*ਪੰਜਾਬ ‘ਚ ਓਮੀਕ੍ਰੋਨ ਦਾ ਦਹਿਸ਼ਤ! ਅੰਮ੍ਰਿਤਸਰ ਏਅਰਪੋਰਟ ‘ਤੇ ਹੋ ਰਹੇ ਰੈਪਿਡ ਪੀਸੀਆਰ ਟੈਸਟ*

0
13

ਅੰਮ੍ਰਿਤਸ 09,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼):ਰ : ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਆਉਣ ਤੋਂ ਬਾਅਦ ਭਾਰਤ ਸਰਕਾਰ ਨੇ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਸਿਹਤ ਮਹਿਕਮੇ ਨੇ ਤੁਰੰਤ ਨਵੀਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ। ਖਾਸਕਰ ਏਅਰਪੋਰਟਾਂ ‘ਤੇ ਖਾਸ ਜਾਂਚ ਤੇ ਨਿਗਰਾਨੀ ਸ਼ੁਰੂ ਕੀਤੀ ਹੈ। ਭਾਰਤ ‘ਚ ਕੋਰੋਨਾ ਵਾਇਰਸ ਨੇ ਪਿਛਲੇ ਵਰ੍ਹੇ ਜਦ ਪੈਰ ਪਸਾਰੇ ਸਨ ਤਾਂ ਉਸ ‘ਚ ਵਿਦੇਸ਼ੀ ਫਲਾਈਟਾਂ ਰਾਹੀਂ ਭਾਰਤ ਆਏ ਮੁਸਾਫਰਾਂ ਦਾ ਵੱਡਾ ਰੋਲ ਸੀ। ਉਹ ਜ਼ਿਆਦਾਤਰ ਕੋਰੋਨਾ ਪੌਜੇਟਿਵ ਸਨ ਤੇ ਇਨ੍ਹਾਂ ‘ਚੋਂ ਵਾਇਰਸ ਅੱਗੇ ਫੈਲਿਆ ਸੀ।

ਅੰਮ੍ਰਿਤਸਰ ਏਅਰਪੋਰਟ ‘ਤੇ ਕੌਮਾਂਤਰੀ ਫਲਾਈਟਾਂ ‘ਚੋਂ ਬਰਮਿੰਗਮ, ਲੰਡਨ, ਰੋਮ ਤੇ ਮਿਲਾਨ ਤੋਂ ਆਉਣ ਵਾਲੀਆਂ ਸਾਰੀਆਂ ਫਲਾਈਟਾਂ ਦੇ ਸਾਰੇ ਮੁਸਾਫਰਾਂ ਦੇ ਏਅਰਪੋਰਟ ‘ਤੇ ਰੈਪਿਡ ਪੀਸੀਆਰ ਟੈਸਟ ਕੀਤੇ ਜਾ ਰਹੇ ਹਨ। ਬੀਤੇ ਕੱਲ੍ਹ ਹੀ ਰੋਮ ਤੋਂ ਆਈ ਫਲਾਈਟ ‘ਚ ਦੋ ਯਾਤਰੀ ਕੋਰੋਨਾ ਪੌਜੇਟਿਵ ਮਿਲੇ ਸਨ। ਅੰਮ੍ਰਿਤਸਰ ਏਅਰਪੋਰਟ ਅਥਾਰਟੀ ਦੇ ਡਾਇਰੈਕਟਰ ਵਿਪਨ ਕਾਂਤ ਸੇਠ ਨੇ ਏਅਰਪੋਰਟ ਦਾ ਨਿਰੀਖਣ ਕਰਵਾ ਕੇ ਏਬੀਪੀ ਨਿਊਜ ਦੀ ਟੀਮ ਨੂੰ ਦੱਸਿਆ ਕਿ ਏਅਰਪੋਰਟ ‘ਤੇ (ਐਟ ਰਿਸਕ) ਦੇਸ਼ਾਂ ਦੀਆਂ ਫਲਾਈਟਾਂ ਦੇ ਰੈਪਿਡ ਪੀਸੀਆਰ ਟੈਸਟ ਲਾਜ਼ਮੀ ਹਨ।

