*ਪੰਜਾਬ ਦੀ ਫਾਇਰ ਸਰਵਿਸ ਅਪਗ੍ਰੇਡ : ਡਾ. ਨਿੱਝਰ ਨੇ ਅੱਗ ਬੁਝਾਊ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ*

0
15

ਚੰਡੀਗੜ੍ਹ, 03 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਹੀ ਲੋਕਾਂ ਦੀ ਭਲਾਈ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸੇ ਉਦੇਸ਼ ਨਾਲ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਫਾਇਰ ਸਰਵਿਸ ਨੂੰ ਹੋਰ ਮਜ਼ਬੂਤ ਕਰਨ  ਲਈ ਖਰੀਦ ਕੀਤੀਆਂ ਗਈਆਂ ਨਵੀਆਂ ਗੱਡੀਆਂ ਦਾ ਅੱਜ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ।
ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਨਿੱਝਰ ਵੱਲੋਂ ਦੱਸਿਆ ਗਿਆ ਹੈ ਕਿ ਪੰਜਾਬ ਫਾਇਰ ਸਰਵਿਸ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਸਥਾਪਤ ਕੀਤੇ ਗਏ ਫਾਇਰ ਸਟੇਸ਼ਨਾਂ ਨੂੰ ਨਵੀਆਂ ਗੱਡੀਆਂ ਅਤੇ ਫਾਇਰ ਦਾ ਹੋਰ ਸਾਜ਼ੋ ਸਾਮਾਨ ਖਰੀਦ ਕੀਤਾ ਗਿਆ ਹੈ।
ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ  ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਵੇਂ ਸਥਾਪਤ ਫਾਇਰ ਸਟੇਸ਼ਨਾਂ ਲਈ 16 ਕਰੋੜ ਰੁਪਏ ਤੋਂ ਵੱਧ ਦਾ ਸਾਜ਼ੋ ਸਾਮਾਨ ਦੀ ਖਰੀਦ ਕੀਤੀ ਗਈ ਹੈ। ਖਰੀਦ ਕੀਤੇ ਗਏ ਸਮਾਨ ਵਿੱਚ ਮਲਟੀਪਰਪਜ ਫਾਇਰ ਟੈਂਡਰ, ਮਿੰਨੀ ਫਾਇਰ ਟੈਂਡਰ,ਕੁਵਿੱਕ ਰਿਸਪਾਂਸ ਵਹੀਕਲ, ਹਾਈਡਰੋਲਿਕ ਕੋਂਬਿਟੂਲਜ,ਛੇ ਲੇਅਰ ਫਾਇਰ ਐਂਟਰੀ ਸੂਟ ਅਤੇ ਫਾਇਰ ਪ੍ਰੋਕਸੀਮਟੀ ਸੂਟ ਦੀ ਖਰੀਦ ਕੀਤੀ ਗਈ ਹੈ।
ਡਾ. ਨਿੱਝਰ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਅਧੀਨ ਆਉਂਦੇ ਹਰੇਕ ਖੇਤਰ ਵਿਚ ਅੱਗ ਬੁਝਾਊ ਦਸਤਿਆਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਕਾਰਜਸ਼ੀਲ ਹੈ।—————

NO COMMENTS