*ਪੰਜਾਬ ਦੀ ਖੁਸ਼ਹਾਲੀ ਲਈ ਵਰਕਰ ਬੂਥ ਪੱਧਰ ਤੇ ਇੱਕ ਇੱਕ ਵੋਟਰ ਤੱਕ ਪਹੁੰਚ ਕਰਨ:ਦਿਆਲ ਦਾਸ ਸੋਢੀ*

0
32

ਬੁਢਲਾਡਾ(ਸਾਰਾ ਯਹਾਂ/ਮਹਿਤਾ ਅਮਨ)3 ਅਪ੍ਰੈਲ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਨੂੰ ਮੱਦੇ ਨਜਰ ਰੱਖਦਿਆਂ ਬੂਥ ਪੱਧਰ ਤੇ ਵਰਕਰਾਂ ਨੂੰ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਪਾਰਟੀ ਦੇ ਜਨਰਲ ਸਕੱਤਰ ਦਿਆਲ ਦਾਸ ਸੋਢੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਬੂਥ ਪੱਧਰ ਤੇ ਵਰਕਰ ਇੱਕ ਇੱਕ ਵੋਟਰ ਤੱਕ ਪਹੁੰਚ ਕਰਨ। ਭਾਜਪਾ ਦੇ ਬਠਿੰਡਾ ਹਲਕੇ ਦੇ ਇੰਚਾਰਜ ਅਸ਼ੋਕ ਭਾਰਤੀ ਨੇ ਕਿਹਾ ਕਿ ਪੰਜਾਬ ਦੇ ਲੋਕ ਕੇਂਦਰ ਦੀਆਂ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿੱਤ ਹੋ ਕੇ ਭਾਜਪਾ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਦੇ ਹੱਕ ਵਿੱਚ ਲਹਿਰ ਚੱਲੀ ਹੋਈ ਹੈ ਜਿਸ ਕਾਰਨ ਵਿਰੋਧੀ ਪਾਰਟੀਆਂ ਨੂੰ ਪਸੀਨੇ ਆਉਣੇ ਸ਼ੁਰੂ ਹੋ ਗਏ ਹਨ। ਪਾਰਟੀ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਨੇ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਸੂਬੇ ਦੀ ਆਰਥਿਕ ਹਾਲਤ ਨੂੰ ਸੁਧਾਰਨ ਅਤੇ ਬੇਰੋਜਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਉਦਯੋਗਾਂ ਅਤੇ ਨਵੇਂ ਪ੍ਰਾਜੈਕਟ ਸਥਾਪਿਤ ਕਰ ਸਕਦੀ ਹੈ। ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਬਠਿੰਡਾ ਵਿਚ ਕਰੋੜਾਂ Wਪਏ ਦੀ ਲਾਗਤ ਨਾਲ ਏਮਜ਼ ਹਸਪਤਾਲ ਸ਼ੁਰੂ ਕਰ ਕੇ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦਾ ਬੀੜਾ ਚੁੱਕਿਆ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਸਾਨ ਹਿਤੈਸ਼ੀ ਹੋਣ ਦੇ ਨਾਤੇ ਕਿਸਾਨਾਂ ਨੂੰ ਛੇ ਹਜ਼ਾਰ Wਪਏ ਦੀ ਵਿੱਤੀ ਸਹਾਇਤਾ, ਬੀਜਾਂ ਅਤੇ ਖਾਦਾਂ ਤੇ ਸਬਸਿਡੀ ਦੇਣ ਦੇ ਨਾਲ ਨਾਲ ਪੰਜਾਬ ਦੀ ਝੋਨੇ ਅਤੇ ਕਣਕ ਦੀ ਫ਼ਸਲ ਦੀ 100 ਫੀਸਦੀ ਸਰਕਾਰੀ ਖਰੀਦ ਕਰ ਕੇ 48 ਘੰਟਿਆਂ ਦੇ ਅੰਦਰ ਅੰਦਰ ਅਦਾਇਗੀ ਵੀ ਕੀਤੀ ਹੈ। ਇਸ ਮੌਕੇ ਤੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੇ ਕਿਹਾ ਕਿ ਬੂਥ ਲੇਵਲ, ਸ਼ਕਤੀ ਕੇਂਦਰ ਸਥਾਪਤ ਕਰਨ, ਲੋਕਾਂ ਨਾਲ ਸੰਪਰਕ ਕਰਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 2014 ਤੋਂ ਸ਼ੁਰੂ ਕੀਤੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਹਲਕਾ ਇੰਚਾਰਜ ਸੂਬੇਦਾਰ ਭੋਲਾ ਸਿੰਘ ਨੇ ਕਿਹਾ ਕਿ ਕੁਝ ਕਿਸਾਨ ਆਗੂ ਵਿਰੋਧੀ ਤਾਕਤਾਂ ਦੇ ਇਸ਼ਾਰੇ ਤੇ ਕਾਰਵਾਈ ਕਰ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਇਸ ਮੌਕੇ ਹਲਕੇ ਨਾਲ ਸੰਬੰਧਤ ਵੱਖ ਵੱਖ ਪਾਰਟੀਆਂ ਦੇ ਸੈਂਕੜੇ ਲੋਕ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਏ। ਜਿੱਥੇ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਨੇ ਪਾਰਟੀ ਵਿੱਚ ਆਉਣ ਤੇ ਸਵਾਗਤ ਕੀਤਾ। ਇਸ ਮੌਕੇ ਹਰਜੀਤ ਸਿੰਘ ਕਾਲਾ,, ਕੁਸ਼ , ਦਲਜੀਤ ਦਰਸ਼ੀ, ਜਸਪਾਲ ਕੌਰ ਜੱਸੀ, ਧਨੰਤਰ ਸਿੰਘ, ਯਸ਼ਪਾਲ ਗਰਗ, ਮਨਮੰਦਰ ਸਿੰਘ ਬੀਰੇਵਾਲਾ, ਪੁਨੀਤ ਸਿੰਗਲਾ, ਸੁਖਦਰਸ਼ਨ ਸ਼ਰਮਾਂ, ਓਮ ਪ੍ਰਕਾਸ਼ ਖਟਕ, ਮੰਡਲ ਪ੍ਰਧਾਨ ਵਿਵੇਕ ਕੁਮਾਰ, ਵੇਦ ਜੈਨ ਆਦਿ ਹਾਜਰ ਸਨ। 

NO COMMENTS