ਪੰਜਾਬ ‘ਚ ਸਖਤ ਗਰਮੀ ਤੋਂ ਬਾਅਦ ਅੱਜ ਫਿਰ ਹੋਇਆ ਜਲਥਲ, ਅਗਲੇ ਤਿੰਨ ਦਿਨ ਮੌਸਮ ਰਹੇਗਾ ਖਰਾਬ

0
71

ਚੰਡੀਗੜ੍ਹ (ਸਾਰਾ ਯਹਾ) : ਸਖਤ ਗਰਮੀਤੋਂ ਬਾਅਦ ਅੱਜ ਵੀ ਸਵੇਰ ਤੋਂ ਹੀ ਪੰਜਾਬ( ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਆਸਮਾਨ ਬੱਦਲਵਾਈ ਹੈ। ਕੁਝ ਥਾਂਵਾਂ ‘ਤੇ ਹਲਕੀ ਬਾਰਸ਼ ਵੀ ਹੋ ਰਹੀ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਸ਼ਰਮਾ ਨੇ ਕਿਹਾ ਕਿ ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਦਾ ਬਣਿਆ ਰਹੇਗਾ। ਤਾਪਮਾਨ ਵਿੱਚ ਹੋਰ ਗਿਰਾਵਟ ਆ ਸਕਦੀ ਹੈ।

ਬੀਤੇ ਦਿਨੀਂ ਦੁਪਹਿਰ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ ਨਾਲ ਬਾਰਸ਼ ਹੋਈ। ਮੌਸਮ ਵਿਭਾਗ ਮੁਤਾਬਕ 29 ਮਈ ਤੋਂ 1 ਜੂਨ ਤੱਕ ਸੂਬੇ ‘ਚ ਭਾਰੀ ਬਾਰਸ਼ ਹੋਵੇਗੀ। ਵੱਧ ਤੋਂ ਵੱਧ ਤਾਪਮਾਨ ‘ਚ ਸੱਤ ਡਿਗਰੀ ਸੈਲਸੀਅਸ ਤਕ ਗਿਰਾਵਟ ਦਰਜ ਕੀਤੀ ਗਈ। ਪਟਿਆਲਾ, ਲੁਧਿਆਣਾ, ਮਾਨਸਾ, ਬਰਨਾਲਾ, ਪਠਾਨਕੋਟ, ਗੁਰਦਾਸਪੁਰ, ਫਰੀਦਕੋਟ, ਮੁਕਤਸਰ ਤੇ ਨੰਗਲ ਵਿੱਚ ਵੀਰਵਾਰ ਨੂੰ ਭਾਰੀ ਬਾਰਸ਼ ਹੋਈ। ਭਾਰੀ ਬਾਰਸ਼ ਨੇ ਪਟਿਆਲੇ ਦੀਆਂ ਸੜਕਾਂ ‘ਤੇ ਪਾਣੀ ਭਰ ਦਿੱਤਾ।

ਇਸ ਦੇ ਨਾਲ ਹੀ ਬਠਿੰਡਾ ਤੇ ਫਰੀਦਕੋਟ ਵਿੱਚ ਤੇਜ਼ ਤੂਫਾਨ ਕਾਰਨ ਵੱਡੀ ਗਿਣਤੀ ਵਿੱਚ ਦਰੱਖਤ ਤੇ ਬਿਜਲੀ ਦੇ ਖੰਭੇ ਟੁੱਟ ਗਏ। ਬਠਿੰਡਾ ਦੇ ਪਿੰਡ ਹਰੰਗਾਪੁਰਾ ‘ਚ 50 ਤੋਂ ਵੱਧ ਬਿਜਲੀ ਦੇ ਖੰਭੇ ਅਤੇ ਦਰਜਨਾਂ ਦਰੱਖਤ ਡਿੱਗ ਗਏ। ਕਈ ਘਰਾਂ ਦੇ ਸ਼ੈੱਡ ਵੀ ਉੱਡ ਗਏ।

ਹਾਲਾਂਕਿ, ਇਸ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ ਤੇ ਬਾਰਸ਼ ਦੇ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਘੱਟ ਸੀ। ਹਾਲਾਂਕਿ ਬਠਿੰਡਾ ਦਾ ਤਾਪਮਾਨ 45.5 ਡਿਗਰੀ ਸੈਲਸੀਅਸ ਰਿਹਾ ਤੇ ਫਿਰੋਜ਼ਪੁਰ ਦਾ ਵੱਧ ਤੋਂ ਵੱਧ ਤਾਪਮਾਨ 44.0 ਡਿਗਰੀ ਸੈਲਸੀਅਸ ਰਿਹਾ।

NO COMMENTS