*ਪੰਜਾਬ ਕਾਂਗਰਸ ਦੀ ਕਮਾਨ ਸਾਂਭੇ ਜਾਣ ਨੂੰ ਲੈ ਕੇ ਐਮ.ਪੀ ਰਵਨੀਤ ਬਿੱਟੂ ਦੀ ਪ੍ਰਤੀਕਿਰਿਆ, ਕਿਹਾ ਹਾਈਕਮਾਨ ਦਾ ਹਰ ਫੈਸਲਾ ਸਿਰ ਮੱਥੇ*

0
64

ਲੁਧਿਆਣਾ 15,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਸ਼ੁੱਕਰਵਾਰ ਨੂੰ ਬੱਚਤ ਭਵਨ ਲੁਧਿਆਣਾ ਵਿਖੇ ਵਿਕਾਸ ਕਾਰਜਾਂ ਦੇ ਰੀਵਿਊ ਨੂੰ ਲੈ ਕੇ ਅਹਿਮ ਬੈਠਕ ਸੱਦੀ ਗਈ ਜਿਸ ਦੀ ਪ੍ਰਧਾਨਗੀ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਕੀਤੀ ਗਈ। ਇਸ ਬੈਠਕ ਦੇ ਖ਼ਤਮ ਹੋਣ ਤੋਂ ਬਾਅਦ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਰਵਨੀਤ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਸਾਂਭੇ ਜਾਣ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ। ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਬਿੱਟੂ ਨੇ ਕਿਹਾ ਕਿ ਜੋ ਫ਼ੈਸਲਾ ਹਾਈ ਕਮਾਨ ਕਰੇਗੀ ਉਹ ਉਨ੍ਹਾਂ ਸਿਰ ਮੱਥੇ ਹੋਵੇਗਾ।

ਇਸ ਦੌਰਾਨ ਰਵਨੀਤ ਬਿੱਟੂ ਨੇ ਬੀਤੇ ਦਿਨੀਂ ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਘਰ ਹੋਈ ਮੀਟਿੰਗ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਦੇ ਘਰ ਜ਼ਰੂਰ ਬੈਠਕ ਹੋਈ ਹੈ ਪਰ ਕੈਪਟਨ ਦੇ ਘਰ ਕੋਈ ਬੈਠਕ ਨਹੀਂ ਹੋਈ।

ਉਨ੍ਹਾਂ ਕਿਹਾ ਕਿ ਸਭ ਮੀਡੀਆ ਦੀ ਉਪਜ ਦੀਆਂ ਗੱਲਾਂ ਨੇ। ਉਨ੍ਹਾਂ ਨੇ ਇਹ ਵੀ ਸਾਫ ਤੌਰ ‘ਤੇ ਕਿਹਾ ਕਿ ਜੋ ਫ਼ੈਸਲਾ ਹਾਈ ਕਮਾਂਡ ਦਾ ਹੋਵੇਗਾ ਉਹ ਸਾਰਿਆਂ ਨੂੰ ਮੰਜ਼ੂਰ ਹੋਵੇਗਾ। ਬਿੱਟੂ ਨੇ ਕਿਹਾ ਕਿ ਜੋ ਵੀ ਸਾਡੀਆਂ ਗੱਲਾਂ ਸੀ ਜੋ ਸਾਡੇ ਵਿਚਾਰ ਸੀ ਉਹ ਸਾਰੇ ਅਸੀਂ ਪਹਿਲਾਂ ਹੀ ਹਾਈ ਕਮਾਂਡ ਨੂੰ ਕਹਿ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਸਾਰੀਆਂ ਗੱਲਾਂ ਅਤੇ ਵਿਚਾਰ ਸੁਣਨ ਤੋਂ ਬਾਅਦ ਹਾਈਕਮਾਨ ਏਹੀ ਫ਼ੈਸਲਾ ਲੈਂਦੀ ਹੈ ਤਾਂ ਇਹ ਪੂਰੀ ਪੰਜਾਬ ਕਾਂਗਰਸ ਨੂੰ ਮਨਜ਼ੂਰ ਹੋਵੇਗਾ।

ਉਨ੍ਹਾਂ ਨੂੰ ਸਿੱਧੂ ਦੇ ਪ੍ਰਧਾਨ ਬਣਨ ਤੇ ਸਾਰੀ ਕਾਂਗਰਸ ਵੱਲੋਂ ਉਨ੍ਹਾਂ ਨੂੰ ਕਬੂਲ ਕਰਨ ਤੇ ਸਵਾਲ ਪੁੱਛਿਆ ਗਿਆ ਤਾਂ ਦੋਨਾਂ ਨੇ ਹੀ ਕਿਹਾ ਕਿ ਹਾਈਕਮਾਨ ਦਾ ਫੈਸਲਾ ਸਿਰ ਮੱਥੇ ਉੱਥੇ ਹੀ ਜਦੋਂ ਪੁਰਾਣੇ ਕਾਂਗਰਸੀਆਂ ਵਿੱਚ ਮਲਾਲ ਦੀ ਗੱਲ ਪੁੱਛੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸਾਰੀਆਂ ਗੱਲਾਂ ਹਾਈਕਮਾਨ ਤਕ ਪਹੁੰਚਾ ਚੁੱਕੇ ਹਨ ਅਤੇ ਸਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਹਾਈ ਕਮਾਨ ਜੋ ਫ਼ੈਸਲਾ ਲੈ ਰਹੀ ਹੈ ਉਹ ਸਾਰਿਆਂ ਨੂੰ ਮਨਜ਼ੂਰ ਹੋਵੇਗਾ।

NO COMMENTS