ਪੰਜਾਬ ‘ਚ ਵੀ ਬਰਡ ਫਲੂ ਦਾ ਖ਼ਤਰਾ! ਪੰਛੀਆਂ ਦੀ ਮੌਤ ਦਾ ਸਿਲਸਿਲਾ ਵਧਿਆ

0
49

ਚੰਡੀਗੜ੍ਹ, 20 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਅੰਦਰ ਬਰਡ ਫਲੂ (Bird Flu) ਦਾ ਖ਼ਤਰਾ ਵੱਧ ਗਿਆ ਹੈ। ਹਿਮਾਚਲ ਦੇ ਵੈੱਟਲੈਂਡ ਪੋਂਗ ਡੈਮ ‘ਚ ਵਿਦੇਸ਼ੀ ਪੰਛੀਆਂ ਦੀ ਮੌਤ ਜਾਰੀ ਹੈ। ਇਸ ਨਾਲ ਪੰਜਾਬ ‘ਚ ਵੀ ਬਰਡ ਫਲੂ ਦੀ ਦਹਿਸ਼ਤ ਫੈਲਦੀ ਜਾ ਰਹੀ ਹੈ। ਦੇਸ਼ ਦੇ ਕਈ ਰਾਜਾਂ ਵਿੱਚ ਬਰਡ ਫਲੂ ਤੋਂ ਪੰਛੀਆਂ ਦੀ ਮੌਤ ਦੀ ਪੁਸ਼ਟੀ ਦੇ ਵਿਚਕਾਰ ਪੋਂਗ ਡੈਮ ਵਿੱਚ 10 ਵਿਦੇਸ਼ੀ ਪੰਛੀਆਂ ਦੀ ਮੌਤ ਹੋ ਗਈ। ਇਨ੍ਹਾਂ ਪੰਛੀਆਂ ਦੀ ਮੌਤ ਨਾਗਰੋਟਾ ਸੂਰੀਆਂ ਵਿੱਚ ਹੋਈ ਹੈ।

ਇਨ੍ਹਾਂ ਪੰਛੀਆਂ ਦੀ ਮੌਤ ਦਾ ਸਿਲ ਸਿਲਾ 28 ਦਸੰਬਰ ਤੋਂ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ 4946 ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਵਾਈਲਡ ਲਾਈਫ ਵਿਭਾਗ ਨੇ ਕਿਹਾ ਕਿ ਸਥਿਤੀ ਹੌਲੀ ਹੌਲੀ ਕਾਬੂ ਵਿੱਚ ਆ ਰਹੀ ਹੈ ਤੇ ਟੀਮਾਂ ਇਨ੍ਹਾਂ ਮੌਤਾਂ ਨੂੰ ਰੋਕਣ ਲਈ ਦਿਨ ਰਾਤ ਕੰਮ ਕਰ ਰਹੀਆਂ ਹਨ।

ਬਰਡ ਫਲੂ ਨੇ ਪੰਜਾਬ ਦੇ ਰੋਪੜ ਜ਼ਿਲੇ ‘ਚ ਵੀ ਦਸਤਕ ਦਿੱਤੀ ਹੈ। ਇਸ ਦੇ ਨਾਲ ਹੀ ਮੁਹਾਲੀ ਜ਼ਿਲ੍ਹੇ ਦੇ ਡੇਰਾਬਸੀ ਦੇ ਪਿੰਡ ਬਹੇੜਾ ਦੇ ਪੰਛੀਆਂ ਵਿੱਚ ਬਰਡ ਫਲੂ ਦਾ ਖ਼ਤਰਾ ਛਾਅ ਰਿਹਾ ਹੈ। ਮ੍ਰਿਤਕ ਪੰਛੀਆਂ ਦੇ ਨਮੂਨੇ ਭੋਪਾਲ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹਾਈ ਸਿਕਿਓਰਿਟੀ ਐਨੀਮਲ ਡਿਸੀਜ਼ (ਆਈਸੀਏਆਰ) ਨੂੰ ਜਾਂਚ ਤੇ ਪੁਸ਼ਟੀ ਲਈ ਭੇਜੇ ਗਏ ਹਨ।

ਵਿਭਾਗ ਨੇ ਇਸ ਸਬੰਧ ਵਿਚ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਵਿਭਾਗ ਦੇ ਸਕੱਤਰ ਵੀ ਕੇ ਜੰਜੂਆ ਨੂੰ ਸੂਚਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਰੋਜ਼ਾਨਾ ਲਗਪਗ 350 ਨਮੂਨੇ ਗੁਆਂਢੀ ਰਾਜਾਂ ਤੋਂ ਟੈਸਟ ਲਈ ਪਹੁੰਚ ਰਹੇ ਹਨ।

NO COMMENTS