ਏਅਰਪੋਰਟ ‘ਤੇ ਫਲਾਈਟ ਤੋਂ ਉਤਰਦੇ ਹੀ ਸਾਰੇ ਮੁਸਾਫਰਾਂ ਦੇ ਬੈਠਣ ਦੀ ਇਸ ਢੰਗ ਨਾਲ ਵਿਵਸਥਾ ਕੀਤੀ ਗਈ ਹੈ ਕਿ ਸੋਸ਼ਲ ਡਿਸਟੈਸਿੰਗ ਦੇ ਨਿਯਮ ਦੀ ਪਾਲਣਾ ਹੋਵੇ ਤੇ 20-25 ਮੈਂਬਰਾਂ ਦੇ ਗਰੁੱਪ ਬਣਾ ਕਰ ਰਜਿਸਟ੍ਰੇਸ਼ਨ ਕਰਵਾ ਮੌਕੇ ‘ਤੇ ਰੈਪਿਡ ਪੀਸੀਆਰ (ਪੇਡ) ਟੈਸਟ ਕੀਤਾ ਜਾਂਦਾ ਹੈ। ਇਸ ਦੀ ਰਿਪੋਰਟ ਤੁਰੰਤ ਆ ਜਾਂਦੀ ਹੈ ਤੇ ਪੌਜੇਟਿਵ ਯਾਤਰੀਆਂ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਦੇ ਦਿੱਤੀ ਜਾਂਦੀ ਹੈ। ਜਦਕਿ ਨੈਗੇਟਿਵ ਰਿਪੋਰਟ ਵਾਲੇ ਮੁਸਾਫਰਾਂ ਨੂੰ ਏਅਰਪੋਰਟ ਤੋਂ ਬਾਹਰ ਆਉਣ ਦਿੱਤਾ ਜਾਂਦਾ ਹੈ।

ਡਾਇਰੈਕਟਰ ਵੀਕੇ ਸੇਠ ਨੇ ਦੱਸਿਆ ਕਿ ਟੈਸਟਿੰਗ ਨਿੱਜੀ ਏਜੰਸੀ ਕੋਲੋਂ ਪੰਜਾਬ ਸਰਕਾਰ ਨਾਲ ਵਿਚਾਰ ਕਰਕੇ ਹੀ ਕਰਵਾਈ ਜਾ ਰਹੀ ਹੈ ਤਾਂ ਜੋ ਮੁਸਾਫਰਾਂ ਦਾ ਸਮਾਂ ਬਚੇ। ਅੰਮ੍ਰਿਤਸਰ ਏਅਰਪੋਰਟ ‘ਤੇ ਬਾਕੀ ਏਅਰਪੋਰਟ ਤੋਂ ਸਭ ਤੋਂ ਘੱਟ ਸਮਾਂ ਲੱਗਦਾ ਹੈ, ਜਦਕਿ ਬਾਕੀ ਵਿਦੇਸ਼ੀ ਫਲਾਈਟਾਂ ‘ਚੋਂ ਦੋ ਫੀਸਦੀ ਮੁਸਾਫਰਾਂ ਨੂੰ ਚੁਣ ਕੇ ਆਰਟੀਪੀਸੀਆਰ ਦੇ ਟੈਸਟ ਕੀਤੇ ਜਾਂਦੇ ਹਨ। ਸੇਠ ਨੇ ਦੱਸਿਆ ਕਿ ਭਾਰਤ ਸਰਕਾਰ ਦੀਆਂ ਗਾਈਡਲਾਈਨਜ਼ ਮੁਤਾਬਕ ਹੀ ਇੱਥੇ ਟੈਸਟ ਕਰਵਾਉਣੇ ਲਾਜ਼ਮੀ ਹਨ ਭਾਵੇਂ ਕਿ ਮੁਸਾਫਰਾਂ ਕੋਲ ਫਲਾਈਟ ਲੈਣ ਤੋਂ ਕਰਵਾਏ ਟੈਸਟ ਦੀ ਰਿਪੋਰਟ ਹੋਵੇ।

NO COMMENTS