ਪੰਜਾਬ ‘ਚ ਵਧੇਗਾ ਲੌਕਡਾਊਨ, ਪਰ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ, ਕੈਪਟਨ ਨੇ ਕੀਤਾ ਸਪਸ਼ਟ

0
157

ਚੰਡੀਗੜ੍ਹ (ਸਾਰਾ ਯਹਾ, ਬਲਜੀਤ ਸ਼ਰਮਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਅੰਦਰ ਅਜੇ ਲੌਕਡਾਊਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਦੋ ਕੋਰੋਨਾ ਤੋਂ ਬਚਾਅ ਲਈ ਦੋ ਹਫਤੇ ਸਖਤੀ ਜ਼ਰੂਰੀ ਹੈ। ਉਂਝ ਕੈਪਟਨ ਨੇ ਕਿਹਾ ਕਿ ਸੇਵੇਰ 7 ਵਜੇ ਤੋਂ 11 ਵਜੇ ਤੱਕ ਢਿੱਲ ਮਿਲੇਗੀ।

ਕੈਪਟਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵੱਖ-ਵੱਖ ਜਾਣਕਾਰੀ ਤੇ ਅਧਿਐਨ ਦੇ ਆਧਾਰ ‘ਤੇ ਇਹ ਸੰਕੇਤ ਦਿੱਤੇ ਹਨ ਕਿ ਕੋਰੋਨਾ ਵਾਇਰਸ ਦਾ ਰੁਝਾਨ ਜੁਲਾਈ ਤਕ ਜਾਰੀ ਰਹੇਗਾ। ਲੌਕਡਾਊਨ ਇਸ ਮਹਾਮਾਰੀ ਨੂੰ ਰੋਕਣ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਦੋ ਹਫ਼ਤੇ ਲਈ ਲੌਕਡਾਊਨ ਹੋਰ ਵਧਾਇਆ ਜਾ ਸਕਦਾ ਹੈ। ਹਾਲਾਂਕਿ ਸਵੇਰ ਸੱਤ ਵਜੇ ਤੋਂ ਸਵੇਰ 11 ਵਜੇ ਤਕ ਕਰਫ਼ਿਊ ‘ਚ ਰਾਹਤ ਦਿੱਤੀ ਜਾਵੇਗੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਨਾਲ ਨਜਿੱਠਣ ਲਈ ਵਿਧਾਇਕਾਂ ਤੋਂ ਸੁਝਾਅ ਲਏ। ਵਿਧਾਇਕਾਂ ਨੇ ਸਹਿਮਤੀ ਜਤਾਈ ਕਿ ਸਿਰਫ਼ ਕੁਝ ਖੇਤਰਾਂ ‘ਚ ਸੀਮਤ ਛੋਟ ਦੇ ਕੇ ਬਾਕੀ ਬੰਦਸ਼ਾਂ ਕੁਝ ਹੋਰ ਹਫ਼ਤਿਆਂ ਲਈ ਜਾਰੀ ਰੱਖੀਆਂ ਜਾਣ। ਸੂਬਿਆਂ ਦੀਆਂ ਸਰਹੱਦਾਂ ਦੇ ਨਾਲ-ਨਾਲ ਜ਼ਿਲ੍ਹਿਆਂ ਤੇ ਪਿੰਡਾਂ ਦੀਆਂ ਸਰਹੱਦਾਂ ਵੀ ਸੀਲ ਕੀਤੀਆਂ ਜਾਣ।

ਸਾਵਧਾਨੀ ਵਰਤਦਿਆਂ ਕਿਸੇ ਵੀ ਕੋਰੋਨਾ ਮਰੀਜ਼ ਦਾ ਇਲਾਜ ਉਸ ਦੇ ਸਬੰਧਤ ਜ਼ਿਲ੍ਹੇ ‘ਚ ਹੀ ਕਰਨ ਦੀ ਸਲਾਹ ਦਿੱਤੀ ਗਈ। ਸੁਨੀਲ ਜਾਖੜ ਨੇ ਪੇਂਡੂ ਖੇਤਰਾਂ ‘ਚ ਸਥਿਤ ਉਦਯੋਗਾਂ ਨੂੰ ਰਾਤ ਦੇ ਸਮੇਂ ਚਲਾਉਣ ਦੀ ਆਗਿਆ ਦੇਣ ਦਾ ਸੁਝਾਅ ਪੇਸ਼ ਕੀਤਾ ਜਿਸ ਨਾਲ ਵਰਕਰਾਂ ਨੂੰ ਆਪਸ ‘ਚ ਮਿਲਣ ਤੋਂ ਰੋਕਿਆ ਜਾ ਸਕੇ।

ਵੱਖ-ਵੱਖ ਵਿਧਾਇਕਾਂ ਨੇ ਟੈਸਟਿੰਗ ਸੁਵਿਧਾਵਾਂ, ਵੈਂਟੀਲੇਟਰ, ਰਾਸ਼ਨ ਕਿੱਟਾਂ ਦੀ ਕਮੀ ਦੇ ਮੁੱਦੇ ਚੁੱਕੇ। ਪਠਾਨਕੋਟ ਤੋਂ ਵਿਧਾਇਕ ਅਮਿਤ ਵਿਜ ਤੇ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਨੇ ਸੈਂਪਲਾਂ ਦਾ ਮਾਮਲਾ ਚੁੱਕਿਆ। ਉਨ੍ਹਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਮੁਹੱਈਆ ਕਰਾਉਣ ਲਈ ਵੀ ਕਿਹਾ ਕਿਉਂਕਿ ਸਾਰੇ ਬੱਚੇ ਆਨਲਾਈਨ ਕਲਾਸਾਂ ਦਾ ਹਿੱਸਾ ਨਹੀਂ ਬਣ ਸਕਦੇ। ਕਈ ਬੱਚਿਆਂ ਕੋਲ ਸਮਾਰਟਫੋਨ ਨਹੀਂ ਹਨ। ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਟੈਸਟਿੰਗ ਸੁਵਿਧਾ ਜ਼ਿਲ੍ਹਾ ਪੱਧਰ ‘ਤੇ ਹੋਣੀ ਚਾਹੀਦੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇਸਜ਼ ਯੂਨੀਵਰਸਿਟੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ‘ਚ ਟੈਸਟਿੰਗ ਲਈ ਮਨਜੂਰੀ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

NO COMMENTS