*ਪੰਜਾਬ ‘ਚ ਲੱਗਣਗੀਆਂ ਬਾਰਸ਼ ਦੀਆਂ ਛਹਿਬਰਾਂ, ਮੌਨਸੂਨ ਮੁੜ ਐਕਟਿਵ*

0
327

ਚੰਡੀਗੜ੍ਹ 08,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ‘ਚ 11 ਜੁਲਾਈ ਤੋਂ ਮਾਨਸੂਨ ਮੁੜ ਸਰਗਰਮ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ 9 ਤੇ 10 ਜੁਲਾਈ ਨੂੰ ਸੂਬੇ ‘ਚ ਕੁਝ ਥਾਵਾਂ ‘ਤੇ ਹਨੇਰੀ ਦੇ ਨਾਲ ਬਾਰਸ਼ ਪੈ ਸਕਦੀ ਹੈ। ਮਾਨਸੂਨ 14 ਤੋਂ 16 ਜੁਲਾਈ ਤਕ ਪੂਰੇ ਸੂਬੇ ਨੂੰ ਕਵਰ ਕਰ ਸਕਦਾ ਹੈ। 50 ਮਿਲੀਮੀਟਰ ਤੋਂ ਲੈ ਕੇ 70 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ।

ਬੁੱਧਵਾਰ ਨੂੰ ਜ਼ਿਆਦਾਤਰ ਜ਼ਿਲ੍ਹਿਆਂ ‘ਚ ਗਰਮ ਹਵਾਵਾਂ ਚੱਲੀਆਂ ਤੇ ਪਾਰਾ ਔਸਤਨ 43 ਡਿਗਰੀ ਤਕ ਪਹੁੰਚ ਗਿਆ। ਹੁੰਮਸ ਵੀ ਰਿਹਾ। ਪਠਾਨਕੋਟ ‘ਚ ਸ਼ਾਮ ਸਾਢੇ 6 ਵਜੇ ਹਲਕੀ ਬਾਰਸ਼ ਹੋਈ, ਜੋ ਰੁਕ-ਰੁਕ ਕੇ ਸ਼ਾਮ 7:45 ਵਜੇ ਤਕ ਜਾਰੀ ਰਹੀ, ਜੋ 5 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ।

8 ਜੁਲਾਈ ਦੀ ਰਾਤ ਤੋਂ ਮੌਸਮ ਬਦਲ ਸਕਦਾ ਹੈ। ਦੁਪਹਿਰ ਨੂੰ ਤੇਜ਼ ਧੁੱਪ ਰਹੇਗੀ। 9 ਤੇ 10 ਜੁਲਾਈ ਤੋਂ ਤੂਫ਼ਾਨ ਦੇ ਨਾਲ ਬਾਰਿਸ਼ ਪੈਣ ਦੀ ਸੰਭਾਵਨਾ ਹੈ। 11 ਤੇ 12 ਜੁਲਾਈ ਨੂੰ ਭਾਰੀ ਬਾਰਸ਼ ਪੈਣ ਦੀ ਸੰਭਾਵਨਾ ਹੈ।

ਰਾਜਧਾਨੀ ਦਿੱਲੀ ਦੇ ਲੋਕ ਪਿਛਲੇ ਕੁਝ ਦਿਨਾਂ ਤੋਂ ਗਰਮੀ ਕਾਰਨ ਪ੍ਰੇਸ਼ਾਨ ਹਨ। ਬੁੱਧਵਾਰ ਨੂੰ ਗਰਮੀ ਜ਼ੋਰਾਂ ‘ਤੇ ਸੀ। ਆਲਮ ਇਹ ਸੀ ਕਿ ਵੱਧ ਤੋਂ ਵੱਧ ਤੇ ਘੱਟੋ-ਘੱਟ ਤਾਪਮਾਨ ਦੋਵੇਂ ਆਮ ਨਾਲੋਂ ਉੱਪਰ ਦਰਜ ਕੀਤਾ ਗਿਆ ਸੀ। ਉੱਥੇ ਹੀ ਸੂਰਜ ਦੀ ਤਪਿਸ਼ ਤੇ ਲੂ ਦੇ ਥਪੇੜਿਆਂ ਨੇ ਦੁਪਹਿਰ ਸਮੇਂ ਗਰਮੀ ਕਾਰਨ ਬੁਰਾ ਹਾਲ ਕਰ ਦਿੱਤਾ।

ਮੌਸਮ ਵਿਭਾਗ ਅਨੁਸਾਰ ਵੀਰਵਾਰ ਮਤਲਬ ਅੱਜ ਰਾਜਧਾਨੀ ਦਿੱਲੀ ਦੇ ਅਸਮਾਨ ‘ਚ ਬੱਦਲਵਾਈ ਦੀ ਉਮੀਦ ਹੈ। ਇਸ ਦੇ ਨਾਲ ਹੀ ਕਈ ਇਲਾਕਿਆਂ ‘ਚ ਹਲਕੀ ਬਾਰਸ਼ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਪੂਰੇ ਹਫ਼ਤੇ ਤਕ ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਇਹ ਲੋਅ-ਅਲਰਟ ਜਾਰੀ ਕੀਤਾ ਹੈ।

ਰਾਜਧਾਨੀ ਦਿੱਲੀ ‘ਚ ਆਮ ਤੌਰ ‘ਤੇ ਜੁਲਾਈ ਵਿੱਚ ਹਲਕੀ ਬਾਰਸ਼ ਹੁੰਦੀ ਹੈ, ਪਰ ਪਿਛਲੇ 15 ਸਾਲਾਂ ‘ਚ ਇਹ ਪਹਿਲਾ ਮੌਕਾ ਹੈ, ਜਦੋਂ ਮਾਨਸੂਨ ਇੰਨੀ ਦੇਰ ਨਾਲ ਆ ਰਿਹਾ ਹੈ। ਨਾਲ ਹੀ ਬਾਰਸ਼ ਦੇ ਮੌਸਮ ‘ਚ ਦਿੱਲੀ ਨੂੰ ਗਰਮੀ ਦੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ 10 ਜੁਲਾਈ ਤਕ ਮਾਨਸੂਨ ਦੇ ਆਉਣ ਦੀ ਭਵਿੱਖਬਾਣੀ ਕੀਤੀ ਹੈ।

ਮਾਨਸੂਨ ਅਜੇ ਤਕ ਦਿੱਲੀ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ, ਪੰਜਾਬ ਤੇ ਪੱਛਮੀ ਰਾਜਸਥਾਨ ‘ਚ ਨਹੀਂ ਪਹੁੰਚਿਆ ਹੈ। ਜੁਲਾਈ ਲਈ ਆਪਣੀ ਭਵਿੱਖਬਾਣੀ ‘ਚ ਭਾਰਤ ਮੌਸਮ ਵਿਭਾਗ ਨੇ ਕਿਹਾ ਕਿ ਕੁਲ ਮਿਲਾ ਕੇ ਇਸ ਮਹੀਨੇ ਵਿੱਚ ਦੇਸ਼ ਭਰ ‘ਚ ਚੰਗੀ ਬਾਰਸ਼ ਹੋਵੇਗੀ।

NO COMMENTS