ਪੰਜਾਬ ‘ਚ ਸ਼ਰਾਬ ਦੇ ਦਰਦਨਾਕ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 98 ਹੋਈ

0
33

ਚੰਡੀਗੜ੍ਹ 02 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਐਤਵਾਰ ਨੂੰ ਪੰਜਾਬ ‘ਚ ਜ਼ਰਿਹੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 98 ਹੋ ਗਈ। ਤਰਨ ਤਾਰਨ ਜ਼ਿਲ੍ਹੇ ‘ਚ ਸ਼ਰਾਬ ਪੀਣ ਨਾਲ 12 ਹੋਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਕਿਹਾ, “ਤਰਨ ਤਾਰਨ ਵਿੱਚ ਹੁਣ ਮਰਨ ਵਾਲਿਆਂ ਦੀ ਗਿਣਤੀ 75 ਹੋ ਗਈ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਇਹ ਜਾਣਕਾਰੀ “ਫੀਲਡ ਚੋਂ ਮਿਲੀ” ਜਾਣਕਾਰੀ ‘ਤੇ ਅਧਾਰਤ ਹੈ, ਕਿਉਂਕਿ ਕੁਝ ਦਿਨ ਪਹਿਲਾਂ ਕੁਝ ਪੀੜਤ ਪਰਿਵਾਰਾਂ ਵੱਲੋਂ ਅੰਤਮ ਸੰਸਕਾਰ ਪਹਿਲਾਂ ਹੀ ਕੀਤੇ ਜਾ ਚੁੱਕਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੀੜਤਾਂ ਚੋਂ ਕੁਝ ਤਾਂ ਪੋਸਟਮਾਰਟਮ ਲਈ ਵੀ ਅੱਗੇ ਨਹੀਂ ਆਏ।

ਦੱਸ ਦਈਏ ਕਿ ਤਰਨ ਤਾਰਨ ਤੋਂ ਇਲਾਵਾ, ਬੁੱਧਵਾਰ ਸ਼ਾਮ ਤੋਂ ਵਾਪਰੇ ਇਸ ਦੁਖਾਂਤ ਹਾਦਸੇ ਵਿੱਚ ਅੰਮ੍ਰਿਤਸਰ ਤੋਂ 12 ਅਤੇ ਗੁਰਦਾਸਪੁਰ ਦੇ ਬਟਾਲਾ ਤੋਂ 11 ਮੌਤਾਂ ਹੋਈਆਂ ਹਨ। ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਕੁਝ ਪਰਿਵਾਰ ਤਾਂ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਦੀ ਮੌਤ ਦੀ ਰਿਪੋਰਟ ਦੇਣ ਲਈ ਅੱਗੇ ਨਹੀਂ ਆ ਰਹੇ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਪੀੜਤ ਪਰਿਵਾਰਕਾਂ ਨੂੰ ਮ੍ਰਿਤਕ ਮੈਂਬਰਾਂ ਦੀ ਮੌਤ ਦੀ ਰਿਪੋਰਟ ਦੇਣ ਲਈ ਵੀ ਕਹਿ ਰਹੇ ਹਨ।

ਉਧਰ ਸੂਬੇ ‘ਚ ਗਰਮਾਈ ਸਿਆਸਤ ‘ਤੇ ਇਸ ਦੌਰਾਨ ਵਿਰੋਧੀ ਧਿਰ ਆਪ ਨੇ ਪੰਜਾਬ ਸਰਕਾਰ ਖ਼ਿਲਾਫ਼ ਪਟਿਆਲਾ, ਬਰਨਾਲਾ, ਪਠਾਨਕੋਟ ਅਤੇ ਮੋਗਾ ਸਮੇਤ ਕਈ ਥਾਂਵਾਂ ’ਤੇ ਵਿਰੋਧ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ‘ਤੇ “ਲਾਪਰਵਾਹੀ” ਕਰਨ ਦਾ ਦੋਸ਼ ਲਗਾਏ, ਜਿਸ ਨਾਲ ਲੋਕਾਂ ਦੀ ਮੌਤ ਹੋਈ ਤੇ ਮ੍ਰਿਤਕਾਂ ਵਿੱਚ ਜ਼ਿਆਦਾਤਰ ਗਰੀਬ ਪਰਿਵਾਰ ਨਾਲ ਸਬੰਧਤ ਸੀ।

ਦੱਸ ਦਈਏ ਕਿ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੀ ਤਰਨ ਤਾਰਨ ਗਏ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਮਾਨ ਨੇ ਇਸ ਮਾਮਲੇ ਦੀ ਜੱਜ ਤੋਂ ਜਾਂਚ ਦੀ ਮੰਗ ਕੀਤੀ।

NO COMMENTS