ਪੰਜਾਬ ਦੀਆਂ ਜੇਲ•ਾਂ ਵਿੱਚ ਕੋਵਿਡ ਦੀ ਸਥਿਤੀ ਵਿਰੁੱਧ ਸੁਚੱਜੇ ਢੰਗ ਨਾਲ ਨਜਿੱਠਣ ਲਈ ਤਿੰਨ ਪੱਖੀ ਰਣਨੀਤੀ ਤਿਆਰ

0
20

ਚੰਡੀਗੜ•, 20 ਜੁਲਾਈ  (ਸਾਰਾ ਯਹਾ, ਬਲਜੀਤ ਸ਼ਰਮਾ: ਪੰਜਾਬ ਦੇ ਜੇਲ• ਵਿਭਾਗ ਵਲੋਂ ਸੂਬੇ ਭਰ ਦੀਆਂ ਜੇਲ•ਾਂ ਵਿੱਚ ਕਰੋਨਾ ਸੰਕਟ ਵਿਰੁੱਧ ਸੁਚੱਜੇ ਢੰਗ ਨਾਲ ਨਜਿੱਠਣ ਲਈ ਤਿੰਨ ਪੱਖੀ ਰਣਨੀਤੀ ਉਲੀਕੀ ਗਈ ਹੈ। ਇਸ ਰਣਨੀਤੀ ਵਿੱਚ ਰੋਕਥਾਮ, ਸਕ੍ਰੀਨਿੰਗ ਤੇ ਜਾਂਚ ਅਤੇ ਇਲਾਜ ਤੇ ਫੈਲਾਅ ਨੂੰ ਰੋਕਣਾ ਸ਼ਾਮਲ ਹੈ।
ਰਾਜ ਪੱਧਰ ਦੀ ਨਿਗਰਾਨ ਟੀਮ ਅਤੇ ਜ਼ਿਲ•ਾ ਪੱਧਰੀ ਨਿਗਰਾਨ ਟੀਮਾਂ ਪਹਿਲਾਂ ਹੀ ਗਠਿਤ ਕਰ ਦਿੱਤੀਆਂ ਗਈਆਂ ਹਨ  ਤਾਂ ਜੋ ਸਥਿਤੀ ਦੀ ਨਿਗਰਾਨੀ ਕੀਤੀ ਜਾ ਸਕੇ ਅਤੇ ਜ਼ਮੀਨੀ ਪੱਧਰ ‘ਤੇ ਸਟਾਫ ਤੇ ਕੈਦੀਆਂ ਨੂੰ ਰੋਜ਼ਮਰ•ਾ ਦੇ ਕੰਮਾਂ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਵਿੱਚ ਮਦਦ ਕੀਤੀ ਜਾ ਸਕੇ ।
ਢੁਕਵੀਂ ਰਣਨੀਤੀ ਤਹਿਤ ਚੁੱਕੇ ਜਾ ਰਹੇ ਰੋਕਥਾਮ ਕਦਮਾਂ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਉੱਚ ਪੱਧਰੀ ਸਿਫ਼ਾਰਸ਼ਾਂ ਮੁਤਾਬਕ ਮਾਰਚ, 2020 ਤੋਂ ਹੁਣ ਤੱਕ ਲਗਭਗ  11,500 ਕੈਦੀਆਂ ਨੂੰ ਪੈਰੋਲ / ਅੰਤਰਿਮ ਜ਼ਮਾਨਤ ‘ਤੇ ਰਿਹਾ ਕੀਤਾ ਗਿਆ ਹੈ। ਸੁਪਰੀਮ ਕੋਰਟ ਦੁਆਰਾ ਗਠਿਤ ਉਚ ਤਾਕਤੀ ਕਮੇਟੀ ਵਲੋਂ ਉਕਤ ਸਿਫਾਰਸ਼ਾਂ ਕੀਤੀ ਗਈਆਂ ਹਨ। ਇਸ ਤੋਂ ਇਲਾਵਾ, ਕੋਵਿਡ ਦਾ ਟੈਸਟ ਕਰਵਾਉਣ ਤੋਂ ਬਾਅਦ ਹੀ ਸਾਰੇ ਨਵੇਂ ਕੈਦੀਆਂ ਨੂੰ ਦਾਖਲ ਕਰਨ ਲਈ 6 ਵਿਸ਼ੇਸ਼ ਜੇਲ•ਾਂ (ਬਠਿੰਡਾ, ਬਰਨਾਲਾ, ਪੱਟੀ, ਪਠਾਨਕੋਟ, ਲੁਧਿਆਣਾ, ਮਹਿਲਾ ਜੇਲ• ਲੁਧਿਆਣਾ) ਬਣਾਈਆਂ ਗਈਆਂ ਹਨ। ਵਿਸ਼ੇਸ਼ ਜੇਲ•ਾਂ ਵਿਚ 14 ਦਿਨਾਂ ਲਈ ਇਕਾਂਤਵਾਸ ‘ਚ ਰਹਿਣ ਤੋਂ ਬਾਅਦ, ਉਨ•ਾਂ ਦੀ ਦੁਬਾਰਾ ਜਾਂਚ ਕੀਤੀ ਜਾਂਦੀ ਹੈ, ਅਤੇ ਜੇਕਰ ਉਨ•ਾਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਨ•ਾਂ ਨੂੰ ਨਿਯਮਤ ਜੇਲ•ਾਂ ਵਿਚ ਭੇਜਿਆ ਜਾਂਦਾ ਹੈ। ਕਾਮਨਵੈਲਥ ਹਿਉਮਨ ਰਾਈਟਜ਼ ਇਨੀਸ਼ੀਏਟਿਵ  (ਸੀਐਚਆਰਆਈ) ਵੱਲੋਂ ਆਯੋਜਿਤ ਕੀਤੀ ਗਈ ਭਾਰਤ ਦੇ ਜੇਲ•ਾਂ ਦੇ ਮੁਖੀਆਂ ਦੀ ਵੀਡੀਓ ਕਾਨਫਰੰਸਿੰਗ ਦੌਰਾਨ ਇਸ ਨਵੇਕਲੇ ਉਪਾਅ ਦੀ ਸ਼ਲਾਘਾ ਕੀਤੀ ਗਈ।
ਬੁਲਾਰੇ ਨੇ ਅੱਗੇ ਦੱਸਿਆ ਕਿ ਲੁਧਿਆਣਾ ਵਿਚ ਵੱਧ ਰਹੇ  ਕੋਵਿਡ ਕੇਸਾਂ ਦੇ ਮੱਦੇਨਜ਼ਰ ਜ਼ਿਲ•ਾ ਜੇਲ• ਸੰਗਰੂਰ ਨੂੰ ਖਾਲੀ ਕਰ ਦਿੱਤਾ ਗਿਆ ਹੈ ਤਾਂ ਜੋ ਵਿਸ਼ੇਸ਼ ਜੇਲ• ਲੁਧਿਆਣਾ ਦੇ ਸਾਰੇ ਕੈਦੀਆਂ ਨੂੰ 14 ਦਿਨਾਂ ਲਈ ਇਸ ਥਾਂ ‘ਤੇ ਕੁਅਰੰਟੀਨ ਕੀਤਾ ਸਕੇ। ਫਿਰ ਜੇਕਰ ਉਹ ਤਿੰਨ ਵਾਰ ਟੈਸਟ ਕਰਨ ਉਪਰੰਤ ਨੈਗੇਟਿਵ ਪਾਏ ਜਾਂਦੇ ਹਨ ਤਾਂ ਉਨ•ਾਂ ਨੂੰ ਨਿਯਮਤ ਜੇਲ•ਾਂ ਵਿੱਚ ਭੇਜਿਆ ਜਾਵੇ। ਕੈਦੀਆਂ ਵਿਚ ਜਾਗਰੂਕਤਾ ਫੈਲਾਉਣ ਦੇ ਇਕ ਹਿੱਸੇ ਵਜੋਂ, ਜੇਲ•ਾਂ ਵਿਚ ਕਰੋਨਾ ਦੇ ਕਾਰਨਾਂ, ਲੱਛਣਾਂ, ਰੋਕਥਾਮ, ਜਾਂਚ ਅਤੇ ਇਲਾਜ ਨੂੰ ਦਰਸਾਉਂਦੇ ਪੋਸਟਰ ਅਤੇ ਬੈਨਰ ਲਗਾਏ ਜਾਣੇ ਚਾਹੀਦੇ  ਹਨ। ਜੇਲ•ਾਂ ਦੇ ਸਟਾਫ ਅਤੇ ਮੈਡੀਕਲ ਅਫਸਰਾਂ ਨੂੰ ਢੁਕਵੀਂ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਕੈਦੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੇਲ• ਨੂੰ ਨਿਯਮਤ ਤੌਰ ‘ਤੇ ਰੋਗਾਣੂ ਮੁਕਤ ਕੀਤਾ ਜਾਂਦਾ ਹੈ।


