ਚੰਡੀਗੜ੍ਹ 13ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ) ਪੰਜਾਬ ਅੰਦਾਰ ਕੋਰੋਨਾ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ।ਪਿੱਛਲੇ 24 ਘੰਟਿਆਂ ਵਿੱਚ 53 ਹੋਰ ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ।ਜਦਕਿ 3003 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 28184 ਹੋ ਗਈ ਹੈ।
ਪੰਜਾਬ ‘ਚ ਮਰਨ ਵਾਲਿਆਂ ਦੀ ਗਿਣਤੀ 7609 ਹੋ ਗਈ ਹੈ।363 ਮਰੀਜ ਆਕਸੀਜਨ ਸਪੋਰਟ ਤੇ ਹਨ ਜਦਕਿ 50 ਮਰੀਜ਼ ਵੈਂਟੀਲੇਟਰ ਤੇ ਹਨ।ਚੰਗੀ ਗੱਲ ਇਹ ਹੈ ਕਿ 243410 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ।
ਪਿੱਛਲੇ 24 ਘੰਟਿਆ ਦੌਰਾਨ ਅੰਮ੍ਰਿਤਸਰ -5, ਬਰਨਾਲਾ -1, ਫਾਜ਼ਿਲਕਾ -2, ਗੁਰਦਾਸਪੁਰ 6, ਹੁਸ਼ਿਆਰਪੁਰ -7, ਜਲੰਧਰ -5, ਕਪੂਰਥਲਾ -3, ਲੁਧਿਆਣਾ -3, ਮੋਗਾ -2, ਐਸ.ਏ.ਐਸ.ਨਗਰ -4, ਪਠਾਨਕੋਟ 1, ਪਟਿਆਲਾ -5, ਰੋਪੜ -1, ਸੰਗਰੂਰ -6, ਐਸ.ਬੀ.ਐਸ.ਨਗਰ -1, ਤਰਨਤਾਰਨ -1 ਵਿਅਕਤੀ ਦੀ ਮੌਤ ਹੋਈ ਹੈ।