ਪੰਜਾਬ ‘ਚ ਰਿਲਾਇੰਸ ਦੇ ਕਾਰੋਬਾਰ ਠੱਪ ਹੋਣੇ ਸ਼ੁਰੂ, ਸ਼ਾਪਿੰਗ ਮਾਲ ਤੇ ਪੈਟਰੋਲ ਪੰਪਾਂ ਨੂੰ ਕਿਸਾਨਾਂ ਨੇ ਘੇਰਿਆ

0
46

ਬਰਨਾਲਾ 5 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ‘ਚ ਜਾਰੀ 31 ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨੂੰ ਅੱਜ 5ਵੇਂ ਦਿਨ ਵੀ ਜਾਰੀ ਰਿਹਾ ਜਿਸ ਕਾਰਨ ਜ਼ਿਲ੍ਹਾ ਬਰਨਾਲਾ ਦੇ ਨੌਜਵਾਨ ਕਿਸਾਨਾਂ ਨੇ ਰਿਲਾਇੰਸ ਸ਼ਾਪਿੰਗ ਮਾਲ ਤੇ ਪੈਟਰੋਲ ਪੰਪਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਨੌਜਵਾਨ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਇਹ ਪ੍ਰਦਰਸ਼ਨ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ।

ਇਸ ਪ੍ਰਦਰਸ਼ਨ ਦੌਰਾਨ ਨੌਜਵਾਨ ਕਿਸਾਨਾਂ ਨੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਮਿਲ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦਾ ਰੋਡ ਸ਼ੋਅ ਜਾਂ ਕਾਂਗਰਸ ਪਾਰਟੀ ਦੀ ਰਾਜਨੀਤੀ ਹੈ। ਕਾਂਗਰਸ ਵਲੋਂ ਕੀਤੀ ਰਾਹੁਲ ਗਾਂਧੀ ਟਰੈਕਟਰ ਰੈਲੀ ਬਾਰੇ ਉਨ੍ਹਾਂ ਕਿਹਾ ਕਿ ਇਹ ਰਾਹੁਲ ਗਾਂਧੀ ਨੂੰ ਕਿਸਾਨ ਹਿਤੈਸ਼ੀ ਦਰਸਾਉਣ ਦਾ ਤਰੀਕਾ ਹੈ।

ਉਨ੍ਹਾਂ ਕਿਹਾ ਕਿ ਜਿਸ ਟਰੈਕਟਰ ‘ਤੇ ਰਾਹੁਲ ਗਾਂਧੀ ਸਟੰਟ ਕਰ ਰਹੇ ਹਨ ਉਹ ਟਰੈਕਟਰ ਨਹੀਂ ਸਗੋਂ ਰਥ ਹੈ ਤੇ ਇਹ ਰੈਲੀ ਨਹੀਂ ਇਹ ਇੱਕ ਸ਼ਾਹੀ ਰਥ ਯਾਤਰਾ ਹੈ। ਜਿਸ ਨੂੰ ਇੱਕ ਖਾਸ ਸੋਫਾ-ਗੱਦਾ ਪਾ ਕੇ ਟਰੈਕਟਰ ਤਿਆਰ ਕੀਤਾ ਹੈ ਜਿਸ ‘ਤੇ ਇਹ ਆਗੂ ਬੈਠ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਨੌਜਵਾਨ ਕਿਸਾਨਾਂ ਨੇ ਅੱਗੇ ਕਿਹਾ ਕਿ ਇਹ ਜੋ ਰਾਜਨੀਤਕ ਪਾਰਟੀਆਂ ਇਸ ਖੇਤੀਬਾੜੀ ਕਨੂੰਨ ਵਿਰੁੱਧ ਲੜ ਰਹੀਆਂ ਹਨ, ਕਿਸਾਨੀ ਦੇ ਝੰਡੇ ਹੇਠ ਆਉਂਦੀਆਂ ਹਨ, ਉਹ ਸਿਰਫ 2022 ਦੀਆਂ ਵਿਧਾਨ ਸਭਾ ਦੀਆਂ ਆਪਣੀਆਂ ਤਿਆਰੀਆਂ ਕਰ ਰਹੀਆਂ ਹਨ।

NO COMMENTS