ਪੰਜਾਬ ‘ਚ ਕੋਰੋਨਾ ਦਾ ਕਹਿਰ ਵਧਿਆ, ਮਾਨਸਾ ਤੋਂ ਸਾਹਮਣੇ ਆਏ ਛੇ ਹੋਰ ਪੌਜ਼ੇਟਿਵ ਕੇਸ

0
225

ਮਾਨਸਾ/ਮੁਹਾਲੀ: ਕੋਰੋਨਾਵਾਇਰਸ ਨਾਲ ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਮਾਨਸਾ ਜ਼ਿਲ੍ਹੇ ਤੋਂ ਛੇ ਹੋਰ ਵਿਅਕਤੀ ਕੋਰੋਨਾ ਨਾਲ ਪੌਜ਼ੇਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ ਕਸਬੇ ਬੁਢਲਾਡਾ ‘ਚ ਪੰਜ ਜਮਾਤੀ ਕੋਰੋਨਾਵਾਇਰਸ ਪੌਜ਼ੇਟਿਵ ਪਾਏ ਗਏ ਸਨ। ਹੁਣ ਇਨ੍ਹਾਂ ਦੇ ਸੰਪਰਕ ‘ਚ ਆਏ ਛੇ ਵਿਅਕਤੀ ਹੋਰ ਕੋਰੋਨਾ ਨਾਲ ਪੌਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਮਾਨਸਾ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 11 ਹੋ ਗਈ ਹੈ।

ਉਧਰ, ਪੰਜਾਬ ‘ਚ ਕੋਰੋਨਾ ਦਾ ਕੇਂਦਰ ਬਣਦੇ ਜਾ ਰਹੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਜਵਾਹਰਪੁਰ ‘ਚ ਇੱਕ ਹੋਰ ਪੌਜ਼ੇਟਿਵ ਮਰੀਜ਼ ਸਾਹਮਣੇ ਆਇਆ ਹੈ। ਮੁਹਾਲੀ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 37 ਹੋ ਗਈ ਹੈ। ਸਿਹਤ ਵਿਭਾਗ ਨੇ ਇਸ ਇਲਾਕੇ ਤੋਂ 54 ਹੋਰ ਸੈਂਪਲ ਇੱਕਠਾ ਕੀਤੇ ਹਨ। ਪੁਲਿਸ ਨੇ ਨਾਲ ਲੱਗਦੇ ਪਿੰਡ ਮੁਕੰਦਪੁਰ, ਦੇਵੀ ਨਗਰ ਅਤੇ ਹਰੀਪੁਰ ਕੁੜਾ ਨੂੰ ਸੀਲ ਕਰ ਦਿੱਤਾ ਹੈ।

NO COMMENTS