*ਪੰਜਾਬ ‘ਚ ਫੇਰ ਆ ਸਕਦੀ ਮਜ਼ਦੂਰਾਂ ਦੀ ਕਮੀ, ਵੱਡੀ ਗਿਣਤੀ ਪ੍ਰਵਾਸੀ ਮੁੜ ਰਹੇ ਆਪਣੇ ਘਰ*

0
33

ਲੁਧਿਆਣਾ 13ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ)ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਵਾਰ ਫੇਰ ਪਰਵਾਸੀ ਮਜ਼ਦੂਰ ਆਪਣੇ ਸ਼ਹਿਰਾਂ ਰੁਖ ਕਰ ਰਹੇ ਹਨ।ਕੋਰੋਨਾ ਦੇ ਵੱਧਦੇ ਕੇਸਾਂ ਅਤੇ ਲੋਕਡਾਊਨ ਦੇ ਮੁੜ ਲਾਗੂ ਹੋਣ ਦਿਆਂ ਅਫਵਾਹਾਂ ਵਿਚਾਲੇ ਇਹ ਮਜ਼ਦੂਰ ਪਿੱਛਲੇ ਸਾਲ ਵਾਂਗ ਆਪਣੇ ਰਾਜਾਂ ਵਿੱਚ ਮੁੜਨੇ ਸ਼ੁਰੂ ਹੋ ਗਏ ਹਨ।

ਪਰਵਾਸੀਆਂ ਦਾ ਕਹਿਣਾ ਹੈ ਕਿ ਜੇ ਪੰਜਾਬ ਦੇ ਵਿੱਚ ਦੁਬਾਰਾ ਲੋਕਡਾਊਨ ਲੱਗਦਾ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰਵਾਸੀ ਡਰੇ ਹੋਏ ਹਨ ਅਤੇ ਉਹ ਵੱਡੀ ਗਿਣਤੀ ਵਿੱਚ ਵਾਪਸ ਜਾ ਰਹੇ ਹਨ।ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਲੌਕਡਾਊਨ ਨਹੀਂ ਲੱਗੇਗਾ ਤਾਂ ਮਜਦੂਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਤੇ ਯਕੀਨ ਨਹੀਂ ਹੈ। 

ਪ੍ਰਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਕੋਰੋਨਾ ਦਾ ਇੰਜੈਕਸ਼ਨ ਵੀ ਨਹੀਂ ਮਿਲ ਰਿਹਾ ਜਿਸ ਕਾਰਨ ਉਹ ਇੱਥੋਂ ਜਾ ਰਹੇ ਹਨ।ਵੱਡੀ ਗਿਣਤੀ ਵਿੱਚ ਪ੍ਰਵਾਸੀ ਵਾਪਸ ਪਰਤ ਰਹੇ ਹਨ ਜਿਸ ਕਰਕੇ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਭਾਰੀ ਮਾਤਰਾ ‘ਚ ਲੇਬਰ ਦੀ ਕਮੀ ਹੋ ਸਕਦੀ ਹੈ।ਅਜਿਹੇ ਵਿੱਚ ਇੰਡਸਟਰੀ ਉੱਪਰ ਬਹੁਤ ਬੁਰਾ ਪ੍ਰਭਾਵ ਪਵੇਗਾ ਕਿਉਂਕਿ ਹਰ ਕੰਮ ਵਿੱਚ ਮਜ਼ਦੂਰ ਜ਼ਰੂਰੀ ਹਨ। 

NO COMMENTS