*ਪੰਜਾਬ ਤੋਂ ਯੂਕਰੇਨ ਭੇਜੇ ਚਾਵਲਾ ਦੇ ਟਰੱਕ ਰਸਤੇ ‘ਚ ਫਸੇ, ਕਰੋੜਾਂ ਦਾ ਨੁਕਸਾਨ ਹੋਣ ਦਾ ਖਦਸ਼ਾ*

0
88

 ਚੰਡੀਗੜ੍ਹ 27,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼)  : ਯੂਕਰੇਨ ਸੰਕਟ (Ukraine crisis) ਦਾ ਅਸਰ ਪੰਜਾਬ (Punjab) ਵਿੱਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ (Essential commodities) ‘ਤੇ ਪਹਿਲਾਂ ਹੀ ਨਜ਼ਰ ਆ ਰਿਹਾ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ (Russia invasion on Ukraine) ਤੋਂ ਬਾਅਦ ਬਰਾਮਦਕਾਰਾਂ (exporters) ਦੇ ਚੌਲਾਂ ਦੇ ਸਟਾਕ (rice stocks) ਦੇ ਦੋ ਦਰਜਨ ਤੋਂ ਵੱਧ ਕੰਟੇਨਰ ਅੱਧ ਵਿਚਕਾਰ ਫਸ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਜੇਕਰ ਮਹਿੰਗਾਈ ਦੀ ਗੱਲ ਕਰੀਏ ਤਾਂ ਸਬਜ਼ੀਆਂ ਅਤੇ ਰਿਫਾਇੰਡ ਤੇਲ, ਚੌਲ, ਕਣਕ ਦਾ ਆਟਾ ਅਤੇ ਹੋਰ ਜ਼ਰੂਰੀ ਵਸਤਾਂ ਸਮੇਤ ਪ੍ਰਮੁੱਖ ਕਰਿਆਨੇ ਦੀਆਂ ਵਸਤਾਂ (grocery products) ਦੀਆਂ ਕੀਮਤਾਂ ਵਿੱਚ ਵੀ ਵਾਧਾ ਦਰਜ ਹੋਣਾ ਸ਼ੁਰੂ ਹੋ ਗਿਆ ਹੈ। ਪਿਛਲੇ ਚਾਰ-ਪੰਜ ਦਿਨਾਂ ਦੌਰਾਨ ਇਨ੍ਹਾਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਘੱਟੋ-ਘੱਟ 15 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਯੂਕਰੇਨ ਸੰਕਟ ਨੇ ਸਮੱਸਿਆ ਹੋਰ ਵਧਾ ਦਿੱਤੀ ਹੈ।

ਹਾਲ ਹੀ ਵਿੱਚ ਪੰਜਾਬ ਦੇ ਬਾਸਮਤੀ ਚੌਲਾਂ ਦੇ ਪ੍ਰਮੁੱਖ ਨਿਰਯਾਤਕ ਅਰਵਿੰਦਰਪਾਲ ਸਿੰਘ ਨੇ ਹਾਲ ਹੀ ਵਿੱਚ ਯੂਕਰੇਨ ਨੂੰ ਬਾਸਮਤੀ ਚੌਲਾਂ ਦੇ ਕੰਟੇਨਰ ਭੇਜੇ ਹਨ। ਅਰਵਿੰਦਰਪਾਲ ਨੇ ਦੱਸਿਆ ਕਿ ਜਿਸ ਦਿਨ ਜੰਗ ਸ਼ੁਰੂ ਹੋਈ, ਉਸ ਦਿਨ ਛੇ ਕੰਟੇਨਰ ਯੂਕਰੇਨ ਦੀ ਇਕ ਬੰਦਰਗਾਹ ‘ਤੇ ਉਤਰੇ। ਮੌਜੂਦਾ ਸਥਿਤੀ ਕਾਰਨ ਹੁਣ ਅੱਧੀ ਦਰਜਨ ਦੇ ਕਰੀਬ ਕੰਟੇਨਰ ਦੂਜੇ ਰੂਟਾਂ ਰਾਹੀਂ ਦੂਜੇ ਦੇਸ਼ਾਂ ਨੂੰ ਭੇਜੇ ਗਏ ਹਨ। ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਡਰ ਹੈ। ਇਸੇ ਦੌਰਾਨ ਪੰਜਾਬ ਰਾਈਸ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਨੇ ਆਪਣੇ ਹਿੱਤਾਂ ਦੀ ਰਾਖੀ ਲਈ ਕੇਂਦਰ ਤੋਂ ਇਸ ਮਾਮਲੇ ਵਿੱਚ ਫੌਰੀ ਦਖਲ ਦੇਣ ਦੀ ਮੰਗ ਕੀਤੀ ਹੈ।

NO COMMENTS