*ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਪੇਂਡੂ ਡਾਕਟਰਾਂ ਦੇ ਮਸਲੇ ਨੂੰ ਹੱਲ ਕਰਨ ਵਾਰੇ ਮੁੱਖ ਮੰਤਰੀ ਸਾਹਿਬ ਨੂੰ ਸਿਫਾਰਸ – ਧੰਨਾ ਮੱਲ ਗੋਇਲ*

0
37

ਮਾਨਸਾ 17,ਨਵੰਬਰ (ਸਾਰਾ ਯਹਾਂ/ਜੋਨੀ ਜਿੰਦਲ): ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅੱਜ ਮੁੱਖ ਮੰਤਰੀ ਸਹਿਬ ਪੰਜਾਬ ਨਾਲ ਇੱਕ ਵਿਸੇਸ ਮੀਟਿੰਗ ਸੀ ।  ਮੀਟਿੰਗ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕਰਕੇ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਨ ਲਈ ਰਣਨੀਤੀ ਤਿਆਰ ਕੀਤੀ ਗਈ। ਉਸ ਮੌਕੇ ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ,  ਸੂਬਾ ਆਗੂ ਚਮਕੌਰ ਸਿੰਘ ਲੁਧਿਆਣਾ, ਬਲਵੀਰ ਸਿੰਘ ਮੁਹਾਲੀ ਵੱਲੋਂ ਕਿਸਾਨ ਭਵਨ ਪਹੁੰਚ ਕੇ ਸਾਂਝਾ ਕਿਸਾਨ ਮੋਰਚਾ ਪੰਜਾਬ ਦੇ ਆਗੂਆਂ  ਨੂੰ ਅਪੀਲ ਕੀਤੀ ਗਈ ਕਿ ਕਿਸਾਨ ਮੋਰਚੇ ਵੱਲੋਂ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਦੇ ਸਮੇਂ ਪਿਛਲੇ ਲਮੇਂ ਸਮੇਂ ਤੋਂ ਲਮਕ ਰਹੇ ਮੈਡੀਕਲ ਪ੍ਰੈਕਟੀਸਨਰਾਂ ਦੇ ਮਸਲੇ ਦੇ ਹੱਲ ਕਰਨ ਵਾਰੇ ਵੀ ਮੁੱਖ ਮੰਤਰੀ ਸਾਹਿਬ  ਨੂੰ ਸਿਫਾਰਸ ਕੀਤੀ ਜਾਵੇ । ਕਿਸਾਨ ਮੋਰਚੇ ਵੱਲੋਂ ਇਸ ਉੱਪਰ ਸਹਿਮਤੀ ਪ੍ਰਗਟ ਕਰਦੇ ਹੋਏ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੂੰ ਵੀ ਉਕਤ ਮੀਟਿੰਗ ਅੰਦਰ ਲਿਜਾਇਆ ਗਿਆ ਤੇ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਵਾਰੇ ਮੁੱਖ ਮੰਤਰੀ ਸਾਹਿਬ ਨੂੰ ਸਿਫਾਰਸ ਕੀਤੀ ਗਈ ਜਿਸ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਮੈਡੀਕਲ ਪ੍ਰੈਕਟੀਸਨਰਾਂ ਦੁਆਰਾ ਪਿਛਲੇ ਲੰਮੇ ਸਮੇਂ ਤੋਂ ਸਮਾਜ ਅੰਦਰ ਨਿਭਾਏ ਜਾ ਰਹੇ ਰੋਲ , ਨੈਸ਼ਨਲ ਪ੍ਰੋਗਰਾਮਾਂ ਨੂੰ ਲਾਗੂ ਕਰਨ ਅਤੇ ਕਰੋਨਾ ਕਾਲ ਸਮੇਂ ਲੋਕਾਂ ਨੂੰ ਚੇਤਨ ਕਰਨ ਵਾਰੇ ਨਿਭਾਏ ਗਏ ਅਹਿਮ ਰੋਲ ਨੂੰ ਵੇਖਦੇ ਹੋਏ ਹਾਂ ਪੱਖੀ ਹੁੰਘਾਰਾ ਦਿੱਤਾ ਗਿਆ ।

NO COMMENTS