ਪੰਜਾਬ ਦੇ ਕਾਰੋਬਾਰੀਆਂ ‘ਤੇ ਕੈਪਟਨ ਸਰਕਾਰ ਮਿਹਰਬਾਨ, ਵਪਾਰੀਆਂ ਨੂੰ ਦਿੱਤੀ ਵੱਡੀ ਰਾਹਤ

0
143

ਚੰਡੀਗੜ੍ਹ 12, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਸਰਕਾਰ ਸੂਬੇ ਦੇ ਵਪਾਰੀਆਂ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ। ਦਰਅਸਲ ਵਪਾਰੀਆਂ ਨੂੰ ਸੀ ਫਾਰਮ ਲਈ ਪੰਜਾਬ ਏਕਮੁਸ਼ਤ ਨਿਪਟਾਰਾ ਯੋਜਨਾ-2021 (OTS) ਦਾ ਲਾਭ ਮਿਲੇਗਾ। ਜੀਐਸਟੀ ਲਾਗੂ ਹੋਣ ਤੋਂ ਪਹਿਲਾਂ ਦੇ ਸੀ-ਫਾਰਮ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਮੰਤਰੀ ਮੰਡਲ ਨੇ ਓਟੀਐਸ ਨੂੰ ਮਨਜੂਰੀ ਦੇ ਦਿੱਤੀ ਹੈ। ਯੋਜਨਾ ਪਹਿਲੀ ਫਰਵਰੀ, 2021 ਤੋਂ ਲਾਗੂ ਹੋਵੇਗੀ। ਵਪਾਰੀ ਇਸ ਯੋਜਨਾ ਨੂੰ ਲਾਗੂ ਕਰਨ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਵਰਚੂਅਲ ਰੂਪ ਤੋਂ ਵਪਾਰੀਆਂ ਨਾਲ ਗੱਲ ਕਰਕੇ ਯੋਜਨਾ ਦਾ ਅਧਿਕਾਰਤ ਐਲਾਨ ਕਰਨਗੇ। ਯੋਜਨਾ ਲਾਗੂ ਹੋਣ ਨਾਲ ਸਰਕਾਰੀ ਖਜ਼ਾਨੇ ਤੇ 121.06 ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ। ਪੰਜ ਲੱਖ ਰੁਪਏ ਤੋਂ ਜ਼ਿਆਦਾ ਟੈਕਸ ਵਾਲੇ ਵਪਾਰੀਆਂ ਨੂੰ ਅਜੇ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ।

ਕੈਬਨਿਟ ਦੇ ਫੈਸਲੇ ਨਾਲ ਜਿਹੜੇ ਕਾਰੋਬਾਰੀਆਂ ਦੀ ਅਸੈਸਮੈਂਟ 31 ਦਸੰਬਰ, 2020 ਤਕ ਕੀਤੀ ਜਾ ਚੁੱਕੀ ਹੈ, ਉਹ 30 ਅਪ੍ਰੈਲ, 2021 ਤਕ ਇਸ ਯੋਜਨਾ ਦੇ ਤਹਿਤ ਸੀ ਫਾਰਮ ਨਿਪਟਾਉਣ ਲਈ ਅਰਜ਼ੀ ਦੇ ਸਕਣਗੇ। ਇਸ ਸਕੀਮ ਤਹਿਤ ਅਪਲਾਈ ਕਰ ਸਕਦੇ ਹਨ। ਵਪਾਰੀਆਂ ਨੂੰ ਸੈਲਫ-ਅਸੈਸਮੈਂਟ ਕਰਕੇ ਨਿਪਟਾਰੇ ਲਈ ਦੇਣ ਯੋਗ ਮੂਲ ਟੈਕਸ ਦੀ ਅਦਾਇਗੀ ਦੇ ਸਬੂਤ ਜਮ੍ਹਾ ਕਰਵਾਉਣੇ ਹੋਣਗੇ।

ਇਸ ਤਰ੍ਹਾਂ ਮਿਲੇਗਾ OTS ਦਾ ਲਾਭ

ਸਾਲ 2013-14 ਦੀ ਅਸੈਸਮੈਂਟ ‘ਚ ਇਕ ਲੱਖ ਰੁਪਏ ਤਕ ਦੀ ਮੰਗ ਕਰਨ ਵਾਲੇ 40,000 ਤੋਂ ਜ਼ਿਆਦਾ ਵਪਾਰੀਆਂ ਨੂੰ 90 ਫੀਸਦ ਟੈਕਸ ਛੋਟ ‘ਤੇ ਵਿਆਜ ਤੇ ਜੁਰਮਾਨੇ ‘ਚ 100 ਫੀਸਦ ਦੀ ਰਾਹਤ ਮਿਲੇਗੀ। ਉਨ੍ਹਾਂ ਨੂੰ ਸਿਰਫ਼ 10 ਫੀਸਦ ਬਕਾਇਆ ਟੈਕਸ ਹੀ ਦੇਣਾ ਪਵੇਗਾ।

ਸਾਲ 2013-14 ਦੀ ਅਸੈਸਮੈਂਟ ‘ਚ ਇਕ ਤੋਂ ਪੰਜ ਲੱਖ ਰੁਪਏ ਦੀ ਮੰਗ ਕਰਨ ਵਾਲੇ 4755 ਵਪਾਰੀਆਂ ਨੂੰ ਵਿਆਜ ਤੇ ਜੁਰਮਾਨੇ ‘ਚ 100 ਫੀਸਦ ਰਾਹਤ ਮਿਲੇਗੀ।

ਸਾਲ 2005-2006 ਤੋਂ 2012-2013 ਤਕ ਦੇ ਵਿੱਤੀ ਸਾਲਾਂ ਨਾਲ ਸਬੰਧਤ 7004 ਮਾਮਲਿਆਂ ‘ਚ ਮੰਗੇ ਗਏ ਬਕਾਏ ਵੀ ਪੈਂਡਿੰਗ ਹਨ। ਇਨ੍ਹਾਂ ਚੋਂ 4037 ਮਾਮਲਿਆਂ ‘ਚ ਵਪਾਰੀਆਂ ਨੂੰ 90 ਫੀਸਦ ਟੈਕਸ ਛੋਟ ਤੇ ਵਿਆਜ ‘ਤੇ ਜੁਰਮਾਨੇ ‘ਚ 100 ਫੀਸਦ ਦੀ ਰਾਹਤ ਮਿਲੇਗੀ।

NO COMMENTS