ਕੋਵਿਡ ਨਾਲ ਨਜਿੱਠਣ ਲਈ ਢੁਕਵੇਂ ਉਪਕਰਣ / ਸਮੱਗਰੀ ਉਪਲਬਧ ਕਰਵਾਈ ਗਈ ਹੈ ਜਿਸ ਵਿੱਚ ਜੇਲ•ਾਂ ਵਿੱਚ ਬਣੇ 50,000 ਮਾਸਕ ਅਤੇ ਹੋਰ ਸੰਸਥਾਵਾਂ, ਐਨ.ਜੀ.ਓਜ਼ ਆਦਿ ਵਲੋਂ ਇੰਨੀ ਹੀ ਗਿਣਤੀ ਵਿੱਚ ਦਿੱਤੇ ਮਾਸਕ ਸ਼ਾਮਲ ਹਨ। ਲਗਭਗ 7000 ਲੀਟਰ ਸੈਨੀਟਾਈਜ਼ਰ ਅਤੇ ਆਕਸੀਮੀਟਰ ਵੀ ਸਾਰੀਆਂ ਜੇਲ•ਾਂ ਨੂੰ ਪ੍ਰਦਾਨ ਕੀਤੇ ਗਏ ਹਨ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀ.ਆਰ.ਡੀ.ਓ.), ਚੰਡੀਗੜ• ਵਲੋਂ 50 ਪੀਪੀਈ ਕਿੱਟਾਂ ਦਾਨ ਕੀਤੀਆਂ ਅਤੇ ਖਾਲਸਾ ਏਡ ਵਲੋਂ ਲਗਭਗ 920 ਬਾਡੀ ਸੂਟ ਦਿੱਤੇ ਗਏ ਹਨ।
ਬੁਲਾਰੇ ਨੇ ਅੱਗੇ ਕਿਹਾ ਕਿ ਹਰੇਕ ਕੈਦੀ ਨੂੰ ਘੱਟੋ ਘੱਟ 2 ਮਾਸਕ ਪ੍ਰਦਾਨ ਕੀਤੇ ਗਏ ਹਨ ਅਤੇ ਉੱਚ ਜੋਖਮ ਵਾਲੇ ਕੈਦੀਆਂ ਦੀ ਵਿਸ਼ੇਸ਼ ਦੇਖਭਾਲ ਕੀਤੀ ਜਾ ਰਹੀ ਹੈ। ਛੂਤ ਦੇ ਹੋਰ ਫੈਲਣ ਤੋਂ ਰੋਕਣ ਲਈ, ਇੰਟਰਵਿਊ (ਮੁਲਾਕਤਾਂ) ਨੂੰ ਪੂਰੀ ਤਰ•ਾਂ ਬੰਦ ਕਰ ਦਿੱਤਾ ਗਿਆ ਹੈ ਅਤੇ ਇਹ ਹੁਣ ਵਟਸਐਪ ਵੀਡੀਓ ਕਾਲਿੰਗ ਦੁਆਰਾ ਜਾਂ ਈਪ੍ਰਿਜ਼ਨ ਸਾੱਫਟਵੇਅਰ ਦੇ ਈਮੂਲਾਕਾਤ ਰਾਹੀਂ ਮੁਲਾਕਾਤਾਂ ਕਰਵਾਈ ਜਾ ਰਹੀ ਹੈ। ਜੇਲ• ਦੇ ਸਾਰੇ ਅਧਿਕਾਰੀਆਂ ਨੂੰ ਪਹਿਲਾਂ ਹੀ ਵਿਸਥਾਰਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਛੁੱਟੀ ਵੇਲੇ ਆਪਣੇ ਘਰਾਂ ਤੋਂ ਇਲਾਵਾ ਹੋਰ ਥਾਵਾਂ ਤੇ ਜਾਣ ਤੋਂ ਬੱਚਣ, ਅਤੇ ਮਜਬੂਰੀ ਦੀ ਸਥਿਤੀ ਵਿੱਚ ਉਨ•ਾਂ ਨੂੰ ਜੇਲ• ਦੇ ਮੁਖੀ ਨੂੰ ਸੂਚਿਤ ਕਰਨਾ ਪੈਂਦਾ ਹੈ।

