ਪੰਜਾਬ ‘ਚ ਰੇਲ ਗੱਡੀਆਂ ਚਲਾਉਣ ਦੀ ਤਿਆਰੀ ਪਰ..!! ਕਿਸਾਨ ਪਟੜੀਆਂ ‘ਤੇ ਡਟੇ

0
105

ਨਵੀਂ ਦਿੱਲੀ 16 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ) : ਭਾਰਤੀ ਰੇਲਵੇ ਨੇ ਐਲਾਨ ਕੀਤਾ ਹੈ ਕਿ ਉਹ ਪੂਰੇ ਦੇਸ਼ ਵਿੱਚ ਤਿਉਹਾਰਾਂ ਦੇ ਇਸ ਸੀਜ਼ਨ ਦੌਰਾਨ 20 ਅਕਤੂਬਰ ਤੋਂ 30 ਨਵੰਬਰ ਦਰਮਿਆਨ 196 (ਜੋੜਾ) ਜਾਂ 392 ਰੇਲ ਗੱਡੀਆਂ ਦਾ ਵਾਧੂ ਟ੍ਰੇਨਾਂ ਦਾ ਸੰਚਾਲਨ ਕਰੇਗੀ। ਇਹ 196 ਜੋੜੀ ਰੇਲ ਗੱਡੀਆਂ ਪਹਿਲਾਂ ਤੋਂ ਚੱਲਣ ਵਾਲੀਆਂ ਰੇਲ ਗੱਡੀਆਂ ਤੋਂ ਇਲਾਵਾ ਚਲਾਈਆਂ ਜਾਣਗੀਆਂ।

ਪੰਜਾਬ ਦੇ ਤਮਾਮ ਵੱਡੇ ਸ਼ਹਿਰ ਜਿਵੇਂ ਜਲੰਧਰ, ਲੁਧਿਆਣਆ ਤੇ ਅੰਮ੍ਰਿਤਸਰ ਆਦਿ ਤੋਂ ਵੀ ਇਹ ਟ੍ਰੇਨਾਂ ਚੱਲਣਗੀਆਂ। ਇਹ ਵਿਸ਼ੇਸ਼ ਟ੍ਰੇਨਾਂ 40 ਦਿਨਾਂ ਲਈ ਚਲਾਈਆਂ ਜਾਣਗੀਆਂ। ਅਗਲੇ ਆਉਣ ਵਲੇ ਇੱਕ ਦੋ ਦਿਨਾਂ ਅੰਦਰ ਇਨ੍ਹਾਂ ਟ੍ਰੇਨਾਂ ਲਈ ਬੁਕਿੰਗ ਵੀ ਸ਼ੁਰੂ ਹੋ ਜਾਵੇਗੀ। ਦੂਜੇ ਪਾਸੇ ਪੰਜਾਬ ਅੰਦਰ ਪਟੜੀਆਂ ਉੱਪਰ ਕਿਸਾਨ ਡਟੇ ਹੋਏ ਹਨ।

ਰੇਲਵੇ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਰਾਸ਼ਟਰੀ ਟਰਾਂਸਪੋਰਟਰ ਆਉਣ ਵਾਲੇ ਤਿਉਹਾਰਾਂ ਦੇ ਮੌਸਮ ਦੌਰਾਨ ਯਾਤਰੀਆਂ ਦੀ ਭੀੜ ਦੀ ਭਾਰੀ ਉਮੀਦ ਕਰ ਰਿਹਾ ਹੈ। ਇਹ ਵਿਸ਼ੇਸ਼ ਰੇਲ ਗੱਡੀਆਂ ਦੁਰਗਾ ਪੂਜਾ, ਦੁਸਹਿਰਾ, ਦੀਵਾਲੀ ਤੇ ਛੱਠ ਪੂਜਾ ਦੌਰਾਨ ਯਾਤਰੀਆਂ ਦੀ ਸੁਵਿਧਾ ਲਈ ਕੋਲਕਾਤਾ, ਪਟਨਾ, ਵਾਰਾਣਸੀ ਤੇ ਲਖਨਾਉ ਵਰਗੀਆਂ ਥਾਵਾਂ ਤੇ ਚੱਲਣਗੀਆਂ।

ਪੰਜਾਬ ਅੰਦਰ ਫਿਲਹਾਲ ਕਿਸਾਨ ਅੰਦੋਲਨ ਜਾਰੀ ਹੈ ਜਿਸ ਕਾਰਨ ਰੇਲਾਂ ਦੀ ਆਵਾਜਾਈ ਤੇ ਰੋਕ ਲੱਗੀ ਹੋਈ ਹੈ। ਪਿਛਲੇ ਕਈ ਦਿਨਾਂ ਤੋਂ ਮਾਲ ਗੱਡੀਆਂ, ਪੈਟਰੋਲ ਵਾਲੀਆਂ ਟ੍ਰੇਨਾਂ ਦਾ ਪੰਜਾਬ ਅੰਦਰ ਆਉਣਾ ਜਾਣਾ ਠੱਪ ਪਿਆ ਹੈ। ਪੰਜਾਬ ਤੋਂ ਹੋਰਾਂ ਸੂਬਿਆਂ ਨੂੰ ਅਨਾਜ ਤੇ ਜ਼ਰੂਰ ਚੀਜਾਂ ਵੀ ਭੇਜੀਆਂ ਜਾਂਦੀਆਂ ਸੀ ਜੋ ਹੁਣ ਕਿਸਾਨ ਅੰਦੋਲਨ ਕਾਰਨ ਬੰਦ ਹਨ। ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਕਿਸਾਨਾਂ ਨੂੰ ਰੇਲਵੇ ਟ੍ਰੈਕ ਖਾਲੀ ਕਰਨ ਦੀ ਬੇਨਤੀ ਕਰ ਚੁੱਕੇ ਹਨ ਪਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ

NO COMMENTS