ਪੰਜਾਬ, ਚੰਡੀਗੜ੍ਹ ਸਣੇ ਦਿੱਲੀ ਵਿੱਚ ਬਾਰਸ਼ ਦੀ ਚਿਤਾਵਨੀ, ਪੜ੍ਹੋ ਪੂਰੀ ਅਪਡੇਟ

0
116

ਚੰਡੀਗੜ੍ਹ06,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਇੱਕ ਪਾਸੇ ਦੇਸ਼ ਦੇ ਬਹੁਤੇ ਹਿੱਸਿਆਂ ਵਿਚ ਤਾਪਮਾਨ ਵਧ ਰਿਹਾ ਹੈ। ਲੋਕਾਂ ਨੂੰ ਹੁਣ ਤੋਂ ਹੀ ਗਰਮੀ ਨੇ ਬੇਹਾਲ ਕਰ ਦਿੱਤਾ ਹੈ। ਪਾਰਾ ਲਗਾਤਾਰ ਵਧ ਰਿਹਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਕਈ ਇਲਾਕਿਆਂ ਵਿੱਚ ਮੀਂਹ ਅਤੇ ਬਰਫਬਾਰੀ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਅੱਜ ਯਾਨੀ 6-7 ਮਾਰਚ ਤੱਕ ਹਲਕੇ ਮੀਂਹ ਪੈਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ 7 ਮਾਰਚ ਨੂੰ ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਵਿਚ ਹਲਕੀ ਬਾਰਸ਼ ਅਤੇ ਗੜੇਮਾਰੀ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦੀ ਮੰਨੀਏ ਤਾਂ 7 ਮਾਰਚ ਨੂੰ ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਵੱਖ-ਵੱਖ ਥਾਂਵਾਂ ‘ਤੇ ਬਿਜਲੀ ਚਮਕਣ ਦੇ ਨਾਲ ਤੇਜ਼ ਹਨ੍ਹੇਰੀ ਦੀ ਸੰਭਾਵਨਾ ਹੈ।

ਭਾਰਤ ਮੌਸਮ ਵਿਭਾਗ ਨੇ ਮੌਸਮ ਵਿੱਚ ਲਗਾਤਾਰ ਤੇਜ਼ੀ ਨਾਲ ਤਬਦੀਲੀਆਂ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਮੌਸਮ ਪੂਰਵ ਅਨੁਮਾਨ ਮੁਤਾਬਕ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਗਾਤਾਰ ਬਾਰਸ਼ ਅਤੇ ਬਰਫਬਾਰੀ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।

ਉਧਰ ਦੂਜੇ ਪਾਸੇ ਜੰਮੂ-ਕਸ਼ਮੀਰ ਵਿੱਚ ਸਾਫ ਮੌਸਮ ਦੇ ਚੱਲਦਿਆਂ ਦਿਨ ਦਾ ਤਾਪਮਾਨ ‘ਚ ਉਛਾਲ ਰਿਕਾਰਡ ਕੀਤਾ ਗਿਆ ਹੈ। ਇੱਥੇ ਤਾਪਮਾਨ ਆਮ ਨਾਲੋਂ 5-7 ਡਿਗਰੀ ਵੱਧ ਚੱਲ ਰਿਹਾ ਹੈ, ਰਿਪੋਰਟਾਂ ਅਨੁਸਾਰ ਮੌਸਮ ਅੱਜ ਅਤੇ ਕੱਲ੍ਹ ਬਦਲ ਸਕਦਾ ਹੈ।

NO COMMENTS