*ਪੰਜਾਬ ਦੇ ਮਸੀਹਾ, ਰਾਜਨੀਤਕ ਦੇ ਬੋਹੜ ਸਨ ਪ੍ਰਕਾਸ਼ ਸਿੰਘ ਬਾਦਲ- ਜਸਪਾਲ ਗੜੁੱਦੀ*

0
41

ਮਾਨਸਾ, 03 ਮਈ:- (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ, ਰਾਜਨੀਤਕ ਦੇ ਬੋਹੜ ਸਵ: ਪ੍ਰਕਾਸ਼ ਸਿੰਘ ਬਾਦਲ ਜੋ ਪਿੱਛਲੇ ਦਿਨੀਂ ਅਕਾਲ ਚਲਾਣੇ ਕਰ ਗਏ ਸਨ। ਅੱਜ ਸਵ: ਪ੍ਰਕਾਸ਼ ਸਿੰਘ ਬਾਦਲ ਦੇ ਭੋਗ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਦੇ ਆਗੂ ਤੇ ਉਘੇ ਸਮਾਜ ਸੇਵੀ ਜਸਪਾਲ ਸਿੰਘ ਗੜੱਦੀ ਨੇ ਕਿਹਾ ਕਿ ਸਵ: ਬਾਦਲ ਨੇ ਹਮੇਸ਼ਾ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ। ਇਸੇ ਲਈ ਉਨ੍ਹਾਂ ਨੂੰ ਰਾਜਨੀਤਕ ਦੇ ਬੋਹੜ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਵ: ਬਾਦਲ ਸਾਹਿਬ ਦੇ ਚਲੇ ਜਾਣ ਕਾਰਨ ਸਿਆਸਤ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਵਿਕਾਸ ਲਈ ਮਸੀਹਾ ਸਨ। ਅੱਜ ਪੰਜਾਬ ਵਿੱਚ ਜਿਨ੍ਹਾਂ ਵੀ ਵਿਕਾਸ ਦਾ ਕੰਮ ਹੋਇਆ ਹੈ ਜਿਵੇਂ ਸੜਕਾਂ ਅਤੇ ਵੱਡੇ ਵੱਡੇ ਪੁੱਲ ਬਣਾਏ ਗਏ ਹਨ, ਉਹ ਬਾਦਲ ਸਾਹਿਬ ਦੀ ਦੇਣ ਹੈ।ਜਿਨ੍ਹਾਂ ਦੇ ਕੰਮਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਤੁਰ ਜਾਣ ਨਾਲ ਪਰਿਵਾਰ ਅਤੇ ਪੰਜਾਬ ਦੇ ਲੋਕਾਂ ਤੇ ਪਾਰਟੀ ਵਰਕਰਾਂ ਨੂੂੰ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

NO COMMENTS