*ਪੰਜਾਬ ਦੀਆਂ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਨੂੰ ਜਨਤਕ ਬਰਾਡਕਾਸਟਿੰਗ ਸਿਸਟਮ ਤੇ ਪ੍ਰਚਾਰ ਕਰਨ ਲਈ ਸਮਾ ਅਲਾਟ*

0
35

ਚੰਡੀਗੜ੍ਹ, 31 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ )  : ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵਿਖੇ ਅੱਜ ਪੰਜਾਬ ਦੀਆਂ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਨੂੰ ਜਨਤਕ ਬਰਾਡਕਾਸਟਿੰਗ ਸਿਸਟਮ ਤੇ ਪ੍ਰਚਾਰ ਕਰਨ ਲਈ ਸਮਾ ਅਲਾਟ ਕਰਨ ਲਈ ਮੁੱਖ ਚੋਣ ਅਫ਼ਸਰ ਪੰਜਾਬ ਡਾ.ਐਸ.ਕਰੁਣਾ ਰਾਜੂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਐਡੀਸ਼ਨਲ ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀ ਬੀ.ਸ਼੍ਰੀਨਿਵਾਸਨ  ਐਡੀਸ਼ਨਲ ਮੁੱਖ ਚੋਣ ਅਫ਼ਸਰ ਪੰਜਾਬ  ਹਾਜ਼ਰ ਸਨ।

ਪੰਜਾਬ ਦੀਆਂ ਅਤੇ ਕੌਮੀ ਰਾਜਨੀਤਕ ਪਾਰਟੀਆਂ ਨੂੰ ਜਨਤਕ ਬਰਾਡਕਾਸਟਿੰਗ ਸਿਸਟਮ ਤੇ ਪ੍ਰਚਾਰ ਕਰਨ ਲਈ ਸਮਾ ਅਲਾਟ ਕੀਤਾ ਗਿਆ ਜਿਸ ਅਨੁਸਾਰ ਇਹ ਪਾਰਟੀਆਂ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਕੇਂਦਰ ਤੋਂ ਆਪਣੀ ਪਾਰਟੀਆਂ ਸਬੰਧੀ ਚੋਣ ਪ੍ਰਚਾਰ ਕਰ ਸਕਣਗੀਆਂ।  ਆਮ ਆਦਮੀ ਪਾਰਟੀ ਨੂੰ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ `ਤੇ ਪ੍ਰਚਾਰ ਲਈ 315 ਮਿੰਟ, ਬਹੁਜਨ ਸਮਾਜ ਪਾਰਟੀ ਨੂੰ 104 ਮਿੰਟ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੂੰ 91 ਮਿੰਟ ਅਤੇ ਸ਼ੋਮਣੀ ਅਕਾਲੀ ਦਲ ਨੂੰ 330 ਮਿੰਟ ਇਸੇ ਤਰ੍ਹਾਂ ਕਾਂਗਰਸ ਪਾਰਟੀ ਨੂੰ 456 ਮਿੰਟ ਅਤੇ ਭਾਰਤੀ ਜਨਤਾ ਪਾਰਟੀ ਨੂੰ 141ਮਿੰਟ , ਸੀ.ਪੀ.ਆਈ. ਨੂੰ 92  ਮਿੰਟ, ਐਨ.ਸੀ.ਪੀ.90 ਮਿੰਟ,ਏ.ਆਈ.ਟੀ.ਸੀ. ਨੂੰ 91ਮਿੰਟ ਅਤੇ ਐਨ.ਪੀ.ਪੀ. ਨੂੰ 90 ਮਿੰਟ ਮਿਲੇ ਹਨ।

NO COMMENTS