ਪੰਜਾਬ ਦੇ ਮੁੱਖ ਮੰਤਰੀ ਨੇ ਸੰਸਥਾਵਾਂ ਵਿੱਚ ਟੈਸਟਾਂ ਦੀ ਸਮਰੱਥਾ ਰੋਜ਼ਾਨਾ 2000 ਤੱਕ ਵਧਾਉਣ ਦੀ ਮੰਗ ਕੀਤੀ

0
25

ਚੰਡੀਗੜ•, 4 ਮਈ ( ਸਾਰਾ ਯਹਾ/ਬਲਜੀਤ ਸ਼ਰਮਾ) ਪਰਵਾਸੀਆਂ ਦੀ ਆਮਦ ਅਤੇ ਸੂਬੇ ਵਿੱਚ ਟੈਸਟਾਂ ਦੀ ਸੀਮਤ ਸਮਰੱਥਾ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਅਤੇ ਚੰਡੀਗੜ• ਵਿੱਚ ਸਥਿਤ ਛੇ ਪ੍ਰਮੁੱਖ ਖੋਜ ਸੰਸਥਾਵਾਂ ਵਿੱਚ ਤੁਰੰਤ ਟੈਸਟ ਸਮਰੱਥਾ ਵਧਾ ਕੇ ਰੋਜ਼ਾਨਾ 2000 ਤੱਕ ਕਰਨ ਦੀ ਮੰਗ ਕੀਤੀ।
ਇਹ ਪ੍ਰਮੁੱਖ ਸੰਸਥਾਵਾਂ ਪੀ.ਜੀ.ਆਈ. ਚੰਡੀਗੜ• (ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ), ਇਮਟੈਕ-ਸੀ.ਐਸ.ਆਈ.ਆਰ. ਚੰਡੀਗੜ• (ਡੀ.ਐਸ.ਟੀ.) ਆਈ.ਆਈ.ਐਸ.ਈ.ਆਰ. ਮੁਹਾਲੀ (ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ), ਐਨ.ਆਈ.ਪੀ.ਈ.ਆਰ. ਮੁਹਾਲੀ (ਡੀਓ.ਪੀਐਚ.), ਨੈਸ਼ਨਲ ਐਗਰੀਕਲਚਰਲ ਬਾਇਓਟੈਕਨਾਲੋਜੀ ਇੰਸਟੀਚਿਊਟ ਮੁਹਾਲੀ (ਡੀਓ.ਬੀ.ਟੀ.) ਤੇ ਸੈਂਟਰਲ ਯੂਨੀਵਰਸਿਟੀ ਬਠਿੰਡਾ (ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ) ਹਨ।
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅੱਜ ਪੱਤਰ ਲਿਖ ਕੇ ਕੋਵਿਡ-19 ਸਬੰਧੀ ਜਨਤਕ ਸਿਹਤ ਹੁੰਗਾਰੇ ਵਿੱਚ ਸੂਬਾ ਸਰਕਾਰ ਦੀ ਮਦਦ ਲਈ ਟੈਸਟਿੰਗ ਦੀ ਸਮਰਥਾ ਵਧਾਉਣ ਵਾਸਤੇ ਇਨ2•ਾਂ ਸੰਸਥਾਵਾਂ ਨੂੰ ਤੁਰੰਤ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ। ਉਨ•ਾਂ ਕਿਹਾ ਕਿ ਭਾਰਤ ਸਰਕਾਰ ਦੇ ਸਮੇਂ-ਸਮੇਂ ‘ਤੇ ਜਾਰੀ ਹੋਏ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੂਬਾ ਸਰਕਾਰ ਵੱਲੋਂ ਕੋਵਿਡ-19 ਦੀ ਮਹਾਮਾਰੀ ਦੀ ਰੋਕਥਾਮ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਆਪਣੇ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਅਤੇ ਚੰਡੀਗੜ• ਸਥਿਤ ਭਾਰਤ ਸਰਕਾਰ ਦੀਆਂ ਇਨ••ਾਂ ਸੰਸਥਾਵਾਂ ਨੂੰ ਰੋਜ਼ਾਨਾ 2000 ਟੈਸਟਾਂ ਦੀ ਸਮਰੱਥਾ ਮੁਹੱਈਆ ਕਰਵਾਉਣ ਦੀ ਅਪੀਲ ਪਹਿਲਾਂ ਹੀ ਕਰ ਚੁੱਕੀ ਹੈ।
ਇਹ ਜ਼ਿਕਰਯੋਗ ਹੈ ਕਿ ਸੂਬੇ ਵੱਲੋਂ ਕੋਵਿਡ ਲਈ ਹੁਣ ਤੱਕ 24,908 ਟੈਸਟ ਕੀਤੇ ਜਾ ਚੁੱਕੇ ਹਨ ਜਿਨ•ਾਂ ਵਿੱਚੋਂ 1000 ਟੈਸਟ ਪਾਜ਼ੇਟਿਵ ਆਏ ਹਨ। ਇਨ•ਾਂ ਟੈਸਟਾਂ ਵਿੱਚੋਂ 20,729 ਟੈਸਟ ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕੀਤੇ ਗਏ ਹਨ ਜਿਨ•ਾਂ ਦੀ ਰੋਜ਼ਾਨਾ 1050 ਟੈਸਟ ਕਰਨ ਦੀ ਸਮਰੱਥਾ ਹੈ ਜਦਕਿ ਬਾਕੀ ਟੈਸਟ ਪ੍ਰਾਈਵੇਟ ਲੈਬ ਦੇ ਨਾਲ-ਨਾਲ ਕੇਂਦਰ ਸਰਕਾਰ ਦੀਆਂ ਲੈਬਾਰਟਰੀਆਂ ਵਿੱਚ ਕੀਤੇ ਗਏ ਹਨ। ਪੰਜਾਬ ਦੀਆਂ ਲੈਬਾਰਟਰੀਆਂ ਵਿੱਚ ਇਕ ਦਿਨ ਵਿੱਚ ਤਿੰਨ ਸ਼ਿਫਟਾਂ ਪਹਿਲਾਂ ਹੀ ਬਹੁਤ ਜ਼ਿਆਦਾ ਹਨ ਜਿਸ ਕਰਕੇ ਟੈਸਟਾਂ ਦੀ ਗਿਣਤੀ ਸੀਮਿਤ ਹੋ ਜਾਂਦੀ ਹੈ।
——

NO COMMENTS