ਪੰਜਾਬ ਦੇ ਕਿਸਾਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਨੂੰ ਲਿਖੀ ਚਿੱਠੀ, ਲਿਖਿਆ “ਪੂਰਾ ਦੇਸ਼ ਧੰਨਵਾਦੀ ਹੋਏਗਾ”

0
100

ਨਵੀਂ ਦਿੱਲੀ 24, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਦਿੱਲੀ ਦੀਆਂ ਹੱਦਾਂ ਤੇ ਅੰਦਲਨ ਕਰਦੇ ਪੰਜਾਬ ਦੇ ਇੱਕ ਕਿਸਾਨ ਨੇ ਇੱਕ ਭਾਵਨਾਤਮਕ ਪੱਤਰ ਲਿਖਿਆ ਹੈ।ਇਹ ਚਿੱਠੀ ਉਸਨੇ ਪ੍ਰਧਾਨ ਮੰਤਰੀ ਮੋਦੀ ਦੀ ਬਜ਼ਰੁਗ ਮਾਂ ਨੂੰ ਲਿਖੀ ਹੈ ਤਾਂ ਜੋ ਉਹ ਮੋਦੀ ਤੇ ਜ਼ੋਰ ਪਾਵੇ ਅਤੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਿੱਚ ਕਿਸਾਨਾਂ ਦੀ ਮਦਦ ਕਰ।ਕਿਸਾਨ ਪਿਛਲੇ ਦੋ ਮਹੀਨੇ ਤੋਂ ਦਿੱਲੀ ਦੀਆਂ ਹੱਦਾਂ ਤੇ ਬੈਠੇ ਪ੍ਰਦਰਸ਼ਨ ਕਰ ਰਹੇ ਹਨ।

ਕਿਸਾਨ ਨੇ ਪੱਤਰ ਵਿੱਚ ਉਮੀਦ ਜਤਾਈ ਕਿ ਬਜ਼ੁਰਗ ਮਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਮਨ ਬਦਲਣ ਲਈ ਮਾਂ ਵਜੋਂ ਆਪਣੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰੇਗੀ।ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਗੋਲੂ ਕਾ ਮੋਧ ਦੇ ਹਰਪ੍ਰੀਤ ਸਿੰਘ ਵਲੋਂ ਹਿੰਦੀ ਵਿੱਚ ਲਿਖੇ ਇਸ ਪੱਤਰ ਵਿੱਚ ਲਗਭਗ 100 ਸਾਲਾ ਹੀਰਾਬੇਨ ਮੋਦੀ ਨੂੰ ਅਪੀਲ ਕਰਦਿਆਂ ਕਈ ਭਾਵਨਾਤਮਕ ਨੁਕਤੇ ਕਵਰ ਕੀਤੇ ਗਏ ਹਨ।ਇਸ ਵਿੱਚ ਮੌਸਮ ਦੀ ਸਥਿਤੀ ਬਾਰੇ ਵੀ ਜ਼ਿਕਰ ਹੈ ਜਿਸ ‘ਚ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਹਰਪ੍ਰੀਤ ਸਿੰਘ ਨੇ ਲਿਖਿਆ, “ਮੈਂ ਇਹ ਪੱਤਰ ਭਾਰੀ ਦਿਲ ਨਾਲ ਲਿਖਦਾ ਹਾਂ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋਵੋਗੇ ਕਿ ਦੇਸ਼ ਅਤੇ ਦੁਨੀਆ ਨੂੰ ਭੋਜਨ ਦੇਣ ਵਾਲੇ ਅੰਨਦਾਤਾ ਤਿੰਨ ਕਾਲੇ ਕਾਨੂੰਨਾਂ ਕਾਰਨ ਇਸ ਕੜਾਕੇਦਾਰ ਸਰਦੀ ਵਿੱਚ ਦਿੱਲੀ ਦੀਆਂ ਸੜਕਾਂ ‘ਤੇ ਸੌਣ ਲਈ ਮਜਬੂਰ ਹਨ। ਇਸ ਵਿੱਚ 90-95 ਸਾਲ ਦੇ ਬੱਚੇ, ਅਤੇ ਔਰਤਾਂ ਸ਼ਾਮਲ ਹਨ। ਠੰਡਾ ਮੌਸਮ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ।ਬਹੁਤ ਸਾਰੇ ਤਾਂ ਸ਼ਹੀਦ ਵੀ ਹੋ ਰਹੇ ਹਨ, ਜੋ ਸਾਡੇ ਸਾਰਿਆਂ ਲਈ ਚਿੰਤਾ ਦਾ ਕਾਰਨ ਹੈ।”

ਉਸਨੇ ਅੱਗੇ ਕਿਹਾ ਕਿ, “ਦਿੱਲੀ ਦੀ ਸਰਹੱਦ ‘ਤੇ ਇਹ ਸ਼ਾਂਤਮਈ ਅੰਦੋਲਨ ਤਿੰਨ ਕਾਲੇ ਕਾਨੂੰਨਾਂ ਕਾਰਨ ਹੋ ਰਿਹਾ ਹੈ ਜੋ ਅਡਾਨੀ, ਅੰਬਾਨੀ ਅਤੇ ਹੋਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ’ ਤੇ ਪਾਸ ਕੀਤੇ ਗਏ ਹਨ।”

LEAVE A REPLY

Please enter your comment!
Please enter your name here