ਪੰਜਾਬ ‘ਚ ਕੋਰੋਨਾ ਦੀ ਮੁੜ ਦਹਿਸ਼ਤ, ਨਿਯਮਾਂ ਦੀ ਪਾਲਣਾ ਨਾ ਕਰਨਾ ਪੈ ਰਿਹਾ ਮਹਿੰਗਾ

0
260

ਚੰਡੀਗੜ੍ਹ 23,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਵਿੱਚ ਕੋਰੋਨਾ ਦੀ ਦਹਿਸ਼ਤ ਵਧਣ ਲੱਗੀ ਹੈ। ਸੌਮਵਾਰ ਨੂੰ ਕਰੋਨਾ ਨਾਲ 15 ਹੋਰ ਵਿਅਕਤੀਆਂ ਦੀ ਮੌਤ ਮਗਰੋਂ ਸਰਕਾਰ ਚੌਕਸ ਹੋ ਗਈ ਹੈ। ਪੰਜਾਬ ਵਿੱਚ ਪਿਛਲੇ ਇੱਕ ਦਿਨ ’ਚ 389 ਸੱਜਰੇ ਮਾਮਲੇ ਵੀ ਸਾਹਮਣੇ ਆਏ ਹਨ। ਨੋਡਲ ਅਧਿਕਾਰੀ ਰਾਜੇਸ਼ ਭਾਸਕਰ ਮੁਤਾਬਕ ਸੂਬੇ ’ਚ ਕਰੋਨਾ ਦੇ ਕੇਸ ਮੁੜ ਵਧ ਰਹੇ ਹਨ। ਇਸ ਦਾ ਕਾਰਨ ਲੋਕਾਂ ਵੱਲੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ। ਉਨ੍ਹਾਂ ਕਿਹਾ ਕਿ ਮਾਸਕ ਨਾ ਪਾਉਣ ਤੇ ਸਮਾਜਿਕ ਦੂਰੀ ਨਾ ਬਣਾ ਕੇ ਰੱਖਣ ਕਰਕੇ ਹਾਲਾਤ ਹੋਰ ਵਿਗੜ ਸਕਦੇ ਹਨ।

ਦੱਸ ਦਈਏ ਕਿ ਮੰਗਲਵਾਰ ਨੂੰ ਲੁਧਿਆਣਾ ਤੇ ਜਲੰਧਰ ਵਿੱਚ 3-3, ਗੁਰਦਾਸਪੁਰ ਤੇ ਹੁਸ਼ਿਆਰਪੁਰ ਵਿੱਚ 2-2, ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ, ਪਟਿਆਲ਼ਾ ਤੇ ਤਰਨ ਤਾਰਨ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਕਰੋਨਾ ਨਾਲ ਹੋਈ ਹੈ। ਸੂਬੇ ਵਿੱਚ ਪਿਛਲੇ ਇੱਕ ਦਿਨ ’ਚ 389 ਸੱਜਰੇ ਮਾਮਲੇ ਵੀ ਸਾਹਮਣੇ ਆਏ ਹਨ।

ਉਧਰ, ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਕ ਭਾਰਤ ’ਚ ਹੁਣ ਤਕ ਕਰੋਨਾ ਲਾਗ ਦੇ 21.15 ਕਰੋੜ ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ ਤੇ ਦੇਸ਼ ’ਚ ਕਰੋਨਾ ਦੀ ਕੌਮੀ ਪੌਜ਼ੇਟਿਵ ਦਰ 5.20 ਫ਼ੀਸਦ ’ਤੇ ਸਥਿਰ ਰਹੀ ਹੈ। ਮੰਤਰਾਲੇ ਮੁਤਾਬਕ ਦੇਸ਼ ’ਚ ਕੁੱਲ 2,393 ਲੈਬਾਰਟਰੀਆਂ, ਜਿਨ੍ਹਾਂ ਵਿੱਚ 1,220 ਸਰਕਾਰੀ ਤੇ 1,173 ਪ੍ਰਾਈਵੇਟ ਲੈਬਾਰਟਰੀਆਂ ਸ਼ਾਮਲ ਹਨ, ਨੇ ਰੋਜ਼ਾਨਾ ਟੈਸਟ ਕਰਨ ਦੀ ਰਫ਼ਤਾਰ ’ਚ ਤੇਜ਼ੀ ਲਿਆਂਦੀ। ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ‘ਲੰਘੇ 24 ਘੰਟਿਆਂ ’ਚ 6,20,216 ਕਰੋਨਾ ਟੈਸਟ ਕੀਤੇ ਗਏ। ਹੁਣ ਤਕ ਭਾਰਤ ’ਚ ਪ੍ਰਤੀ ਦਸ ਲੱਖ ਲੋਕਾਂ ਪਿੱਛੇ ਦੇਸ਼ 1,53,298.4 ਲੋਕਾਂ ਦੇ ਟੈਸਟ ਕੀਤੇ ਗਏ ਹਨ।’

NO COMMENTS