ਪੰਜਾਬ ਖੇਡ ਯੂਨੀਵਰਸਿਟੀ ਨੇ ਪੀ.ਜੀ. ਡਿਪਲੋਮਾ ਤੇ ਡਿਗਰੀ ਕੋਰਸਾਂ ਵਿੱਚ ਦਾਖਲਿਆਂ ਲਈ ਅਰਜ਼ੀਆਂ ਮੰਗੀਆਂ

0
145

ਚੰਡੀਗੜ, 29 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ)  ਮਹਾਰਾਜਾ ਭੁਪਿੰਦਰਾ ਸਿੰਘ ਪੰਜਾਬ ਖੇਡ ਯੂਨੀਵਰਸਿਟੀ, ਪਟਿਆਲਾ ਨੇ ਚਾਰ ਪੀ.ਜੀ. ਡਿਪਲੋਮਾ ਤੇ ਮਾਸਟਰ ਡਿਗਰੀ ਕੋਰਸਾਂ ਵਿੱਚ ਦਾਖਲਿਆਂ ਲਈ ਰਜਿਸਟਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

ਇਹ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਜੇ.ਐਸ. ਚੀਮਾ ਨੇ ਕਿਹਾ ਕਿ ਖੇਡ ਮੰਤਰੀ ਰਾਣਾ ਸੋਢੀ ਦੀਆਂ ਹਦਾਇਤਾਂ ਕਿ ਨੌਜਵਾਨਾਂ ਦੀ ਸ਼ਕਤੀ ਨੂੰ ਉਸਾਰੂ ਖੇਡਾਂ ਵੱਲ ਲਾਇਆ ਜਾਵੇ, ਉਤੇ ਚੱਲਦਿਆਂ ਅਕਾਦਮਿਕ ਸੈਸ਼ਨ 2020-21 ਲਈ ਚਾਰ ਪੀ.ਜੀ. ਡਿਪਲੋਮਾ ਤੇ ਮਾਸਟਰ ਡਿਗਰੀ ਕੋਰਸਾਂ ਵਿੱਚ ਦਾਖਲਿਆਂ ਲਈ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਪੀ.ਜੀ. ਡਿਪਲੋਮਾ ਇਨ ਯੋਗਾ, ਪੀ.ਜੀ. ਡਿਪਲੋਮਾ ਇਨ ਹੈਲਥ, ਫਿਟਨੈੱਸ ਤੇ ਵੈਲਨੈੱਸ, ਪੀ.ਜੀ. ਡਿਪਲੋਮਾ ਇਨ ਸਪੋਰਟਸ ਮੈਨੇਜਮੈਂਟ ਅਤੇ ਐਮ.ਐਸਸੀ (ਯੋਗਾ) ਵਿੱਚ ਦਾਖਲੇ ਲਈ ਯੋਗਤਾ ਵਿੱਚ ਜਨਰਲ ਵਰਗ ਲਈ ਕਿਸੇ ਵੀ ਵਿਸ਼ੇ ਵਿੱਚ ਘੱਟੋ ਘੱਟ 50 ਫੀਸਦੀ ਨੰਬਰਾਂ ਨਾਲ ਗਰੈਜੂਏਸ਼ਨ ਅਤੇ ਐਸ.ਸੀ./ਐਸ.ਟੀ./ਓ.ਬੀ.ਸੀ. ਲਈ ਗਰੈਜੂਏਸ਼ਨ ਵਿੱਚ 45 ਫੀਸਦੀ ਨੰਬਰ ਲਾਜ਼ਮੀ ਹਨ। ਜਿਨਾਂ ਉਮੀਦਵਾਰਾਂ ਨੇ ਕੌਮਾਂਤਰੀ/ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲਿਆ, ਉਹ ਵੀ ਦਾਖਲਿਆਂ ਲਈ ਯੋਗ ਹੋਣਗੇ।

ਵਾਈਸ ਚਾਂਸਲਰ ਨੇ ਦੱਸਿਆ ਕਿ ਉਨਾਂ ਇੱਛੁਕ ਉਮੀਦਵਾਰ ਨੂੰ ਪਹਿਲ ਮਿਲੇਗੀ, ਜਿਨਾਂ ਬੀ.ਪੀ.ਈ.ਐੱਡ, ਬੀ.ਪੀ.ਈ.ਐਸ., ਬੀ.ਐਸਸੀ (ਸਪੋਰਟਸ ਸਾਇੰਸ/ਸਪੋਰਟਸ ਨਿਊਟਰੀਸ਼ਨ ਅਤੇ ਖੇਡਾਂ ਨਾਲ ਸਬੰਧਤ ਹੋਰ ਕੋਰਸ) ਵਿੱਚ 4/2 ਸਾਲਾ ਡਿਗਰੀ ਕੀਤੀ ਹੋਵੇ। ਇਸ ਤੋਂ ਇਲਾਵਾ ਉਹ ਉਮੀਦਵਾਰ ਵੀ ਬਿਨੈ ਕਰ ਸਕਦੇ ਹਨ, ਜਿਨਾਂ ਕੌਮਾਂਤਰੀ/ਕੌਮੀ/ਸੂਬਾ/ਯੂਨੀਵਰਸਿਟੀ/ਕਾਲਜ ਪੱਧਰ ਉਤੇ ਕਿਸੇ ਖੇਡ ਮੁਕਾਬਲੇ ਵਿੱਚ ਭਾਗ ਲਿਆ ਹੋਵੇ। ਦਾਖਲੇ ਲਈ ਪੁਜੀਸ਼ਨ ਹਾਸਲ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ। ਇੱਛੁਕ ਉਮੀਦਵਾਰ ਯੂਨੀਵਰਸਿਟੀ ਦੀ ਵੈੱਬਸਾਈਟ mbspsu.pgsgcpe.com ਉਤੇ 21 ਅਗਸਤ 2020 ਤੱਕ ਆਨਲਾਈਨ ਵੀ ਬਿਨੈ ਕਰ ਸਕਦੇ ਹਨ। ਦਾਖਲਿਆਂ ਲਈ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 94657-80091 ਅਤੇ 88375-74060 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

————

NO COMMENTS