*ਪੰਜਾਬ ਦੀ ਝਾਕੀਆਂ ਰੱਦ ਹੋਣ ਨੂੰ ਲੈ ਕੇ ਸੀਐਮ ਮਾਨ ‘ਤੇ ਹੀ ਭੜਕੇ ਜਾਖੜ, ਸ਼ਬਦਾ ਦੀ ਮਰਯਾਦਾ ਕਰਵਾਈ ਯਾਦ*

0
49

(ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਦੀ ਝਾਕੀਆਂ ਰੱਦ ਹੋਣ ਨੂੰ ਲੈ ਕੇ ਸੁਨੀਲ ਜਾਖੜ ਮੁੱਖ ਮੰਤਰੀ ਭਗਵੰਤ ਮਾਨ ‘ਤੇ ਹੀ ਭੜਕ ਉੱਠੇ। ਜਾਖੜ ਨੇ ਟਵੀਟ ਕਰਕੇ ਭਗਵੰਤ ਮਾਨ ਨੂੰ ਸਲਾਹ ਦਿੰਦੇ ਕਿਹਾ ਕਿ, ‘ਮੁੱਖ ਮੰਤਰੀ ਭਗਵੰਤ ਮਾਨ ਬਗੈਰ ਵਜ੍ਹਾ ਸਿਆਸਤ ਕਰ ਰਹੇ ਹਨ। ਇਹ ਝਾਕੀਆਂ ਕਿਸੇ ਤਕਨੀਕੀ ਪਹਿਲੂ ‘ਤੇ ਰੱਦ ਕੀਤੀਆਂ ਹੋਣਗੀਆਂ। ਭਗਵੰਤ ਮਾਨ ਨੂੰ ਹਰ ਗੱਲ ‘ਚ ਸਿਆਸਤ ਕਰਨ ਦੀ ਆਦਤ ਹੈ। ਗਣਤੰਤਰ ਦਿਵਸ ਪਰੇਡ ‘ਚ ਪੰਜਾਬ ਦੀ ਝਾਕੀ ਨੂੰ ਥਾਂ ਨਾ ਮਿਲਣਾ ਯਕੀਨੀ ਤੌਰ ‘ਤੇ ਸਾਡੇ ਲਈ ਨਿਰਾਸ਼ਾਜਨਕ ਹੈ ਪਰ ਭਾਵਨਾਵਾਂ ਭੜਕਾਉਣ ਲਈ ਇਸ ਮੁੱਦੇ ਦਾ ਫ਼ਾਇਦਾ ਉਠਾਇਆ ਜਾ ਰਿਹਾ ਹੈ। ਇਸ ਲਈ ਜਿਸ ਤਰ੍ਹਾਂ ਦੀ ਭਾਸ਼ਾ ਮੁੱਖ ਮੰਤਰੀ ਨੇ ਇਸਤੇਮਾਲ ਕੀਤੀ ਹੈ ਉਹ ਕਿਸੇ ਵੀ ਪੰਜਾਬੀ ਨੂੰ ਸ਼ੋਭਾ ਨਹੀਂ ਦਿੰਦੀ।’ 

ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਨਵੀਂ ਦਿੱਲੀ ‘ਚ ਗਣਤੰਤਰ ਦਿਵਸ ਪਰੇਡ ਲਈ ਪੰਜਾਬ ਦੀਆਂ ਤਜਵੀਜ਼ਸ਼ੁਦਾ ਤਿੰਨੇ ਝਾਕੀਆਂ ਰੱਦ ਹੋ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਤਿੱਖੀ ਆਲੋਚਨਾ ਕਰਦਿਆਂ ਕੇਂਦਰ ਸਰਕਾਰ ਦੀ ਨਿੰਦਾ ਕੀਤੀ।ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ‘ਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਜਾ ਵਾਲੇ ਸੂਬੇ ਦੀ ਝਾਕੀ ਨਹੀਂ ਦਿਖਾਈ ਰਹੀ। ਇਹ ਪੰਜਾਬ ਨਾਲ ਵਿਤਕਰਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਕੁਰਬਾਨੀ ਵਾਲੇ ਦਿਨ ਸੂਬੇ ਨਾਲ ਵੱਡਾ ਧੋਖਾ ਕੀਤਾ ਹੈ। ਜਦਕਿ ਦੇਸ਼ ਦੀ ਅਜ਼ਾਦੀ ਲਈ ਪੰਜਾਬੀਆਂ ਨੂੰ ਸੱਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਚਿੱਠੀ ਮਿਲੀ ਹੈ ਕਿ ਗਣਤੰਤਰ ਦਿਵਸ ਤੇ ਸਾਡੀ ਝਾਕੀ ਨਹੀ ਹੋਵੇਗੀ।  

ਉੱਥੇ ਹੀ ਭਗਵੰਤ ਮਾਨ ਨੇ ਕਿਹਾ ਕਿ ਮੈਂ 26 ਜਨਵਰੀ ਨੂੰ ਜਿਹੜੇ ਸੂਬੇ ਵਿੱਚ ਵੀ ਜਾਵਾਂਗਾ, ਉੱਥੇ ਇਹ ਝਾਕੀਆਂ ਦਿਖਾਵਾਂਗਾ ਅਤੇ ਉਸ ‘ਤੇ ਅਸੀਂ ਲਿਖਾਂਗੇ Rejected by Centre।

NO COMMENTS