*ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਪੰਜਾਬ ਦੇ 23 ਜਿਲਿਆਂ ਵਿੱਚ ਅੱਜ ਲਗਾਏ ਜਾਣਗੇ ਖੂਨਦਾਨ ਕੈਂਪ- ਦੁਗਲ*

0
13

Oplus_131072

ਫ਼ਗਵਾੜਾ 23 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਆਲ ਇੰਡੀਆ ਕੈਮਿਸਟ ਐਂਡ ਡਰੱਗਸਿਟ ਨਾਲ ਸੰਬੰਧਿਤ ਪੰਜਾਬ ਕੈਮਿਸਟ ਐਸੋਸੀਏਸ਼ਨ (ਰਜਿ.) ਵੱਲੋਂ ਪੰਜਾਬ ਦੇ ਵੱਖ-ਵੱਖ 23 ਜ਼ਿਲਿਆਂ ਦੇ ਵਿੱਚ 24 ਜਨਵਰੀ 2025,ਦਿਨ ਸ਼ੁਕਰਵਾਰ ਨੂੰ ਵਿਸ਼ਾਲ ਖੂਨ ਦਾਨ ਕੈਂਪ ਲਗਾਏ ਜਾਣਗੇ। ਇਸ ਸਬੰਧੀ ਪ੍ਰਧਾਨ ਸੁਰਿੰਦਰ ਦੁੱਗਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਲ ਇੰਡੀਆ ਦੇ ਪ੍ਰਧਾਨ ਜੇ.ਐਸ ਸ਼ਿੰਦੇ ਦੇ 75ਵੇਂ ਜਨਮ ਦਿਨ ਅਤੇ ਆਲ ਇੰਡੀਆ/ਪੰਜਾਬ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਪੂਰੇ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਜਿਸ ਦੌਰਾਨ ਕਰੀਬ 75 ਹਜਾਰ ਯੂਨਿਟ ਬਲੱਡ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਅਗਰ ਇਹ ਟੀਚਾ ਪੂਰਾ ਹੁੰਦਾ ਹੈ ਤਾਂ ਗਿੰਨੀ ਬੁੱਕ ਆਫ ਰਿਕਾਰਡ ਵਿੱਚ ਇਹ ਰਿਕਾਰਡ ਦਰਜ ਹੋ ਜਾਵੇਗਾ ਉਹਨਾਂ ਨੇ ਦੱਸਿਆ ਕਿ ਖੂਨਦਾਨ ਕੈਂਪ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਲੱਗਣਗੇ। ਅੰਮ੍ਰਿਤਸਰ ਵਿਖੇ ਲਗਾਇਆ ਜਾਣ ਵਾਲਾ ਖੂਨਦਾਨ ਕੈਂਪ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਦਫਤਰ ਲਿਬੋਨ ਫਾਰਮਾ,ਕਟਰਾ ਸ਼ੇਰ ਸਿੰਘ,ਅੰਮ੍ਰਿਤਸਰ ਵਿਖੇ ਲਗਾਇਆ ਜਾਵੇਗਾ ਉਹਨਾਂ ਨੇ ਸ਼ਹਿਰ ਵਾਸੀਆਂ ਅਤੇ ਖਾਸ ਕਰਕੇ ਨੌਜਵਾਨ ਵਰਗ ਨੂੰ ਖੂਨਦਾਨ ਕੈਂਪ ਵਿੱਚ ਹਿੱਸਾ ਲੈਣ ਲਈ ਪੁਰਜੋਰ ਅਪੀਲ ਕੀਤੀ ਹੈ।

NO COMMENTS