*ਪੰਜਾਬ ‘ਚ ਕਾਂਗਰਸ ‘ਤੇ ਵੱਡਾ ਸਕੰਟ, ਜਾਖੜ ਮਗਰੋਂ ਹੋਰ ਲੀਡਰ ਵੀ ਛੱਡ ਸਕਦੇ ਪਾਰਟੀ, ਪੜ੍ਹੋ ਬ੍ਰੇਕਿੰਗ ਤੇ ਅਪਡੇਟਸ*

0
224

15,ਮਈ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ‘ਚ ਕਾਂਗਰਸ ‘ਤੇ ਵੱਡਾ ਸਕੰਟ

ਪੰਜਾਬ ‘ਚ ਕਾਂਗਰਸ ‘ਤੇ ਵੱਡਾ ਸਕੰਟ ਨਜ਼ਰ ਆ ਰਿਹਾ ਹੈ। ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਾਰਟੀ ਛੱਡਣ ਮਗਰੋਂ ਘਮਾਸਾਣ ਮੱਚ ਗਿਆ ਹੈ। ਅਹਿਮ ਗੱਲ ਹੈ ਕਿ ਰਾਜਸਥਾਨ ਦੇ ਉਦੈਪੁਰ ‘ਚ ਚੱਲ ਰਹੇ ਚਿੰਤਨ ਸ਼ਿਵਿਰ ‘ਚੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਵੀ ਗਾਇਬ ਹਨ। ਇੱਥੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੀ ਪੰਜਾਬ ਤੋਂ ਪੁੱਜੇ ਹੋਏ ਹਨ।

ਪੰਜਾਬ ‘ਚ ਕਾਂਗਰਸ ‘ਤੇ ਵੱਡਾ ਸਕੰਟ ਨਜ਼ਰ ਆ ਰਿਹਾ ਹੈ। ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਾਰਟੀ ਛੱਡਣ ਮਗਰੋਂ ਘਮਾਸਾਣ ਮੱਚ ਗਿਆ ਹੈ। ਅਹਿਮ ਗੱਲ ਹੈ ਕਿ ਰਾਜਸਥਾਨ ਦੇ ਉਦੈਪੁਰ ‘ਚ ਚੱਲ ਰਹੇ ਚਿੰਤਨ ਸ਼ਿਵਿਰ ‘ਚੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਵੀ ਗਾਇਬ ਹਨ। ਇੱਥੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੀ ਪੰਜਾਬ ਤੋਂ ਪੁੱਜੇ ਹੋਏ ਹਨ।

ਦੱਸ ਦਈਏ ਕਿ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਦੀ ਜੋੜੀ ਨੂੰ ਕਾਂਗਰਸ ਨੇ ਪੰਜਾਬ ਦੀ ਵਾਗਡੋਰ ਸੌਂਪੀ ਸੀ, ਉਨ੍ਹਾਂ ਨੂੰ ਹੁਣ ਚਿੰਤਨ ਸ਼ਿਵਿਰ ਵਿੱਚ ਨਹੀਂ ਬੁਲਾਇਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਸੁਨੀਲ ਜਾਖੜ ਵੀ ਸੱਦੇ ਦੀ ਉਡੀਕ ਕਰਦੇ ਰਹੇ। ਉਨ੍ਹਾਂ ਦੀ ਯੋਜਨਾ ਚਿੰਤਨ ਸ਼ਿਵਿਰ ‘ਚ ਆਗੂਆਂ ਦੀ ਪੋਲ ਖੋਲ੍ਹਣ ਦੀ ਸੀ, ਪਰ ਸਭ ਕੁਝ ਧਰਿਆ ਧਰਾਇਆ ਰਹਿ ਗਿਆ। ਇਸ ਤੋਂ ਬਾਅਦ ਬੀਤੇ ਦਿਨ ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ।