ਸਕ੍ਰੀਨਿੰਗ ਅਤੇ ਪਛਾਣ ਸਬੰਧੀ ਪੱਖ ਬਾਰੇ ਬੋਲਦਿਆਂ ਬੁਲਾਰੇ ਨੇ ਕਿਹਾ ਕਿ ਸਾਰੇ ਕੈਦੀਆਂ ਨੂੰ ਕਿਸੇ ਵੀ ਵਿਸ਼ੇਸ਼ ਜੇਲ•ਾਂ ਵਿਚ ਦਾਖਲ ਕਰਨ ਤੋਂ ਪਹਿਲਾਂ ਉਨ•ਾਂ ਦੀ ਕਰੋਨਾ ਜਾਂਚ ਕੀਤੀ ਜਾਂਦੀ ਹੈ। ਰਾਜ ਦੀਆਂ ਵੱਖ-ਵੱਖ ਇਮਾਰਤਾਂ / ਥਾਣਿਆਂ ਨੂੰ ਅਸਥਾਈ ਜੇਲ•ਾਂ ਬਣਾਇਆ ਗਿਆ ਹੈ ਤਾਂ ਜੋ ਨਵੇਂ ਦਾਖਲਾ ਵਾਲੇ ਕੈਦੀਆਂ ਦੇ ਨਮੂਨੇ ਲੈ ਕੇ ਟੈਸਟ ਕਰਵਾਉਣ ਅਤੇ ਟੈਸਟ ਦੀ ਰਿਪੋਰਟ ਆਉਣ ਤੱਕ ਉੱਥੇ ਰੱਖਿਆ ਜਾ ਸਕੇ। ਇਸੇ ਤਰ•ਾਂ ਹਾਲ ਹੀ ਵਿਚ ਸਾਰੇ ਅਧਿਕਾਰੀਆਂ ਦੀ ਜਾਂਚ ਲਾਜ਼ਮੀ ਕਰ ਦਿੱਤੀ ਗਈ ਹੈ। 19 ਜੁਲਾਈ ਨੂੰ, ਤਕਰੀਬਨ 1362 ਅਧਿਕਾਰੀਆਂ ਦੀ ਜਾਂਚ ਕੀਤੀ ਗਈ, ਜਿਨ•ਾਂ ਵਿਚੋਂ 564 ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਅਤੇ 7 ਪਾਜ਼ੇਟਿਵ ਪਾਏ ਗਏ ਹਨ ਅਤੇ 821 ਕਰਮਚਾਰੀਆਂ ਦੀਆਂ ਰਿਪੋਰਟਾਂ ਹਾਲੇ ਆਉਣੀਆਂ ਬਾਕੀ ਹਨ।
ਪੰਜਾਬ ਦੀਆਂ ਜੇਲ•ਾਂ ਵਿੱਚ ਤਕਰੀਬਨ 70 ਕੈਦੀ ਪਾਜ਼ੇਟਿਵ ਪਾਏ ਗਏ ਹਨ। ਹਾਲਾਂਕਿ, ਹੁਣ ਤੱਕ ਦੇ ਨਤੀਜਿਆਂ ਮੁਤਾਬਕ, ਜੇਲ•ਾਂ ਦੇ ਅੰਦਰ ਕੋਈ ਵੀ ਕੈਦੀ ਕਿਸੇ ਕੋਵਿਡ ਮਰੀਜ਼ ਦੇ ਸੰਪਰਕ ਵਿਚ ਆਇਆ ਨਹੀਂ ਲੱਗ ਰਿਹਾ ਪਰ ਫਿਰ ਵੀ ਨਵੇਂ ਦਾਖਲੇ ਵਾਲੇ ਕੈਦੀ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਉਹ ਕਿਸੇ ਕਰੋਨਾ ਮਰੀਜ਼ ਦਾ ਸੰਪਰਕ ਤਾਂ ਨਹੀਂ ਰਹੇ। ਜੇਲ•ਾਂ ਵਿੱਚ 19 ਜੁਲਾਈ ਤੋਂ ਕੈਦੀਆਂ ਦੀ ਰੈਂਡਮ ਟੈਸਟਿੰਗ ਸ਼ੁਰੂ ਹੋ ਚੁੱਕੀ ਹੈ। ਨਤੀਜੇ ਵਜੋਂ, 5479 ਕੈਦੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ 4287 ਕੈਦੀਆਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ ਅਤੇ ਬਾਕੀ ਕੈਦੀਆਂ ਦੀਆਂ ਰਿਪੋਰਟਾਂ ਦੀ ਉਡੀਕ ਹੈ।

ਇਲਾਜ ਅਤੇ ਰੋਕਥਾਮ ਨੂੰ ਤਿੰਨ-ਪੱਖੀ ਰਣਨੀਤੀ ਦੇ ਇਕ ਹਿੱਸੇ ਵਜੋਂ ਉਜਾਗਰ ਕਰਦਿਆਂ, ਬੁਲਾਰੇ ਨੇ ਕਿਹਾ ਕਿ ਰਾਜ ਭਰ ਵਿਚ ਬਦਲਵੀਆਂ ਇਕਾਂਤਵਾਸ ਸਹੂਲਤਾਂ ਰੱਖੀਆਂ ਗਈਆਂ ਹਨ। ਜੇ ਇਕ ਕੈਦੀ ਕਿਸੇ ਵੀ ਜੇਲ• ਵਿਚ ਪਾਜ਼ੇਟਿਵ  ਪਾਇਆ ਜਾਂਦਾ ਹੈ, ਤਾਂ ਉਸ ਨੂੰ ਸਥਾਨਕ ਆਈਸੋਲੇਸ਼ਨ ਕੇਂਦਰ ਭੇਜਿਆ ਜਾਂਦਾ ਹੈ। ਪ੍ਰਭਾਵਿਤ ਕੈਦੀ ਨਾਲ ਬੈਰਕ ਸਾਂਝੇ ਕਰਨ ਵਾਲੇ ਸਾਰੇ ਕੈਦੀਆਂ ਨੂੰ ਤੁਰੰਤ ਸਬੰਧਤ ਅਲਟਰਨੇਟ ਆਈਸੋਲੇਸ਼ਨ ਸਹੂਲਤ ਵਿੱਚ ਭੇਜ ਦਿੱਤਾ ਜਾਂਦਾ ਹੈ ਤਾ ਜੋ ਆਪਣੀ ਸਿਹਤ ਦਾ ਧਿਆਨ ਰੱਖ ਸਕਣ ਅਤੇ ਬਾਕੀ ਕੈਦੀਆਂ ਤੋਂ ਆਪਣੇ ਆਪ ਨੂੰ ਅਲੱਗ ਕਰ ਸਕਣ।

ਇਨ•ਾਂ ਸਹੂਲਤਾਂ ਨੂੰ ਉਕਤ ਮੰਤਵ ਲਈ ਆਰਜ਼ੀ ਜੇਲ•ਾਂ ਵਜੋਂ ਘੋਸ਼ਿਤ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਸਾਰੀਆਂ ਜੇਲ•ਾਂ ਵਿੱਚ ਇੱਕ ਸਟੈਂਡਰਡ ਪ੍ਰੋਟੋਕੋਲ ਤਿਆਰ ਅਤੇ ਪ੍ਰਸਾਰਿਤ ਕੀਤਾ ਗਿਆ ਹੈ ਅਤੇ ਜੇਕਰ ਕੋਈ ਕੈਦੀ / ਅਮਲਾ ਜੇਲ• ਦੇ ਅੰਦਰ ਪ੍ਰਭਾਵਿਤ ਪਾਇਆ ਜਾਂਦਾ ਹੈ ਤਾਂ  ਇਸ ਦੀ ਪਾਲਣਾ ਕੀਤੀ ਜਾ ਸਕੇ।
———–

NO COMMENTS