*ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ, 24,689 ਪੋਲਿੰਗ ਬੂਥ ਹੋਣਗੇ ਸਥਾਪਤ*

0
63

ਚੰਡੀਗੜ੍ਹ 14,ਸਤੰਬਰ (ਸਾਰਾ ਯਹਾਂ/ਬਿਊਰੋ ਰਿਪੋਰਟ ): ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨੇ ਮੰਗਲਵਾਰ ਨੂੰ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ 24,689 ਪੋਲਿੰਗ ਬੂਥ ਸਥਾਪਤ ਕੀਤੇ ਜਾਣਗੇ। 1,200 ਦੀ ਆਬਾਦੀ ਲਈ ਇੱਕ ਬੂਥ ਹੋਵੇਗਾ। 

ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਕੋਲ 37,576 VVPATs, 34,942 ਕੰਟਰੋਲ ਯੂਨਿਟਾਂ ਅਤੇ 45,136 ਬੈਲਟ ਯੂਨਿਟਾਂ ਦਾ ਭੰਡਾਰ ਹੈ।

ਕੋਵਿਡ ਸਥਿਤੀ ਦਾ ਨੋਟਿਸ ਲੈਂਦੇ ਹੋਏ, ਪ੍ਰਤੀ ਬੂਥ ਵੋਟਰਾਂ ਦੀ ਗਿਣਤੀ 1,400 ਤੋਂ ਘਟਾ ਕੇ 1,200 ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਕਮਿਸ਼ਨ ਵੋਟਿੰਗ ਲਈ ਪੀਪੀਈ ਕਿੱਟਾਂ, ਦਸਤਾਨੇ, ਮਾਸਕ, ਆਦਿ ਸਮੇਤ ਕੋਵਿਡ ਸੁਰੱਖਿਆ ਦੇ ਵਿਸਤ੍ਰਿਤ ਪ੍ਰਬੰਧ ਕਰੇਗਾ।

NO COMMENTS