ਪੰਜਾਬ ‘ਚ CBI ਨੂੰ ਕਿਸੇ ਵੀ ਕੇਸ ਦੀ ਜਾਂਚ ਲਈ ਸੂਬਾ ਸਰਕਾਰ ਤੋਂ ਲੈਣੀ ਪਵੇਗੀ ਇਜਾਜ਼ਤ, ਕੈਪਟਨ ਸਰਕਾਰ ਦਾ ਵੱਡਾ ਫੈਸਲਾ

0
29

ਚੰਡੀਗੜ੍ਹ, 10 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ‘ਚ ਹੁਣ ਕਿਸੇ ਨਵੇਂ ਕੇਸ ਦੀ ਸੀਬੀਆਈ ਜਾਂਚ ਲਈ ਏਜੰਸੀ ਨੂੰ ਪਹਿਲਾਂ ਸੂਬਾ ਸਰਕਾਰ ਤੋਂ ਇਜਾਜ਼ਤ ਲੈਣੀ ਪਵੇਗੀ। ਦਰਅਸਲ ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਸੀਬੀਆਈ ਨੂੰ ਸੂਬੇ ‘ਚ ਸ਼ਕਤੀਆਂ ਤੇ ਨਿਆਂ ਖੇਤਰ ਦੇ ਇਸਤੇਮਾਲ ਲਈ ਦਿੱਤੀ ਸਹਿਮਤੀ ਵਾਪਸ ਲੈ ਲਈ ਹੈ।

ਇਹ ਸੂਬੇ ਪਹਿਲਾਂ ਹੀ ਲੈ ਚੁੱਕੇ ਫੈਸਲਾ

ਗੈਰ ਬੀਜੇਪੀ ਸ਼ਾਸਤ ਸੂਬੇ ਪੱਛਮੀ ਬੰਗਾਲ, ਕੇਰਲ, ਛੱਤੀਸਗੜ੍ਹ, ਮਹਾਰਾਸ਼ਟਰ, ਸਿੱਕਿਮ, ਤ੍ਰਿਪੁਰਾ ਤੇ ਰਾਜਸਥਾਨ ਦੀ ਸਰਕਾਰ ਪਹਿਲਾਂ ਹੀ ਸੀਬੀਆਈ ਦੀ ਐਂਟਰੀ ਰੋਕ ਚੁੱਕੇ ਹਨ।

ਇਸ ਮਹੀਨੇ 5 ਤਾਰੀਖ ਨੂੰ ਝਾਰਖੰਡ ਨੇ ਸੀਬੀਆਈ ਤੋਂ ਅਧਿਕਾਰ ਵਾਪਸ ਲਿਆ ਸੀ। ਇਸ ਤੋਂ ਪਹਿਲਾਂ ਮਹਾਰਾਸ਼ਟਰ ਨੇ 22 ਅਕਤੂਬਰ ਨੂੰ ਹੁਕਮ ਜਾਰੀ ਕਰਕੇ ਸੀਬੀਆਈ ਤੋਂ ਇਹ ਅਧਿਕਾਰ ਵਾਪਸ ਲੈ ਲਿਆ ਸੀ।

NO COMMENTS