ਇਸ ਦੇ ਨਾਲ ਹੀ ਦਿੱਗਜ ਨੇਤਾ ਸੁਨੀਲ ਜਾਖੜ ਵੱਲੋਂ ਪਾਰਟੀ ਛੱਡਣ ਦੇ ਐਲਾਨ ‘ਤੇ ਪੰਜਾਬ ਕਾਂਗਰਸ ‘ਚ ਘਮਸਾਨ ਮਚ ਗਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਕਿਹਾ। ਦੂਜੇ ਪਾਸੇ ਸਿੱਧੂ ਨੇ ਜਾਖੜ ਨੂੰ ਸੋਨੇ ਤੋਂ ਵੀ ਵੱਧ ਬੇਸ਼ਕੀਮਤੀ ਦੱਸਿਆ। ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਤੰਜ਼ ਕੱਸਦਿਆ ਕਿਹਾ ਕਿ ਹੁਣ ਜਾਖੜ ਨੂੰ ਕਾਂਗਰਸ ਕੀ ਰਾਸ਼ਟਰਪਤੀ ਬਣਾ ਦੇਵੇ। ਉੱਥੇ ਹੀ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਜਾਖੜ ਕਾਂਗਰਸ ‘ਚ ਕਿਰਾਏਦਾਰ ਨਹੀਂ ਸਨ। ਪੰਜਾਬ ‘ਚ ਕਾਂਗਰਸ ਪਹਿਲਾਂ ਹੀ ਕਈ ਧੜਿਆਂ ‘ਚ ਵੰਡੀ ਹੋਈ ਹੈ। ਅਜਿਹੇ ‘ਚ ਇਸ ਨਵੇਂ ਘਮਸਾਨ ਕਾਰਨ ਪਾਰਟੀ ਦੀ ਹਾਲਤ ਵਿਗੜਦੀ ਨਜ਼ਰ ਆ ਰਹੀ ਹੈ।


ਦੱਸ ਦਈਏ ਕਿ ਨਵਜੋਤ ਸਿੱਧੂ ‘ਤੇ ਕਾਂਗਰਸ ਨੇ ਚੋਣਾਂ ਤੋਂ 3 ਮਹੀਨੇ ਪਹਿਲਾਂ ਵੱਡਾ ਦਾਅ ਖੇਡਿਆ ਸੀ। ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਬਾਵਜੂਦ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਇਆ ਗਿਆ। ਕੁਝ ਹੀ ਦਿਨਾਂ ‘ਚ ਸਿੱਧੂ ਨੇ ਅਜਿਹੀ ਬਗਾਵਤੀ ਜ਼ਮੀਨ ਤਿਆਰ ਕੀਤੀ ਕਿ ਕੈਪਟਨ ਨੂੰ CM ਦੀ ਕੁਰਸੀ ਛੱਡਣੀ ਪਈ। ਹਾਲਾਂਕਿ ਬਾਅਦ ‘ਚ ਕਾਂਗਰਸ ਖੁਦ ਸਿੱਧੂ ਤੋਂ ਡਰ ਗਈ। ਪਹਿਲਾਂ ਉਨ੍ਹਾਂ ਨੂੰ ਸੀਐਮ ਨਹੀਂ ਬਣਾਇਆ ਗਿਆ। ਇਸ ਤੋਂ ਬਾਅਦ ਸਿੱਧੂ ਨੂੰ ਚੋਣਾਂ ‘ਚ ਸੀਐਮ ਚਿਹਰਾ ਵੀ ਨਹੀਂ ਬਣਾਇਆ ਗਿਆ। ਹੁਣ ਕਾਂਗਰਸ ਨੇ ਸਿੱਧੂ ਨੂੰ ਅਨੁਸ਼ਾਸਨੀ ਕਾਰਵਾਈ ਦਾ ਨੋਟਿਸ ਭੇਜਿਆ ਹੋਇਆ ਹੈ।

