*ਪੰਜਾਬ ਦੇ ਮੁੱਖ ਮੰਤਰੀ ਨੂੰ ਸਿਰੋਪਾ ਨਾ ਦੇ ਕੇ ਸ਼੍ਰੋਮਣੀ ਕਮੇਟੀ ਨੇ ਬਾਦਲਾਂ ਦਾ ਪੱਖ ਪੂਰਿਆ। ਅਨਸੂਚਿਤ ਜਾਤੀ ਦੇ ਲੋਕਾਂ ਵਿਚ ਭਾਰੀ ਰੋਸ*

0
134

ਮਾਨਸਾ 23ਸਤੰਬਰ (ਬੀਰਬਲ ਧਾਲੀਵਾਲ)  ਬੀਤੇ ਦਿਨੀਂ ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਗਏ ਤਾਂ ਉਨ੍ਹਾਂ ਨੂੰ ਉਸ ਮੌਕੇ ਸਿਰੋਪੇ ਦੀ ਬਖਸ਼ਿਸ਼ ਨਹੀਂ ਕੀਤੀ ਗਈ। ਜਦਕਿ ਬੀਤੇ ਸਮਿਆਂ ਵਿੱਚ ਜਦੋਂ ਵੀ ਕੋਈ ਮੰਤਰੀ ਮੁੱਖ ਮੰਤਰੀ ਜਾਂ ਵੱਡਾ ਨੇਤਾ ਜਾਂਦਾ ਹੈ। ਤਾਂ ਉਸ ਨੂੰ ਦਰਬਾਰ ਸਾਹਿਬ ਵਿੱਚ ਸਿਰੋਪਾਓ ਦੀ ਬਖਸ਼ਿਸ਼ ਕੀਤੀ ਜਾਂਦੀ ਹੈ ਜਦੀ ਹੈ । ਚਰਨਜੀਤ ਸਿੰਘ ਚੰਨੀ ਨੂੰ ਇੱਕ ਅਲੱਗ ਕਮਰੇ ਵਿੱਚ ਲਿਜਾ ਕੇ ਸਿਰੋਪਾ ਦਿੱਤਾ ਗਿਆ ਜਿਸ ਖ਼ਿਲਾਫ਼ ਅਨੁਸੂਚਿਤ ਜਾਤੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਸਾਰੀਆਂ ਹੀ ਅਨੁਸੂਚਿਤ ਜਾਤੀਆਂ ਦੇ ਲੀਡਰਾਂ ਅਤੇ ਆਮ ਲੋਕਾਂ ਦਾ ਮੰਨਣਾ ਹੈ ਕਿ ਦਰਬਾਰ ਸਾਹਿਬ ਵਰਗੀ ਪਵਿੱਤਰ ਸੰਸਥਾ  ਵਿੱਚ ਇਕ ਸੂਬੇ ਦੇ ਮੁੱਖ ਮੰਤਰੀ ਨੂੰ ਮਾਣ ਸਨਮਾਨ ਨਾ ਦੇ ਕੇ ਅਲੱਗ ਕਮਰੇ ਵਿੱਚ ਲਿਜਾ ਕੇ ਸਿਰੋਪਾ ਦੇਣਾ ਬਹੁਤ ਹੀ ਮੰਦਭਾਗਾ ਹੈ। ਜਿਸ ਦੀ ਪੰਜਾਬ ਭਰ ਵਿੱਚ ਨਿੰਦਾ ਹੋ ਰਹੀ ਹੈ ।ਬਹੁਤ ਸਾਰੇ ਅਨੁਸੂਚਿਤ ਜਾਤੀ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਵਿਚ ਕੰਮ ਕਰਦੀ ਟੀਮ  ਬਾਦਲਾਂ ਦੇ ਇਸ਼ਾਰੇ ਤੇ ਚੱਲ ਰਹੀ ਹੈ ।ਕਿਉਂਕਿ ਕਿਸੇ ਕਿਸੇ ਦੇ ਕਹਿਣ ਤੇ ਹੀ ਇਹ ਸਿਰੋਪਾ  ਨਹੀਂ ਦਿੱਤਾ ਗਿਆ ।ਜਦ ਕਿ ਜਦ ਵੀ ਕੋਈ ਆਗੂ ਆਉਂਦਾ ਹੈ। ਤਾਂ ਇਸ ਨੂੰ ਸਿਰੋਪਾ ਦਿੱਤਾ ਜਾਣ ਦਾ ਸਿਲਸਿਲਾ ਕੌਣ ਲੋਕ ਹਨ। ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਸਿਰੋਪਾਓ ਨਹੀਂ ਦਿੱਤਾ ਗਿਆ।  ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ। ਕਿ ਉਹ ਕਿਸੇ ਇਕ ਸੰਸਥਾ ਦੇ ਪਿੱਛੇ ਨਾ ਲੱਗਦੇ ਹੋਏ ਹਰ ਇੱਕ ਨੂੰ ਰੱਬ ਦੇ ਘਰ ਆਏ ਬੰਦੇ ਨੂੰ ਰੱਬ ਦਾ ਬੰਦਾ ਸਮਝਦੇ ਹੋਏ ਆਪਣੇ ਮਨ ਦੇ ਨਿਯਮਾਂ ਦੀ ਪਾਲਣਾ ਕਰਨ।    ਬਿਨਾਂ ਭੇਦਭਾਵ ਤੋਂ ਮੁੱਖ ਮੰਤਰੀ ਚਰਨਜੀਤ ਚੰਨੀ   ਸਿਰੋਪਾ ਬਖ਼ਸ਼ਿਸ਼ ਕੀਤਾ ਜਾਂਦਾ । ਬਾਦਲਾਂ ਦੇ ਇਸ਼ਾਰੇ ਤੇ ਇਕ ਜਿੱਤੇ ਹੋਏ ਮੁੱਖ ਮੰਤਰੀ ਨਾਲ ਅਜਿਹਾ  ਭੇਦਭਾਵ ਕਰਨ ਨਾਲ ਜਿੱਥੇ ਸ਼੍ਰੋਮਣੀ ਕਮੇਟੀ ਦੀ ਸਾਖ ਨੂੰ ਵੱਟਾ ਲੱਗਾ ਹੈ ।ਉਥੇ ਹੀ ਲੋਕਾਂ ਵਿੱਚ ਅਕਾਲੀ ਦਲ ਪ੍ਰਤੀ ਵੀ ਰੋਸ ਪਾਇਆ ਜਾ ਰਿਹਾ ਹੈ ।ਇਸ ਗੱਲ ਤੋਂ ਸਭ ਭਲੀ ਭਾਂਤ ਜਾਣਦੇ ਹਨ ਕਿ ਸ਼੍ਰੋਮਣੀ ਕਮੇਟੀ ਬਾਦਲਾਂ ਦੇ ਇਸ਼ਾਰੇ ਉਪਰ ਚੱਲਦੀ ਹੈ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਨੂੰ ਸਿਰੋਪਾ ਨਾ ਦੇ ਕੇ ਬਾਦਲਾਂ ਨੇ ਆਪਣੀ ਨਿੱਜੀ ਖੁੰਦਕ ਕੱਢੀ ਹੈ ।   

NO COMMENTS