ਪੰਜਾਬ ‘ਚ ਬਿਜਲੀ ਉਤਪਾਦਨ ਹੋਇਆ ਬੰਦ, ਕਿਸੇ ਵੇਲੇ ਵੀ ਹੋ ਸਕਦੀ ਬੱਤੀ ਗੁਲ

0
100

ਚੰਡੀਗੜ੍ਹ,,03 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ)ਰੇਲਵੇ ਵੱਲੋਂ ਮਾਲ ਗੱਡੀਆਂ ਤੇ ਰੋਕ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।ਪੰਜਾਬ ਵਿੱਚ ਮੰਗਲਵਾਰ ਤੋਂ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।ਹੁਣ ਪੰਜਾਬ ਕੋਲ ਵੱਡੇ ਪੱਧਰ ‘ਤੇ ਬਿਜਲੀ ਕਟੌਤੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਰਾਜ ਦੇ ਆਖਰੀ ਪਾਵਰ ਪਲਾਂਟ, ਜੀਵੀਕੇ ਥਰਮਲ ਪਲਾਂਟ ‘ਚ ਵੀ ਕੋਲਾ ਮੁੱਕ ਗਿਆ ਹੈ ਜਿਸ ਮਗਰੋਂ ਹੁਣ ਇੱਥੇ ਵੀ ਬਿਜਲੀ ਪ੍ਰੋਡਕਸ਼ਨ ਬੰਦ ਹੋ ਗਈ ਹੈ।

ਹੁਣ ਬਿਜਲੀ ਵਿਭਾਗ ਕੋਲ ਸਾਰੇ ਰਿਹਾਇਸ਼ੀ, ਵਪਾਰਕ ਅਤੇ ਖੇਤੀ ਖਪਤਕਾਰਾਂ ਲਈ ਪਾਵਰ ਕੱਟ ਲਗਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ ਜੋ ਮੰਗਵਾਰ ਸ਼ਾਮ ਤੋਂ ਸ਼ੁਰੂ ਹੋ ਜਾਏਗਾ।ਦੱਸ ਦੇਈਏ ਕਿ ਪੰਜਾਬ ਵਿੱਚ ਪੰਜ ਸਰਕਾਰੀ ਅਤੇ ਨਿੱਜੀ ਥਰਮਲ ਪਲਾਂਟ ਹਨ, ਜਿਨ੍ਹਾਂ ਵਿੱਚੋਂ ਚਾਰ ਪਹਿਲਾਂ ਬੰਦ ਹੋ ਚੁੱਕੇ ਸੀ ਅਤੇ ਪੰਜਵਾਂ ਅੱਜ ਬੰਦ ਹੋ ਗਿਆ ਹੈ।ਹੁਣ ਪੰਜਾਬ ਵਿੱਚ ਲੰਬੇ ਪਾਵਰ ਕੱਟ ਲੱਗ ਸਕਦੇ ਹਨ। ਰਾਜ ਸਰਕਾਰ ਦੂਜੇ ਸਰੋਤਾਂ ਤੋਂ ਬਿਜਲੀ ਖਰੀਦ ਕੇ ਪੰਜਾਬ ਦੀ ਬਿਜਲੀ ਸਪਲਾਈ ਬਹਾਲ ਕਰ ਰਹੀ ਹੈ।ਸੂਬਾ ਸਰਕਾਰ ਨੇ ਕੇਂਦਰ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਰੇਲਵੇ ਮੰਤਰਾਲੇ ਵੱਲੋਂ ਮਾਲ ਗੱਡੀਆਂ ਸ਼ੁਰੂ ਨਹੀਂ ਕਰਨ ਕਾਰਨ ਇਹ ਹਲਾਤ ਬਣੇ ਹਨ।ਪੰਜਾਬ ਅੰਦਰ ਦਿਨ ਦੀ ਬਿਜਲੀ ਘਾਟ ਵੱਧ ਕੇ 1000-1500 ਮੈਗਾਵਾਟ ਹੋ ਗਈ ਹੈ।

ਇਕ ਸਰਕਾਰੀ ਬੁਲਾਰੇ ਅਨੁਸਾਰ ਇਸ ਸਮੇਂ ਰਾਜ ਵਿੱਚ ਦਿਨ ਦੀ ਮੰਗ ਲਗਭਗ 5100-5200 ਮੈਗਾਵਾਟ ਹੈ ਅਤੇ ਰਾਤ ਦੀ ਮੰਗ ਕਰੀਬ 3400 ਮੈਗਾਵਾਟ ਹੈ। ਦੂਜੇ ਪਾਸੇ, ਸਪਲਾਈ ਪੂਰੀ ਤਰ੍ਹਾਂ ਨਾਕਾਫੀ ਹੈ ਸਿਰਫ ਸਬਜ਼ੀ ਫੀਡਰ (800 ਮੈਗਾਵਾਟ) ਦੇ ਖੇਤੀਬਾੜੀ ਬਿਜਲੀ (ਏਪੀ) ਦੇ ਲੋਡ ਨਾਲ ਹਰ ਰੋਜ਼ 4-5 ਘੰਟਿਆਂ ਲਈ ਸਪਲਾਈ ਦਿੱਤੀ ਜਾਂਦੀ ਹੈ।

ਹਾਲਾਂਕਿ 22 ਅਕਤੂਬਰ ਨੂੰ ਕਿਸਾਨਾਂ ਨੇ ਫੈਸਲਾ ਲਿਆ ਸੀ ਕਿ ਪੰਜਾਬ ਅੰਦਰ ਮਾਲ ਗੱਡੀਆ ਲਈ ਰੇਲ ਟਰੇਕ ਖੋਲ ਦਿੱਤੇ ਜਾਣਗੇ ਤਾਂ ਜੋ ਪੰਜਾਬ ‘ਚ ਫਸਲਾਂ ਲਈ ਖਾਦ ਤੇ ਬਿਜਲੀ ਲਈ ਕੋਲਾ ਆ ਸਕੇ। ਬਾਵਜੂਦ ਇਸਦੇ ਰੇਲਵੇ ਨੇ ਪੰਜਾਬ ਅੰਦਰ ਰੇਲ ਆਵਾਜਾਈ ਤੇ ਇਸ ਲਈ ਰੋਕ ਲਾ ਦਿੱਤੀ ਕਿ ਪੰਜਾਬ ਅੰਦਰ ਅਜੇ ਵੀ ਰੇਲਵੇ ਟ੍ਰੈਕ ਤੇ ਕਿਸਾਨ ਅੰਦੋਲਨ ਕਰ ਰਹੇ ਹਨ।ਅਜਿਹੇ ਵਿੱਚ ਰੇਲ ਚਾਲੂ ਕਰਨਾ ਸਹੀ ਨਹੀਂ।

NO COMMENTS