*ਪੰਜਾਬ ਦੇ ਪਹਿਲੇ ਏ. ਸੀ. ਸਕੂਲ ਬੋੜਾਵਾਲ ਵਿਖੇ ਮੁਫ਼ਤ ਕਿਤਾਬਾਂ ਵੰਡੀਆਂ ਗਈਆਂ*

0
139

ਬੁਢਲਾਡਾ 3 ਅਪ੍ਰੈਲ (ਸਾਰਾ ਯਹਾਂ /ਅਮਨ ਮਹਿਤਾ): ਪੰਜਾਬ ਦੇ ਪਹਿਲੇ ਏ. ਸੀ. ਸਰਕਾਰੀ ਹਾਈ ਸਮਾਰਟ  ਸਕੂਲ ਬੋੜਾਵਾਲ ਜ਼ਿਲ੍ਹਾ ਮਾਨਸਾ ਵਿੱਚ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਅਨੁਸਾਰ ਸੈਸ਼ਨ 2021-22 ਲਈ ਸਿੱਖਿਆ ਵਿਭਾਗ ਵੱਲੋਂ ਮੁਫ਼ਤ ਕਿਤਾਬਾਂ ਵੰਡਣ ਦਾ ਕੰਮ ਸ਼ੁਰੂ ਕੀਤਾ ਗਿਆ । ਮੁੱਖ ਅਧਿਆਪਕ ਹਰਜਿੰਦਰ ਸਿੰਘ ਵਿਰਦੀ ਅਨੁਸਾਰ ਉਨ੍ਹਾਂ ਪਹਿਲੇ ਨੰਬਰ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਅਮਨਦੀਪ ਸਿੰਘ ਔਲਖ ਪਾਸੋਂ ਛੁੱਟੀ ਵਾਲੇ ਦਿਨ ਜਾ ਕੇ ਵੱਲੋਂ ਕਿਤਾਬਾਂ ਪ੍ਰਾਪਤ ਕੀਤੀਆਂ।   ਇਸ ਸਕੂਲ ਦੇ ਕਿਤਾਬਾਂ ਨਾਲ ਸੰਬੰਧਿਤ ਅਧਿਆਪਕ ਸ੍ਰੀ ਨਿਤਿਨ ਕੁਮਾਰ ਨੇ ਖ਼ੁਦ ਬੜੇ ਚਾਅ ਅਤੇ ਉਤਸ਼ਾਹ ਨਾਲ ਨਵੇਂ ਸੈਸ਼ਨ 2021-22 ਦੀਆਂ ਕਿਤਾਬਾਂ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਕੋਵਿਡ -19 ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਵੰਡੀਆਂ । ਉਨ੍ਹਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਬੋਡ਼ਾਵਾਲ ਦੇ ਸਮੂਹ ਸਟਾਫ ਵੱਲੋਂ ਦੋ ਚਾਰ ਦਿਨਾਂ ਵਿਚ ਹੀ ਸਮੂਹ ਵਿਦਿਆਰਥੀਆਂ ਨੂੰ ਕਿਤਾਬਾਂ ਘਰੋ ਘਰੀ ਪਹੁੰਚਾ ਦਿੱਤੀਆਂ ਜਾਣਗੀਆਂ ਕਿਉਂਕਿ ਵਿਦਿਆਰਥੀਆਂ ਨੂੰ ਅਗਲੇ ਸੈਸ਼ਨ ਦਾ ਕੰਮ ਆਨ ਲਾਈਨ ਵਿਧੀ ਰਾਹੀਂ ਸ਼ੁਰੂ ਕਰਵਾ ਦਿੱਤਾ ਗਿਆ ਹੈ ।ਸਾਰੇ ਅਧਿਆਪਕਾਂ ਵੱਲੋਂ ਜ਼ੂਮ ਕਲਾਸਾਂ  ਲਗਾਈਆਂ ਜਾ ਰਹੀਆਂ ਹਨ  ਅਤੇ ਵਿਦਿਆਰਥੀਆਂ ਨੂੰ ਘਰ ਬੈਠ ਕੇ ਹੀ ਪੜ੍ਹਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ । ਇਸ ਮੌਕੇ ਜ਼ਿਲ੍ਹਾ ਮਾਨਸਾ ਦੇ ਡੀ. ਐੱਮ. ਗਣਿਤ ਰੁਪਿੰਦਰ ਸਿੰਘ ਉਚੇਚੇ ਤੌਰ ‘ਤੇ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਿਤਾਬਾਂ ਘਰੋ ਘਰੀ ਪਹੁੰਚਾ ਕੇ ਮਾਨਸਾ ਜ਼ਿਲ੍ਹੇ ਦਾ ਪਹਿਲਾ ਸਕੂਲ ਬਣਨ ਦਾ ਮਾਣ  ਸਰਕਾਰੀ ਹਾਈ ਸਕੂਲ ਬੋਡ਼ਾਵਾਲ ਨੂੰ ਪ੍ਰਾਪਤ ਹੋਇਆ ਹੈ ਕਿਉਂਕਿ ਇੰਨੀ ਤੇਜ਼ੀ ਨਾਲ ਵਿਦਿਆਰਥੀਆਂ ਕੋਲ ਕਿਤਾਬਾਂ ਪਹੁੰਚਾਉਣਾ ਆਪਣੇ ਆਪ ਵਿੱਚ ਇੱਕ ਮਿਸਾਲ ਹੈ । ਜੋ ਕਿਤਾਬਾਂ ਅਜੇ ਵਿਭਾਗ ਵੱਲੋਂ ਪ੍ਰਾਪਤ ਨਹੀਂ ਹੋਈਆਂ  ਉਨ੍ਹਾਂ ਦੀ ਕਮੀ ਨੂੰ ਪੂਰਾ ਕਰਨ ਲਈ ਪਿਛਲੇ ਸੈਸ਼ਨ ਦੇ ਵਿਦਿਆਰਥੀਆਂ ਕੋਲੋਂ ਪ੍ਰਾਪਤ ਪੁਰਾਣੀਆਂ ਕਿਤਾਬਾਂ ਦੇ ਬੈਂਕ ਵਿੱਚੋਂ ਕਿਤਾਬਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਪੰਜਾਬ ਦਾ ਪਹਿਲਾ ਪੂਰੀ ਤਰ੍ਹਾਂ ਵਾਤਾਨਕੂਲ ( ਏ.