ਇਹ ਵੀ ਅਹਿਮ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਸੀ ਤਾਂ ਸੁਨੀਲ ਜਾਖੜ, ਨਵਜੋਤ ਸਿੱਧੂ ਤੇ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਦੀ ਕੁਰਸੀ ਦੀ ਦੌੜ ‘ਚ ਸਨ। ਕਾਂਗਰਸ ਨੇ ਚਰਨਜੀਤ ਚੰਨੀ ‘ਤੇ ਦਾਅ ਖੇਡਿਆ। ਪਹਿਲਾਂ ਚੰਨੀ ਨੂੰ ਸੀਐਮ ਬਣਾਇਆ ਗਿਆ। ਫਿਰ ਚੋਣਾਂ ‘ਚ ਸੀਐਮ ਚਿਹਰਾ ਵੀ ਬਣਾਇਆ। ਕਾਂਗਰਸ ਚੰਨੀ ਨੂੰ ਪੂਰੇ ਦੇਸ਼ ‘ਚ ਇੱਕ ਵੱਡੇ ਦਲਿਤ ਆਗੂ ਵਜੋਂ ਪੇਸ਼ ਕਰ ਰਹੀ ਸੀ। ਹਾਲਾਂਕਿ ਚੰਨੀ ਭਦੌੜ ਤੇ ਚਮਕੌਰ ਸਾਹਿਬ ਤੋਂ ਹਾਰ ਗਏ। ਚੰਨੀ ਦਾ ਭਤੀਜਾ ਘਰ ‘ਚੋਂ ਮਿਲੇ ਕਰੋੜਾਂ ਰੁਪਏ ਦੇ ਮਾਮਲੇ ‘ਚ ਫਸ ਗਿਆ। ਇਸ ਤੋਂ ਬਾਅਦ ਕਾਂਗਰਸ ਨੇ ਵੀ ਉਨ੍ਹਾਂ ਤੋਂ ਦੂਰੀ ਬਣਾ ਲਈ।

: ਭਾਜਪਾ ਨੇ ਜਾਖੜ ਨੂੰ ਪਾਰਟੀ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ

ਕਾਂਗਰਸ ਛੱਡਣ ਦਾ ਐਲਾਨ ਕਰਨ ਤੋਂ ਬਾਅਦ ਦਿੱਗਜ ਆਗੂ ਸੁਨੀਲ ਜਾਖੜ ਉੱਪਰ ਦੂਜੀਆਂ ਪਾਰਟੀਆਂ ਦੀ ਅੱਖ ਹੈ। ਭਾਜਪਾ ਨੇ ਵੀ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਭਾਜਪਾ ਆਗੂ ਤੇ ਸਾਬਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਜਾਖੜ ਵੱਡੇ ਆਗੂ ਹਨ। ਜੇਕਰ ਹਾਈਕਮਾਂਡ ਸਹਿਮਤ ਹੋ ਜਾਂਦੀ ਹੈ ਤਾਂ ਅਸੀਂ ਅਜਿਹੇ ਲੀਡਰਾਂ ਦਾ ਬਾਹਾਂ ਫੈਲਾ ਕੇ ਸਵਾਗਤ ਕਰਾਂਗੇ। ਬਾਜਵਾ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਦੀ ਕਮਜ਼ੋਰੀ ਕਾਰਨ ਸੁਨੀਲ ਜਾਖੜ ਨਾਲ ਅਜਿਹਾ ਸਲੂਕ ਕੀਤਾ ਗਿਆ। ਉਨ੍ਹਾਂ ਨੂੰ ਮੁਅੱਤਲ ਕਰਨ ਤੇ ਅਹੁਦਿਆਂ ਤੋਂ ਹਟਾਉਣ ਲਈ ਕਿਹਾ ਗਿਆ ਸੀ। ਜਾਖੜ ਪਰਿਵਾਰ ਨੇ 50 ਸਾਲਾਂ ਤੋਂ ਇਸ ਪਾਰਟੀ ਲਈ ਖੂਬ ਮਿਹਨਤ ਕੀਤੀ ਤੇ ਜਾਖੜ ਦਾ ਪਾਰਟੀ ਛੱਡਣਾ ਕਾਂਗਰਸ ਲਈ ਹੀ ਨੁਕਸਾਨਦਾਇਕ ਹੈ।

NO COMMENTS