ਪੰਜਾਬ ‘ਚ ਕਦੋਂ ਖੁੱਲ੍ਹਣਗੇ ਸਕੂਲ? ਸਿੱਖਿਆ ਮੰਤਰੀ ਨੇ ਕੀਤਾ ਸਪਸ਼ਟ

0
232

ਚੰਡੀਗੜ੍ਹ 15 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ‘ਚ ਅਨਲੌਕ 5 ਤਹਿਤ ਸਕੂਲ ਖੋਲ੍ਹਣ ਨੂੰ ਲੈ ਕੇ ਸ਼ਸ਼ੋਪੰਜ ਬਰਕਰਾਰ ਹੈ। ਅਜਿਹੇ ‘ਚ ਸੂਬੇ ‘ਚ ਅੱਜ 15 ਅਕਤੂਬਰ ਤੋਂ ਸਕੂਲ ਖੋਲ੍ਹੇ ਜਾਣ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਅਜੇ ਸਰਕਾਰ ਨੇ ਇਸ ਸਬੰਧੀ ਕੋਈ ਫੈਸਲਾ ਨਹੀਂ ਕੀਤਾ। ਸਰਕਾਰ ਵੱਲੋਂ ਨਿਯਮ ਤੈਅ ਕੀਤੇ ਜਾ ਰਹੇ ਹਨ। ਜਿਵੇਂ ਹੀ ਨਿਯਮਾਂ ਦਾ ਕੰਮ ਮੁਕੰਮਲ ਹੋਵੇਗਾ, ਉਸ ਤੋਂ ਬਾਅਦ ਸਕੂਲ ਖੋਲ੍ਹਣ ਦੀ ਤਾਰੀਖ, ਬੱਚਿਆਂ ਤੇ ਅਧਿਆਪਕਾਂ ਲਈ ਮਾਪਦੰਡ ਜਾਰੀ ਕੀਤੇ ਜਾਣਗੇ।

ਸਰਕਾਰ ਵੱਲੋਂ ਕਿਸੇ ਤਰ੍ਹਾਂ ਦੇ ਲਿਖਤੀ ਸੂਚਨਾ ਨਾ ਹੋਣ ਕਾਰਨ ਲੋਕਾਂ ‘ਚ ਸ਼ਸ਼ੋਪੰਜ ਬਰਕਰਾਰ ਹੈ। 15 ਅਕਤੂਬਰ ਨੂੰ ਸਕੂਲ ਖੋਲ੍ਹਣ ਬਾਰੇ ਜਾਰੀ ਪੱਤਰਾਂ ‘ਚ ਉਨ੍ਹਾਂ ਕਿਹਾ ਸਕੂਲ ਖੋਲ੍ਹਣ ਦੇ ਸਬੰਧ ‘ਚ ਮਨਜੂਰੀ ਗ੍ਰਹਿ ਵਿਭਾਗ ਤੇ ਨੈਸ਼ਨਲ ਡਿਸਾਸਟਰ ਮੈਨੇਜਮੈਂਟ ਵਿਭਾਗ ਤੋਂ ਲਈ ਜਾਵੇਗੀ।

NO COMMENTS