ਪੰਜਾਬ ‘ਚ ਸਾੜੀ ਪਰਾਲੀ ਦਾ ਧੂੰਆਂ ਨਹੀਂ ਫੈਲਾਉਂਦਾ ਦਿੱਲੀ ‘ਚ ਹਵਾ ਪ੍ਰਦੂਸ਼ਣ, ਅਧਿਐਨ ‘ਚ ਵੱਡਾ ਦਾਅਵਾ

0
44

31 ਅਕਤੂਬਰ (ਸਾਰਾ ਯਹਾ /ਬਿਓਰੋ ਰਿਪੋਰਟ) ਦਿੱਲੀ ਤੇ ਐਨਸੀਆਰ ‘ਚ ਹੁੰਦੇ ਧੂੰਏ ਤੇ ਪ੍ਰਦੂਸ਼ਣ ਲਈ ਪੰਜਾਬ ਤੇ ਹਰਿਆਣਾ ‘ਚ ਸਾੜੀ ਜਾਣ ਵਾਲੀ ਝੋਨੇ ਦੀ ਪਰਾਲੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਪਰ ਇਸ ਦੌਰਾਨ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦਾਅਵਾ ਕੀਤਾ ਗਿਆ ਕਿ ਪਰਾਲੀ ਸਾੜਨ ਕਾਰਨ ਉੱਠਿਆ ਧੂੰਆ ਪੰਜਾਬ ‘ਚ ਹੀ ਰਹਿ ਜਾਂਦਾ ਹੈ। ਯੂਨੀਵਰਸਿਟੀ ਵੱਲੋਂ ਕੀਤੇ ਇਕ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ।

ਯੂਨੀਵਰਿਸਟੀ ਦੇ ਜਲਵਾਯੂ ਪਰਿਵਰਤਨ ਤੇ ਖੇਤੀ ਮੌਸਮ ਵਿਭਾਗ ਵੱਲੋਂ ਕੀਤਾ ਇਹ ਅਧਿਐਨ 2017, 2018 ਤੇ 2019 ‘ਚ ਹਵਾ ਦੇ ਰੁਖ਼ ‘ਤੇ ਆਧਾਰਤ ਹੈ। ਅਧਿਐਨ ‘ਚ ਸਾਹਮਣੇ ਆਇਆ ਕਿ ਪੰਜਾਬ ‘ਚੋਂ ਉੱਠਦਾ ਧੂੰਆਂ 300 ਤੋਂ 350 ਕਿਲੋਮੀਟਰ ਦੂਰ ਦਿੱਲੀ ਤੇ ਐਨਸੀਆਰ ‘ਚ ਕਦੇ ਹਵਾ ਪ੍ਰਦੂਸ਼ਣ ਨਹੀਂ ਫੈਲਾ ਸਕਦਾ।

ਤਿੰਨ ਸਾਲਾਂ ‘ਚ ਹਵਾ ਦੀ ਗਤੀ ਪਹਿਲੀ ਅਕਤੂਬਰ ਤੋਂ 16 ਦਸੰਬਰ ਤਕ ਪੰਜ ਕਿਲੋਮੀਟਰ ਪ੍ਰਤੀ ਘੰਟਾ ਤੋਂ ਹੇਠਾਂ ਹੀ ਰਹੀ। ਸਿਰਫ 7 ਨਵੰਬਰ, 2019 ‘ਚ ਹਵਾ ਦੀ ਗਤੀ 59 ਕਿਲੋਮੀਟਰ ਪ੍ਰਤੀ ਘੰਟਾ ਸੀ। ਪਰ ਉਦੋਂ ਹਵਾ ਦੀ ਦਿਸ਼ਾ ਦੱਖਣ-ਪੂਰਬ ਵੱਲ ਸੀ। ਇਸ ਸਬੰਧੀ ਯੂਨੀਵਰਸਿਟੀ ਦੇ ਖੇਤੀ ਮੌਸਮ ਵਿਭਾਗ ਵੱਲੋਂ ਅਧਿਐਨ ਤੋਂ ਬਾਅਦ ਦਾਅਵਾ ਕੀਤਾ ਗਿਆ ਕਿ ਪੰਜਾਬ ‘ਚ ਝੋਨੇ ਦੀ ਪਰਾਲੀ ਸਾੜਨ ਕਾਰਨ ਉੱਠਣ ਵਾਲਾ ਧੂੰਆਂ ਦਿੱਲੀ ਤਕ ਨਹੀਂ ਪਹੁੰਚਦਾ।

NO COMMENTS