ਸੀ.) ਸਕੂਲ ਹੋਣ ਦਾ ਮਾਣ ਹਾਸਲ ਕਰਨ ਵਾਲਾ ਇਹ ਸਕੂਲ  ਸਿੱਖਿਆ ਵਿਭਾਗ ਵਿੱਚ ਹਮੇਸ਼ਾ ਚਰਚਾ ਵਿਚ ਰਹਿੰਦਾ ਹੈ।ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਪ੍ਰਿੰਟਿਡ ਮਟੀਰੀਅਲ ਮੁਹੱਈਆ ਕਰਵਾਉਣ ਸਬੰਧੀ ਆਪਣੇ ਪੱਧਰ ਤੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ । ਇਸ ਮੌਕੇ ਸਮੂਹ ਸਟਾਫ ਵੱਲੋਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮੀਡੀਅਮ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਜੋ ਕਿ ਮਾਣਯੋਗ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਯਤਨਾਂ ਪੂਰੀ ਤਰ੍ਹਾਂ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ।ਸਰਕਾਰੀ ਹਾਈ ਸਕੂਲ ਬੋਡ਼ਾਵਾਲ ਦੀ ਹਰੇਕ ਕਲਾਸਰੂਮ ਵਿੱਚ ਪ੍ਰੋਜੈਕਟਰ ਜਾਂ ਐੱਲ. ਸੀ .ਡੀ. ਦੀ ਵਿਵਸਥਾ ਕੀਤੀ ਜਾ ਚੁੱਕੀ ਹੈ । ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਸੰਜੀਵ ਕੁਮਾਰ ਗੋਇਲ,  ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਗਰੂਪ ਸਿੰਘ ਭਾਰਤੀ ਜੀ ਨੇ ਦੱਸਿਆ  ਕਿ ਪੂਰੇ ਜ਼ਿਲ੍ਹੇ ਵਿੱਚ ਕਿਤਾਬਾਂ ਪਹੁੰਚਾਉਣ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ  ਜਲਦ ਹੀ ਸਾਰੇ ਵਿਦਿਆਰਥੀਆਂ ਕੋਲ ਮੁਫਤ ਕਿਤਾਬਾਂ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ । ਸਟੇਟ ਮੀਡੀਆ ਕੁਆਰਡੀਨੇਟਰ ਸ ਬਲਵਿੰਦਰ ਸਿੰਘ ਸਟੇਟ ਐਵਾਰਡੀ ਨੇ ਸਿੱਖਿਆ ਵਿਭਾਗ ਵੱਲੋਂ ਭੇਜੀਆਂ ਜਾ ਰਹੀਆਂ ਕਿਤਾਬਾਂ ਅਤੇ ਹੋਰ ਸਹੂਲਤਾਂ ਸਬੰਧੀ  ਕੀਤੇ ਜਾ ਰਹੀਆਂ ਸਹੂਲਤਾਂ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣ ਸਬੰਧੀ ਬੇਨਤੀ ਕੀਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਕਮੇਟੀ ਦੇ ਚੇਅਰਮੈਨ ਸ: ਜਸਪਾਲ ਸਿੰਘ ਸਰਪੰਚ ਗੁਰਮੇਲ ਸਿੰਘ, ਸੀਨੀਅਰ ਅਧਿਆਪਕਾ ਕਰਮਜੀਤ ਕੌਰ ਡੀ ਪੀ ਈ, ਸਾਇੰਸ ਅਧਿਆਪਕ  ਸੇਵਾ ਸਿੰਘ ਸੇਖੋਂ ਅਤੇ ਦਮਨਜੀਤ ਸਿੰਘ ਪੰਜਾਬੀ ਅਧਿਆਪਕਾਵਾਂ  ਹਰਮੀਤ ਕੌਰ ਅਤੇ ਜਤਿੰਦਰ ਕੌਰ ਸਮਾਜਿਕ ਸਿੱਖਿਆ ਅਧਿਆਪਕ ਸੁਖਚੈਨ ਸਿੰਘ ਅਤੇ ਨਿਤਿਨ ਕੁਮਾਰ ਅੰਗਰੇਜ਼ੀ ਮਿਸਟ੍ਰੈਸ ਨੀਤੂ ਚੌਹਾਨ ਕੰਪਿਊਟਰ ਅਧਿਆਪਕਾ ਗੁਰਪ੍ਰੀਤ ਕੌਰ ਹਿੰਦੀ ਮਿਸਟ੍ਰੈਸ ਨੀਤੂ ਰਾਣੀ ਅਤੇ ਕਲਰਕ  ਧਰਮਜੀਤ ਸਿੰਘ ਆਦਿ ਹਾਜ਼ਰ ਸਨ ।

NO COMMENTS