ਪਟਿਆਲਾ 04,ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ ): ਪੰਜਾਬ ਦਾ ਹਾਲ ਬੇਹਾਲ ਕੱਚੇ ਅਧਿਆਪਕਾ ਤੋਂ ਬਾਅਦ PSPCL ਦੇ ਕੱਚੇ ਮੁਲਾਜ਼ਮ ਪ੍ਰਦਰਸ਼ਨਕਾਰੀ ਪਰਿਵਾਰਾਂ ਅਤੇ ਬੱਚਿਆਂ ਸਮੇਤ ਧਰਨਾ ਪ੍ਰਦਰਸ਼ਨ ਕਰਨ ਪਟਿਆਲਾ ਪਹੁੰਚੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ‘ਚ PSPCL ਦੇ ਕੱਚੇ ਮੁਲਾਜ਼ਮਾਂ ‘ਤੇ ਲਾਠੀਚਾਰਜ ਕੀਤੇ ਜਾਣ ਦੀ ਖ਼ਬਰ ਹੈ। ਇਸ ਦੌਰਾਨ ਪੁਲਿਸ ਨੇ ਮੁਲਾਜ਼ਮਾਂ ‘ਤੇ ਵਾਟਰ ਕੈਨਨ ਦਾ ਵੀ ਇਸਤੇਮਾਲ ਕੀਤਾ।
ਇਹ ਮੁਲਾਜ਼ਮ ਆਪਣੇ ਆਪ ਨੂੰ ਪੱਕੇ ਕਰਨ ਤਨਖਾਹ ‘ਚ ਵਾਧੇ ਦੀ ਮੰਗ ਕਰ ਰਹੇ ਹਨ। ਦਰਅਸਲ ਪ੍ਰਦਰਸ਼ਨਕਾਰੀ ਕੈਪਟਨ ਦੀ ਰਿਹਾਇਸ਼ ਵੱਲ ਵੱਧ ਰਹੇ ਸਨ ਜਿਸ ਦੌਰਾਨ ਪੁਲਿਸ ਨੇ ਇਨ੍ਹਾਂ ‘ਤੇ ਲਾਠੀਚਾਰਜ ਕੀਤਾ।
ਪ੍ਰਦਰਸ਼ਨਕਾਰੀ ਮੁਲਾਜ਼ਮ ਪਰਿਵਾਰਾਂ ਅਤੇ ਬੱਚਿਆਂ ਸਮੇਤ ਧਰਨਾ ਪ੍ਰਦਰਸ਼ਨ ਕਰਨ ਪਟਿਆਲਾ ਪਹੁੰਚੇ ਸਨ। ਦੱਸਿਆ ਜਾ ਰਿਹਾ ਕਿ ਇਸ ਲਾਠੀਚਾਰਜ ‘ਚ ਕਈ ਬੱਚੇ ਵੀ ਜ਼ਖ਼ਮੀ ਹੋਏ ਹਨ।