*ਪੰਜਾਬ ਦੇ ਆੜਤੀਆਂ ਦੀ ਬੀਜੇਪੀ ਪੰਜਾਬ ਪ੍ਰਧਾਨ ਨਾਲ ਅਹਿਮ ਮੀਟਿੰਗ*

0
41

ਮਾਨਸਾ ਸਤੰਬਰ(ਸਾਰਾ ਯਹਾਂ/ਬੀਰਬਲ ਧਾਲੀਵਾਲ  ) ਪੰਜਾਬ ਆੜ੍ਹਤੀਆ ਫੈਡਰੇਸ਼ਨ ਪੰਜਾਬ ਦੇ ਮਸਲੇ ਨੂੰ ਲੈ ਕੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਅਤੇ ਅਵਿਨਾਸ਼ ਰਾਏ ਖੰਨਾ ਨਾਲ ਚੰਡੀਗੜ੍ਹ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਾਨਸਾ ਭਾਜਪਾ ਦੇ ਸੀਨੀਅਰ ਵਾਈਜ਼ ਪ੍ਰਧਾਨ ਬੱਬੀ ਦਾਨੇਵਾਲ ਨੇ ਦੱਸਿਆ ਕਿ ਆੜਤੀਆਂ ਦੀ ਸਦੀਆਂ ਤੋਂ ਚਲਦੀ ਆ ਰਹੀ ਆੜਤ ਨੂੰ ਕਾਇਮ ਰੱਖਣ ਲਈ ਇੱਕ ਅਹਿਮ ਮੀਟਿੰਗ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸੀਨੀਅਰ ਆਗੂ ਅਵਿਨਾਸ਼ ਕੁਮਾਰ ਨਾਲ ਕੀਤੀ ਗਈ ਹੈ। ਇਸ ਮੌਕੇ ਉਹਨਾਂ ਨੂੰ ਦੱਸਿਆ ਗਿਆ ਕਿ ਪਿਛਲੇ ਪੰਜ ਸਾਲਾਂ ਮਜ਼ਦੂਰੀ ਅਤੇ ਆੜ੍ਹਤੀਆਂ ਦੀ ਆੜਤ ਬੰਦ ਕੀਤੀ ਹੈ। ਬੱਬੀ ਦਾਨੇ ਵਾਲਾ ਨੇ ਕਿਹਾ ਕਿ ਜਿਸ ਤਰ੍ਹਾਂ ਪੱਲੇਦਾਰ ਮਜ਼ਦੂਰਾ ਵਰਗ ਦਾ ਈ ਪੀਐਫ ਕੱਟਿਆ ਜਾਂਦਾ ਹੈ ਉਸ ਤਰ੍ਹਾਂ ਸਾਡੇ ਕੋਲ ਕੰਮ ਕਰਦੀ ਲੇਬਰ ਦਾ ਵੀ  ਬਾਕੀ ਪੱਲੇਦਾਰਾਂ ਦਾਰਾ ਵਾਗ ਈ ਪੀ ਐਫ ਕੱਟਿਆ ਜਾਂਦਾ ਹੈ। ਉਸੇ ਤਰ੍ਹਾਂ ਹੀ ਆੜਤੀਆਂ ਵਰਗ ਕੋਲ ਜੋ ਮਜ਼ਦੂਰ ਕੰਮ ਕਰਦਾ ਹੈ। ਉਹ ਯੂਪੀ ਅਤੇ ਬਿਹਾਰ ਦਾ ਹੈ। ਅਤੇ ਸਾਡਾ ਜੋ ਇਹਨਾਂ ਮਜ਼ਦੂਰਾਂ ਦਾ ਈ ਪੀਐਫ ਕੱਟਿਆ ਜਾਂਦਾ ਹੈ। ਉਹ ਕਰੋੜਾਂ ਰੁਪਏ‌ ਕੇਦਰ ਵੱਲ ਬਕਾਇਆ ਹਨ ਜਿਸ ਨੂੰ ਤੁਰੰਤ ਅਦਾ ਕੀਤਾ ਜਾਵੇ। ਦਾਨੇਵਾਲਾ ਨੇ ਕਿਹਾ ਕਿ ਕਣਕ ਤੇ ਝੋਨੇ ਤੇ ਪਿਛਲੇ ਸਮਿਆਂ ਤੋਂ ਕੱਟਿਆ ਗਿਆ ਢਾਈ ਪਰਸੈਂਟ ਸ਼ੁਰੂ ਕੀਤਾ ਜਾਵੇ। ਦਾਨੇਵਾਲਾ ਨੇ ਕਿਹਾ ਕਿ ਮੰਡੀਕਰਨ ਅਤੇ ਮੰਡੀ ਬੋਰਡ ਹਰਿਆਣਾ ਅਤੇ ਪੰਜਾਬ ਵਿੱਚ ਹੀ ਚੱਲ ਰਿਹਾ ਹੈ ਕਿਸਾਨ ਅਤੇ ਮਜ਼ਦੂਰ ਵਰਗ ਸਭ ਬਹੁਤ ਜਿਆਦਾ ਖੁਸ਼ ਹਨ। ਕਿਸਾਨ ਅਤੇ ਆੜਤੀਆ ਵਰਗ ਦਾ ਨੌਂ ਮਾਸ ਦਾ ਰਿਸ਼ਤਾ ਹੈ ਕਿਉਂਕਿ ਕਿਸਾਨ ਫਸਲ ਬੀਜਣ ਤੋਂ ਕਟਾਈ ਤੱਕ ਅਤੇ ਵਿਆਹ ਸ਼ਾਦੀਆਂ ਹਰ ਦੁੱਖ ਸੁੱਖ ਵੇਲੇ ਆੜਤੀਆਂ ਵਰਗ ਵੱਲੋਂ ਪੈਸਾ ਦਿੱਤਾ ਜਾਂਦਾ ਹੈ ਜੋ ਬੈਂਕਾਂ ਤੋਂ ਬਹੁਤ ਜ਼ਿਆਦਾ ਸੌਖਾਲੇ ਤਰੀਕੇ ਨਾਲ ਦਿੱਤਾ ਜਾਂਦਾ ਹੈ। ਇਸ ਮੌਕੇ ਉਹਨਾਂ ਨਾਲ ਤਜਿੰਦਰ ਕਮਾਰ ਭੀਖੀ ਅਮਰ ਜਿੰਦਲ ਮਾਨਸਾ, ਜਤਿੰਦਰ ਮੋਹਨ ਬਰੇਟਾ ,ਤੋਂ ਇਲਾਵਾ ਪੰਜਾਬ ਦੀਆਂ ਵੱਖ ਵੱਖ ਮੰਡੀਆਂ ਤੋਂ ਆੜਤੀਆਂ ਵਰਗ ਦੇ ਲੀਡਰ ਪਹੁੰਚੇ ਸਨ। ਇਸ ਮੌਕੇ ਪੰਜਾਬ ਦੇ ਸਮੂਹ ਆੜ੍ਹਤੀਏ ਵਰਗ  ਨੂੰ ਪ੍ਰਧਾਨ ਸੁਨੀਲ ਅਤੇ ਅਵਿਨਾਸ਼ ਕੁਮਾਰ ਵੱਲੋਂ ਭਰੋਸਾ ਦਿਵਾਇਆ ਕਿ ਉਹ ਕੇਂਦਰ ਸਰਕਾਰ ਤੋਂ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ।

NO COMMENTS