ਪੰਜਾਬ ‘ਚ ਮੁੜ ਹੋ ਰਹੀ ਕੋਰੋਨਾ ਦੀ ਭਰਮਾਰ, ਸਰਕਾਰਾਂ ਫਿਕਰਮੰਦ

0
123

ਚੰਡੀਗੜ੍ਹ11,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ) :  ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਪਿਛਲੇ 10 ਦਿਨਾਂ ਵਿਚ ਲਗਭਗ 4,850 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਕੇਂਦਰ ਤੇ ਸੂਬਾ ਸਰਕਾਰ ਦੋਵਾਂ ਨੇ ਹੀ ਚਿੰਤਾ ਜਾਹਿਰ ਕੀਤੀ ਹੈ। 10 ਮਾਰਚ ਨੂੰ 1422 ਮਾਮਲੇ ਸਾਹਮਣੇ ਆਏ ਹਨ। ਇਸ ਸਥਿਤੀ ਨੂੰ ਲੈ ਕੇ ਪੰਜਾਬ ਦੇ ਹੈਲਥ ਡਾਇਰੈਕਟਰ ਡਾ.ਗੁਰਿੰਦਰ ਬੀਰ ਸਿੰਘ ਨੇ ਕਿਹਾ ਕਿ ਮੈਥੇਮੇਟਿਕਲ ਪ੍ਰੋਜੈਕਸ਼ਨ ਦੇ ਹਿਸਾਬ ਨਾਲ ਪੰਜਾਬ ਵਿਚ ਇਸ ਮਹੀਨੇ ਦੇ ਅੰਤ ਤਕ 3 ਹਜ਼ਾਰ ਮਾਮਲੇ ਰੋਜ਼ਾਨਾ ਆ ਸਕਦੇ ਹਨ।

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਕੋਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਕੋਰੋਨਾ ਦੀ ਟੈਸਟਿੰਗ ਵਧਾਈ ਗਈ ਹੈ ਹੁਣ 30 ਹਜ਼ਾਰ ਤੋਂ ਵੱਧ ਕੋਰੋਨਾ ਟੈਸਟਿੰਗ ਕੀਤੀ ਜਾ ਰਹੀ ਹੈ। ਪੰਜਾਬ ਵਿਚ ਵੈਕਸੀਨ ਲੱਗਣ ਤੋਂ ਬਾਅਦ ਵੀ ਕੋਰੋਨਾ ਪੌਜ਼ੇਟਿਵ ਹੋਣ ਵਾਲੇ ਮਰੀਜ਼ਾਂ ਬਾਰੇ ਪੁੱਛੇ ਸਵਾਲ ‘ਤੇ ਡਾਇਰੈਕਟਰ ਨੇ ਕਿਹਾ ਕਿ ਹੋ ਸਕਦਾ ਹੈ ਉਨ੍ਹਾਂ ਨੂੰ ਕੋਰੋਨਾ ਵਾਇਰਸ ਨੇ ਪਹਿਲਾਂ ਹੀ ਆਪਣੀ ਜਕੜ ਵਿਚ ਲੈ ਲਿਆ ਹੋਵੇ।

ਕੋਰੋਨਾ ਵੈਕਸੀਨ ਲੱਗਦੀ ਹੈ ਤਾਂ ਐਂਟੀਬੌਡੀ ਡਿਵੈਲਪ ਹੋਣ ‘ਤੇ 5 ਦਿਨ ਦਾ ਸਮਾਂ ਲੱਗਦਾ ਹੈ। ਅਤੇ ਪਹਿਲੀ ਡੋਜ ਵਿਚ 25 ਤੋਂ 30 ਫੀਸਦੀ ਹੀ ਐਂਟੀਬਾਡੀ ਬਣਦੀਆ ਹਨ ਜੋ ਕੋਰੋਨਾ ਨੂੰ ਰੋਕਦੀਆਂ ਹਨ। ਇਸ ਲਈ ਵੈਕਸੀਨ ਲੱਗਣ ਤੋਂ ਬਾਅਦ ਵੀ ਕੋਰੋਨਾ ਹੋਣ ਦਾ ਖਤਰਾ ਰਹਿੰਦਾ ਹੈ। ਗੁਰਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਪਹਿਲੀ ਡੋਜ਼ ਤੋਂ ਬਾਅਦ ਦੂਜੀ ਡੋਜ ਲਵਾਉਣੀ ਵੀ ਬਹੁਤ ਜ਼ਰੂਰੀ ਹੈ।

NO COMMENTS