*ਪੰਜਾਬ ‘ਚ ਹੋਏਗਾ ਸਭ ਤੋਂ ਸਸਤਾ ਪੈਟਰੋਲ, ਇਸ ਨਾਲ ਪੰਜਾਬ ਸਰਕਾਰ ਉੱਪਰ ਸਾਲਾਨਾ 6000 ਕਰੋੜ ਦਾ ਬੋਝ ਪਵੇਗਾ*

0
121

ਚੰਡੀਗੜ੍ਹ 07,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼):: ਪੰਜਾਬ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਅੱਜ ਕੈਬਨਿਟ ਮੀਟਿੰਗ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਪੰਜਾਬ ਸਰਕਾਰ ਨੇ ਪੈਟਰੋਲ-ਡੀਜ਼ਲ ‘ਤੇ ਵੈਟ ਘਟਾਉਣ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਚੰਨੀ ਨੇ ਐਲਾਨ ਕੀਤਾ ਕਿ ਪੈਟਰੋਲ ਉੱਪਰੋਂ 10 ਰੁਪਏ ਤੇ ਡੀਜ਼ਲ ਉਪਰੋਂ 5 ਰੁਪਏ ਵੈਟ ਘਟਾਇਆ ਹੈ। ਇਹ ਫੈਸਲਾ ਅੱਜ ਰਾਤ ਤੋਂ ਲਾਗੂ ਹੋਏਗਾ। ਪੰਜਾਬ ਵਿੱਚ ਪੈਟਰੋਲ ਹੁਣ 96.16 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 84.80 ਰੁਪਏ ਪ੍ਰਤੀ ਲਿਟਰ ਦੀ ਕੀਮਤ ’ਤੇ ਵਿਕੇਗਾ। ਇਨ੍ਹਾਂ ਕੀਮਤਾਂ ਵਿੱਚ ਵਾਧਾ-ਘਾਟਾ ਵੀ ਹੋ ਸਕਦਾ ਹੈ।


ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਨੇ ਦਾਅਵਾ ਕੀਤਾ ਕਿ ਪੂਰੇ ਰੀਜ਼ਨ ਵਿੱਚ ਸਭ ਤੋਂ ਸਸਤਾ ਪੈਟਰੋਲ ਪੰਜਾਬ ਵਿੱਚ ਹੀ ਹੋਏਗਾ। ਪੈਟਰੋਲ ਦੀ ਕੀਮਤ ਦਿੱਲੀ ਨਾਲੋਂ ਵੀ ਘੱਟ ਹੋਏਗੀ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਉੱਪਰ ਸਾਲਾਨਾ 6000 ਕਰੋੜ ਦਾ ਬੋਝ ਪਵੇਗਾ। 

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੀ ਜਨਤਾ ਨਾਲ ਧੋਖਾ ਕਰ ਰਹੀ ਹੈ। ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜੀ ਐਕਸਾਈਜ਼ ਡਿਊਟੀ ਘਟਾਈ ਹੈ, ਉਸ ਵਿੱਚ ਵੀ ਪੰਜਾਬ ਦਾ 50 ਫੀਸਦੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਅਸੀਂ ਪੈਟਰੋਲ ਉੱਪਰੋਂ 10 ਰੁਪਏ ਤੇ ਡੀਜ਼ਲ ਉਪਰੋਂ 5 ਰੁਪਏ ਵੈਟ ਘਟਾਇਆ ਹੈ।

:

State /Union TerritoryRate per litre of petrol (Rs. /ltr)Rate per litre of diesel (Rs. /ltr)
Punjab95.00(w.e.f midnight today)83.75(w.e.f midnight today)
Delhi104.0186.71
Haryana95.2986.53
Himachal Pradesh95.7680.34
Jammu & Kashmir96.1380.31
Chandigarh 94.2180.89
Rajasthan116.27100.46


ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ਘਟਾਉਣ ਮਗਰੋਂ ਕਈ ਰਾਜਾਂ ਨੇ ਪੈਟਰੋਲ-ਡੀਜ਼ਲ ਤੋਂ ਵੈਟ ਦਰਾਂ ਘਟਾਈਆਂ ਹਨ। ਇਸ ਲਈ ਪੰਜਾਬ ਸਰਕਾਰ ਨੂੰ ਵੀ ਵੈਟ ਘਟਾਉਣਾ ਹੀ ਪੈਣਾ ਸੀ। ਇਸ ਲਈ ਕੈਬਨਿਟ ਮੀਟਿੰਗ ਵਿੱਚ ਸਭ ਤੋਂ ਵੱਡਾ ਫੈਸਲਾ ਤੇਲ ਕੀਮਤਾਂ ’ਚ ਕਟੌਤੀ ਸਬੰਧੀ ਹੋਇਆ ਹੈ।


ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ 8 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਦੋ ਦਿਨਾਂ ਦਾ ਹੋਏਗਾ।

NO COMMENTS