ਮਾਨਸਾ, ਜੂਨ 06:- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਮਾਨਸਾ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਬੀਤੇ ਦਿਨੀਂ ਅਮਰੀਕਾ ਦੌਰੇ ਤੇ ਗਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਕੁੱਝ ਅਖੌਤੀ ਖਾਲਿਸਤਾਨੀਆ ਵੱਲੋ ਕੀਤੇ ਗਏ ਵਿਰੋਧ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਅਮਰੀਕਾ ਦੀ ਇਹ ਘਟਨਾ ਨੂੰ ਅੰਜਾਮ ਦੇਣ ਵਾਲੇ ਕੁੱਝ ਸ਼ਰਾਰਤੀ ਅਨਸਰ ਤੇ ਅਖੌਤੀ ਖਾਲਿਸਤਾਨੀ ਲੋਕ ਜੋ ਦੂਜੇ ਦੇਸ਼ਾਂ ਵਿੱਚ ਬੈਠ ਕੇ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਖ਼ਤਰੇ ਵਿੱਚ ਪਾਉਣ ਚਹੁੰਦੇ ਹਨ ਜਿਸਦੇ ਤਾਜਾ ਉਦਾਹਰਣ ਪਿਛਲੇ ਦਿਨੀਂ ਭਾਰਤੀ ਅੰਬੈਸੀ ਤੇ ਖਾਲਿਸਤਾਨੀ ਝੰਡਾ ਲਾਉਣ ਦੀ ਕੋਸ਼ਿਸ ਤੇ ਹੁਣ ਪੰਜਾਬ ਪ੍ਰਧਾਨ ਨਾਲ ਬਦਸਲੂਕੀ ਕਰਨਾ। ਅਜਿਹੀਆ ਹਰਕਤਾਂ ਨਾਲ ਪੂਰਾ ਸਿੱਖ ਭਾਈਚਾਰੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਬਦਨਾਮ ਕੀਤਾ ਜਾਂਦਾ ਹੈ। ਵਿੱਕੀ ਨੇ ਭਾਈ ਅਮ੍ਰਿਤਪਾਲ ਦੀ ਉਦਾਹਰਣ ਦਿੰਦੇ ਕਿਹਾ ਕਿ ਖਾਲਿਸਤਾਨ ਦਾ ਮੁੱਦਾ ਅੱਜ ਕੱਲ ਸਿਰਫ ਸੋਸ਼ਲ ਮੀਡੀਆ ਤੇ ਹੀ ਹੈ ਪਰੰਤੂ ਪੰਜਾਬ ਅੰਦਰ ਇਸਦੀ ਕੋਈ ਜ਼ਮੀਨੀ ਹਕੀਕਤ ਨਹੀਂ ਹੈ। ਜਿਸ ਕਾਰਨ ਹਜ਼ਾਰਾਂ ਨੌਜਵਾਨਾਂ ਨੂੰ ਖਾਲਿਸਤਾਨ ਦਾ ਝੂਠਾ ਸੁਪਨਾ ਦਿਖਉਣ ਵਾਲੇ ਭਾਈ ਅਮ੍ਰਿਤਪਾਲ ਅੱਜ ਕੱਲ ਕਿਤੇ ਦਿਖਾਈ ਨਹੀਂ ਦਿੰਦੇ । ਵਿੱਕੀ ਨੇ ਕਿਹਾ ਕਿ ਭਾਰਤ ਤੇ ਪੰਜਾਬ ਦੇ ਲੋਕ ਹਮੇਸ਼ਾ ਹੀ ਅਜਿਹੀਆਂ ਵੰਡ ਪਾਉ ਤਾਕਤਾਂ ਦਾ ਮੂੰਹ ਤੋੜਵਾਂ ਜਵਾਬ ਦਿੰਦੇ ਹਨ ਤੇ ਇਹਨਾਂ ਨੂੰ ਮੁਢੋਂ ਨਕਾਰਦੇ ਹਨ।