ਸਿਹਤ ਸਹੂਲਤਾਂ ਅਤੇ ਆਕਸੀਜਨ ਮੁਹੱਈਆ ਕਰਵਾਈ ਜਾਵੇ ।ਇਹ ਲੀਡਰ ਆਪੋ ਵਿੱਚ ਲੜਨ ਦੀ ਥਾਂ ਪੰਜਾਬ ਦੇ ਲੋਕਾਂ ਲਈ ਅੱਗੇ ਆਉਣ ਆਪਣੀ ਹਉਮੈ ਛੱਡ ਕੇ ਸਿਹਤ ਸਹੂਲਤਾਂ ਵੱਲ ਧਿਆਨ ਦੇਣ। ਹਸਪਤਾਲਾਂ ਚ ਸਟਾਫ਼ ਆਕਸੀਜਨ ਵੇੈਟੀਲੇਟਰ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਜਾਣ ।ਜੇ ਇਹ ਲੀਡਰ ਆਪਣੀ ਕੁਰਸੀ ਪੱਕੀ  ਕਰਨ ਲਈ ਇਸੇ ਤਰ੍ਹਾਂ ਲੜਦੇ ਰਹੇ ਤਾਂ ਆਉਂਦੀਆਂ ਵਿਧਾਨ ਸਭਾ ਵਿੱਚ ਇਨ੍ਹਾਂ ਨੂੰ ਕੁਰਸੀ ਮਿਲਣੀ ਤਾਂ ਦੂਰ ਦੀ ਗੱਲ ਲੋਕਾਂ ਨੇ ਪਿੰਡਾਂ ਸ਼ਹਿਰਾਂ ਵਿੱਚ ਦਾਖਲ ਵੀ ਨਹੀਂ ਦੇਣਾ ।

NO COMMENTS